ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਾਰੀ ਭਰਕਮ ਪ੍ਰੀਖਿਆ ਫੀਸ ਗਰੀਬ ਵਿਦਿਆਰਥੀਆਂ ਨਾਲ ਧੋਖਾ
ਅੰਮ੍ਰਿਤਸਰ 20 ਅਕਤੂਬਰ
ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਦੱਸਵੀ, ਬਾਰਵੀਂ ਬੋਰਡ ਪ੍ਰੀਖਿਆ ਫੀਸ ਦੇ ਮੁੱਦੇ ਤੇ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਅਮਨ ਸ਼ਰਮਾ ਅਤੇ ਜਨਰਲ ਸਕੱਤਰ ਸਾਹਿਬਰਣਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਹੀ ਪੜਦੇ ਹਨ ਅਤੇ ਕੋਰੋਨਾ ਮਹਾਂਮਾਰੀ ਨੇ ਪੂਰੀ ਆਰਥਿਕਤਾ ਨੂੰ ਬਹੁਤ ਨੁਕਸਾਨ ਪਹੁੰਚਾਇਆ, ਜਿਸ ਨਾਲ ਵਿਦਿਆਰਥੀ ਦੇ ਮਾਤਾ -ਪਿਤਾ ਦੀ ਆਰਥਿਕ ਹਾਲਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਪਰ ਅਜਿਹੇ ਹਾਲਾਤ ਵਿੱਚ ਪੰਜਾਬ ਸਕੁੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਅਤੇ ਪ੍ਰੈਕਟੀਕਲ ਫੀਸ ਤੋ ਛੋਟ ਦੇਣ ਦੀ ਬਜਾਏ ਬਹੁਤ ਜਿਆਦਾ ਫੀਸ ਦੇ ਨਾਲ ਪ੍ਰੈਕਟੀਕਲ ਫੀਸ ਜਮਾਂ ਕਰਾਉਣ ਦਾ ਨਾਦਿਰਸ਼ਾਹੀ ਹੁਕਮ ਜਾਰੀ ਕਰ ਦਿੱਤਾ ਹੈ। ਇਸ ਮੌਕੇ ਅਮਨ ਸ਼ਰਮਾ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਬਿਜਲੀ - ਪਾਣੀ ਦੇ ਬਿੱਲ ਅਤੇ ਬਕਾਏ ਮੁਆਫ ਕਰ ਰਹੀ ਹੇੈ ਅਤੇ ਹੋਰ ਸਹੁਲਤਾਂ ਦੀ ਘੋਸ਼ਣਾ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਬਹੁਤ ਜਿਆਦਾ ਫੀਸ ਨਾਲ ਗਰੀਬ ਵਿਦਿਆਰਥੀਆਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰ ਰਿਹਾ ਹੈ। ਇਸ ਲਈ ਹਾਜਰ ਆਗੂਆਂ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਬੋਰਡ ਚੇਅਰਮੈਨ ਨੂੰ ਬੋਰਡ ਫੀਸ ਮੁਆਫ ਕਰਨ ਅਤੇ ਬੋਰਡ ਜਮਾਤਾਂ ਦੇ ਸਰਟੀਫਿਕੇਟ ਪਹਿਲਾਂ ਵਾਂਗ ਹੀ ਬੋਰਡ ਵੱਲੋ ਸਕੂਲਾਂ ਨੂੰ ਜਾਰੀ ਕਰਨ ਦੀ ਮੰਗ ਕੀਤੀ । ਇਸ ਮੀਟਿੰਗ ਵਿੱਚ ਗੁਰਿੰਦਰਜੀਤ ਸਿੰਘ, ਜਤਿੰਦਰਪਾਲ ਸਿੰਘ, ਗੁਰਬੀਰ ਸਿੰਘ, ਰਣਜੀਤ ਸਿੰਘ, ਦਰਸ਼ਨ ਸਿੰਘ, ਭਜਨ ਸਿੰਘ, ਮਨਜੀਤ ਸਿੰਘ, ਓਮ ਪ੍ਰਕਾਸ਼, ਗਿਰੀਸ਼ ਭਾਰਤੀ, ਦਿਲਬਾਗ ਸਿੰਘ, ਸੁਨੀਲ ਸ਼ਰਮਾ, ਰਮੇਸ਼ ਕੁਮਾਰ, ਰਾਣਾਪ੍ਰਤਾਪ ਸਿੰਘ, ਬਿਕਰਮਜੀਤ ਸਿੰਘ, ਸੰਦੀਪ ਸ਼ਰਮਾ, ਕੋਮਲ ਅਰੋੜਾ, ਅਨਿਲ ਪ੍ਰਤਾਪ ਸ਼ਰਮਾ, ਮੁਖਤਾਰ ਸਿੰਘ ਆਦਿ ਹਾਜਰ ਸਨ।