ਮੋਹਾਲੀ 5 ਅਕਤੂਬਰ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਬਦਲੇ ਜਾਣ ਤੋਂ ਬਾਅਦ ਕਈ ਹੋਰ ਬਦਲੀਆਂ ਹੋਣੀਆਂ ਤੈਅ ਮੰਨੀਆਂ ਜਾਂ ਰਹੀਆਂ ਹਨ।ਜਾਣਕਾਰੀ ਅਨੁਸਾਰ ਸਹਾਇਕ ਡਾਇਰੈਕਟਰ
ਟਰੇਨਿੰਗ ਸ਼ਵਿੰਦਰ ਸਿੰਘ ਵੀ ਆਪਣੇ ਸਕੂਲ ਪਹੁੰਚ
ਗਏ ਹਨ। ਸਿੱਖਿਆ ਵਿਭਾਗ ਦੇ ਬੁਲਾਰੇ, ਜੋ
ਸਿੱਖਿਆ ਸਕੱਤਰ ਨੇ ਨਿਯੁਕਤ ਕੀਤੇ ਹੋਏ ਸੀ, ਆਪੋ ਆਪਣੇ ਪਿਤਰੀ
ਸਕੂਲਾਂ 'ਚ ਪਹੁੰਚ ਗਏ ਹਨ।
ਸਿੱਖਿਆ ਸੂਤਰਾਂ
ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਮ.,
ਡੀ.ਐਮ. ਕੋਆਰਡੀਨੇਟਰ, ਮੀਡੀਆ
ਸਲਾਹਕਾਰ, ਐੱਸ.ਆਰ.ਪੀ. ਬੀ.ਐਨ.ਓ ..
ਸਰਕਾਰ ਜ਼ਿਲ੍ਹਾ ਪੱਧਰ ਤੋਂ ਜਲਦੀ ਜਾਣਕਾਰੀ
ਮੰਗ ਰਹੀ ਹੈ ਤਾਂ ਕਿ ਇਹ ਸਾਰੇ ਅਧਿਆਪਕ
ਲੈਕਚਰਾਰ ਅਤੇ ਹੋਰ ਅਫ਼ਸਰ ਘਰੋ-ਘਰੀ
ਪਿਤਰੀ ਸਕੂਲਾਂ ਨੂੰ ਤੋਰੇ ਜਾ ਸਕਣ
।
ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ
ਭਰੋਸੇਯੋਗ
ਸੂਤਰਾਂ ਅਨੁਸਾਰ ਨਵੇਂ ਬਣੇ ਸਿੱਖਿਆ ਮੰਤਰੀ
ਸਪੱਸ਼ਟ ਕਰ ਚੁੱਕੇ ਹਨ ਕਿ ਹਰ ਅਧਿਕਾਰੀ ਨੂੰ
ਆਪਣੇ ਅਧਿਕਾਰ ਖੇਤਰ 'ਚ ਨਿਡਰ ਹੋ ਕੇ ਕੰਮ
ਕਰਨਾ ਹੈ। ਕੋਈ ਵੀ ਅਧਿਕਾਰੀ ਜੂਨੀਅਰ
ਅਧਿਕਾਰੀ ਦੇ ਕੰਮ ਚ ਦਖ਼ਲਅੰਦਾਜ਼ੀ ਨਹੀਂ
ਕਰੇਗਾ। ਵਿਭਾਗੀ ਅਹੁਦਿਆਂ ਤੋਂ ਬਿਨਾ ਕੋਈ
ਨਵਾਂ ਅਹੁਦਾ ਨਹੀਂ ਬਣੇਗਾ। ਇਸ ਤੋਂ ਸਾਫ਼ ਹੈ
ਕਿ ਬੀ ਐਮ ., ਡੀ ਐਮ, ਕੋਆਰਡੀਨੇਟਰ,
ਬੀ ਐਨ ਓ. ਸਭ ਘਰੋ-ਘਰੀ ਜਾਣ ਲਈ
ਕਾਹਲੇ ਹਨ।