ਵੈਟਰਨਰੀ ਇੰਸਪੈਕਟਰ, ਸਕੂਲ ਲਾਇਬ੍ਰੇਰੀਅਨ ਅਤੇ ਤਕਨੀਕੀ ਸਹਾਇਕਾਂ ਦੀਆਂ 1679 ਆਸਾਮੀਆਂ ਦਾ ਨਤੀਜਾ ਐਲਾਨਿਆ
3164 ਨਵੀਆਂ ਆਸਾਮੀਆਂ ਭਰਨ ਲਈ ਪ੍ਰੀਕਿਰਿਆ ਸ਼ੁਰੂ: ਰਮਨ ਬਹਿਲ
ਐਸ.ਏ.ਐਸ. ਨਗਰ, 1 ਅਕਤੂਬਰ: 2021- ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਵੈਟਰਨਰੀ ਇੰਸਪੈਕਟਰ, ਸਕੂਲ ਲਾਇਬਰੇਰੀਅਨ ਅਤੇ ਤਕਨੀਕੀ ਸਹਾਇਕਾਂ ਦੀਆਂ 1679 ਆਸਾਮੀਆਂ ਦੇ ਫਾਈਨਲ ਨਤੀਜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇੱਥੇ ਸ਼ੁੱਕਰਵਾਰ ਨੂੰ ਹੋਈ ਬੋਰਡ ਮੀਟਿੰਗ ਤੋਂ ਬਾਅਦ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਵੈਟਰਨਰੀ ਇੰਸਪੈਕਟਰਾਂ ਦੀਆਂ 866, ਸਕੂਲ ਲਾਇਬ੍ਰੇਰੀਅਨ ਦੀਆਂ 693 ਅਤੇ ਤਕਨੀਕੀ ਸਹਾਇਕਾਂ ਦੀਆਂ 120 ਖਾਲੀ ਆਸਾਮੀਆਂ ਨੂੰ ਸਿੱਧੀ ਭਰਤੀ ਅਧੀਨ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਵੱਖੋਂ ਵੱਖਰੇ ਇਸ਼ਤਿਹਾਰ ਜਾਰੀ ਕੀਤੇ ਗਏ ਸਨ। ਇਨ੍ਹਾਂ ਆਸਾਮੀਆਂ ਲਈ ਯੋਗ ਪਾਏ ਉਮੀਦਵਾਰਾਂ ਦੀਆਂ ਕੌਸਲਿੰਗਾਂ ਕਰਨ ਮਗਰੋਂ ਇਨ੍ਹਾਂ ਦਾ ਫਾਈਨਲ ਨਤੀਜਾ ਅੱਜ ਪ੍ਰਵਾਨ ਕੀਤਾ ਗਿਆ ਹੈ। ਇਨ੍ਹਾਂ ਕੁੱਲ 1679 ਆਸਾਮੀਆਂ ਦੀਆਂ ਸਿਫ਼ਾਰਸ਼ਾਂ ਸਬੰਧਤ ਵਿਭਾਗਾਂ ਨੂੰ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਉਮੀਦਵਾਰਾਂ ਨੂੰ ਵਿਭਾਗਾਂ ਵੱਲੋਂ ਨਿਯੁਕਤੀ ਪੱਤਰ ਜਲਦੀ ਜਾਰੀ ਕੀਤੇ ਜਾ ਸਕਣ।
ਸ੍ਰੀ ਬਹਿਲ ਨੇ ਦੱਸਿਆ ਕਿ ਬੋਰਡ ਵੱਲੋਂ ਵੱਖ ਵੱਖ ਵਿਭਾਗਾਂ ਦੀਆਂ ਕਲਰਕ ਦੀਆਂ 2704 ਆਸਾਮੀਆਂ ਜਿਸ ਵਿੱਚ ਕਲਰਕ (ਜਨਰਲ), ਕਲਰਕ ਲੇਖਾ ਅਤੇ ਕਲਰਕ ਆਈ.ਟੀ ਸ਼ਾਮਲ ਹਨ, ਨੂੰ ਭਰਨ ਲਈ ਭਰਤੀ ਪ੍ਰੀਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ 423 ਆਸਾਮੀਆਂ, ਡੇਅਰੀ ਡਿਵੈਲਪਮੈਂਟ ਇੰਸਪੈਕਟਰ ਦੀਆਂ 25 ਆਸਾਮੀਆਂ ਅਤੇ ਕੈਮੀਕਲ ਇਗਜ਼ਾਮੀਨਰ ਲੈਬਾਰਟਰੀ ਦੀਆਂ 07, ਲੈਬਾਰਟਰੀ ਅਟੈਂਡੈਂਟ (ਗਰੁੱਪ ਸੀ) ਦੀਆਂ 5 ਅਸੀਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਭਰਤੀਆਂ ਸਬੰਧੀ ਸਾਰੇ ਇਸ਼ਤਿਹਾਰ ਜਲਦੀ ਜਾਰੀ ਕਰਕੇ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ। ਸਮੁੱਚੀ ਜਾਣਕਾਰੀ/ਨੋਟਿਸ ਅਤੇ ਸੰਪਰਕ ਲਈ ਫੋਨ ਨੰਬਰ/ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ ਉਤੇ ਉਪਲਬਧ ਕਰਵਾ ਦਿੱਤੀ ਜਾਵੇਗੀ।
ਚੇਅਰਮੈਨ ਨੇ ਇਹ ਵੀ ਦੱਸਿਆ ਕਿ ਡੇਟਾ ਐਂਟਰੀ ਅਪਰੇਟਰਾਂ ਦੀਆਂ 39 ਆਸਾਮੀਆਂ ਦੀ ਰਹਿੰਦੀ ਕੌਂਸਲਿੰਗ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਕੀਤੀ ਜਾ ਰਹੀ ਅਤੇ ਉਸ ਦਾ ਨਤੀਜਾ ਵੀ ਛੇਤੀ ਐਲਾਨ ਦਿੱਤਾ ਜਾਵੇਗਾ, ਸਬੰਧਤ ਉਮੀਦਵਾਰ ਸਮੇਂ ਸਮੇਂ ਸਿਰ ਬੋਰਡ ਦੀ ਵੈੱਬਸਾਈਟ ਜ਼ਰੂਰ ਚੈੱਕ ਕਰਦੇ ਰਹਿਣ।
ਇਸ ਮੌਕੇ ਬੋਰਡ ਮੈਂਬਰ ਜਸਪਾਲ ਸਿੰਘ ਢਿੱਲੋਂ, ਅਮਰਜੀਤ ਸਿੰਘ ਵਾਲੀਆ, ਰਵਿੰਦਰ ਪਾਲ ਸਿੰਘ, ਭੁਪਿੰਦਰ ਪਾਲ ਸਿੰਘ, ਸ਼ਮਸ਼ਾਦ ਅਲੀ, ਹਰਪ੍ਰਤਾਪ ਸਿੰਘ ਸਿੱਧੂ, ਰਜਨੀਸ਼ ਸਹੋਤਾ, ਰੋਹਲ ਸਿੱਧੂ, ਗੋਪਾਲ ਸਿੰਗਲਾ, ਅਲਤਾ ਆਹਲੂਵਾਲੀਆ ਤੋਂ ਇਲਾਵਾ ਬੋਰਡ ਦੇ ਸਕੱਤਰ ਅਮਨਦੀਪ ਬਾਂਸਲ ਵੀ ਹਾਜ਼ਰ ਸਨ