ਹਰ ਵਰਗ ਦੇ 14655 ਬਿਜਲੀ ਖਪਤਕਾਰਾਂ ਦੇ 26.50 ਕਰੋੜ ਦੇ ਬਕਾਇਆ ਬਿਜਲੀ ਬਿੱਲ ਹੋਏ ਮਾਫ -ਰਾਣਾ ਕੇ.ਪੀ ਸਿੰਘ
ਪੰਜਾਬ ਸਰਕਾਰ ਨੇ 2 ਕਿਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ-ਸਪੀਕਰ
ਪੰਜਾਬ ਸਰਕਾਰ ਵਲੋਂ ਲੋਕ ਭਲਾਈ ਸਕੀਮਾਂ ਦੇ ਦਾਇਰੇ ਦਾ ਕੀਤਾ ਵਿਸਥਾਰ, ਹਰ ਵਰਗ ਵਿਚ ਖੁਸ਼ੀ ਦੀ ਲਹਿਰ
ਸ੍ਰੀ ਅਨੰਦਪੁਰ ਸਾਹਿਬ 23 ਅਕਤੂਬਰ ()
ਪੰਜਾਬ ਸਰਕਾਰ ਨੈ ਆਪਣੀਆਂ ਲੋਕ ਭਲਾਈ ਸਕੀਮਾਂ ਦੇ ਦਾਇਰੇ ਦਾ ਵਿਸਥਾਰ ਕਰਦੇ ਹੋਏ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸੂਬੇ ਦੇ ਹਰ ਵਰਗ ਦੇ 2 ਕਿਲੋਵਾਟ ਲੋਡ ਵਾਲੇ ਬਿਜਲੀ ਖਪਤਕਾਰਾਂ ਦਾ ਪੁਰਾਣਾ ਬਕਾਇਆ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਹੈ। ਜਿਸ ਨਾਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ 14655 ਬਿਜਲੀ ਖਪਤਕਾਰਾਂ ਦੇ 26.50 ਕਰੌੜ ਰੁਪਏ ਦੇ ਬਕਾਏ ਮਾਫ ਹੋ ਗਏ ਹਨ। ਖਪਤਕਾਰਾਂ ਨੂੰ ਇਸ ਦਾ ਲਾਭ ਲੈਣ ਲਈ ਵਿਭਾਗ ਨੂੰ ਇੱਕ ਫਾਰਮ ਭਰ ਕੇ ਦੇਣਾ ਹੋਵੇਗਾ। ਇਸ ਦੇ ਲਈ ਬਿਜਲੀ ਬੋਰਡ ਦੇ ਅਧਿਕਾਰੀ ਹਰ ਜਗਾ ਕੈਂਪ ਲਗਾ ਕੇ ਖਪਤਕਾਰਾਂ ਨੂੰ ਬਿੱਲ ਮਾਫੀ ਦੀ ਸਹੂਲਤ ਉਪਲੱਬਧ ਕਰਵਾ ਰਹੇ ਹਨ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਆਪਣੇ ਦੌਰੇ ਦੌਰਾਨ ਦੋ ਕਿਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਦੇ ਬਕਾਇਆ ਬਿੱਲ ਮਾਫ ਕਰਨ ਲਈ ਲਗਾਏ ਵਿਸੇ਼ਸ ਕੈਂਪ ਵਿਚ ਉਪਭੋਗਤਾਵਾਂ ਨੂੰ ਦਿੱਤੀ ਜਾ ਰਹੀ ਸਹੂਲਤ ਦਾ ਜਾਇਜ਼ਾ ਲਿਆ ਅਤੇ ਖਪਤਕਾਰਾਂ ਨੂੰ ਫਾਰਮ ਭਰ ਕੇ ਇਸ ਦਾ ਲਾਭ ਲੈਣ ਲਈ ਕਿਹਾ।ਰਾਣਾ ਕੇ.ਪੀ ਸਿੰਘ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਟਾਂ ਦੇਣ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾ ਵੀ ਸੁਣ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਬਿਜਲੀ ਬਿੱਲਾ ਦੇ ਬਕਾਏ ਮਾਫ ਕਰਨ ਸਮੇਂ ਸੂਬੇ ਦੇ ਹਰ ਵਰਗ ਨੂੰ ਇਸ ਦਾਇਰੇ ਵਿਚ ਰੱਖਿਆ ਹੈ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਭਲਾਈ ਸਕੀਮਾਂ ਦੇ ਦਾਇਰੇ ਦਾ ਵਿਸਥਾਰ ਕਰਦੇ ਹੋਏ ਪੈਨਸ਼ਨ ਦੀ ਰਾਸ਼ੀ ਵਿਚ ਵਾਧਾ, ਆਸ਼ੀਰਵਾਦ ਸਕੀਮ ਨੁੂੰ 51 ਹਜ਼ਾਰ ਰੁਪਏ, ਮਹਿਲਾਵਾ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾ ਹੀ ਬਿਜਲੀ ਦੇ ਬਿੱਲਾਂ ਵਿਚ ਰਾਹਤ ਅਤੇ ਕਿਸਾਨਾਂ ਦੇ ਟਿਊਵਬੈਲਾ ਦੇ ਬਿਜਲੀ ਦੇ ਬਿੱਲਾਂ ਵਿਚ ਰਾਹਤ ਦੇ ਰਹੀ ਹੈ। ਸਰਕਾਰ ਨੇ ਗ੍ਰਾਮ ਪੰਚਾਇਤਾ ਦੇ ਪਿੰਡਾਂ ਵਿਚ ਜਲ ਸਪਲਾਈ ਵਿਚ ਲੱਗੇ ਟਿਊਵਬੈਲ ਦੇ ਬਿੱਲਾਂ ਅਤੇ ਘਰੇਲੂ ਜਲ ਸਪਲਾਈ ਖਪਤਕਾਰਾਂ ਨੂੰ ਬਿੱਲਾ ਵਿਚ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਲੋਕ ਭਲਾਈ ਵਿਚ ਵੱਡੇ ਫੈਸਲੇ ਲੈ ਰਹੀ ਹੈ। ਉਨ੍ਹਾਂ ਨੇ ਬਿਜਲੀ ਬਿੱਲਾ ਦੇ ਬਕਾਏ ਦੀ ਮਾਫੀ ਵਿਚ ਆਉਦੇ ਖਪਤਕਾਰਾਂ ਨੂੰ ਤੁਰੰਤ ਇਸ ਰਾਹਤ ਦਾ ਲਾਭ ਲੈਣ ਲਈ ਕਿਹਾ। ਐਕਸੀਅਨ ਪਾਵਰ ਕਾਮ ਹਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਹਰ ਉਪ ਮੰਡਲ ਵਿਚ ਅਧਿਕਾਰੀ ਇਸ ਯੋਜਨਾਂ ਦੇ ਲਾਭਪਾਤਰੀਆਂ ਨੂੰ ਫਾਰਮ ਭਰ ਕੇ ਲਾਭ ਲੈਣ ਲਈ ਕੈਂਪ ਲਗਾ ਰਹੇ ਹਨ। ਐਸ.ਡੀ.ਓ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਵਾਰਡ ਨੰ:1 ਮਜਾਰਾ ਸ੍ਰੀ ਅਨੰਦਪੁਰ ਸਾਹਿਬ ਵਿਚ ਅੱਜ ਬਕਾਇਆ ਬਿੱਲਾ ਦੀ ਮਾਫੀ ਸਬੰਧੀ ਕੈਂਪ ਲਗਾ ਕੇ ਖਪਤਕਾਰਾਂ ਦੇ ਫਾਰਮ ਭਰੇ ਜਾ ਰਹੇ ਹਨ। ਐਸ.ਡੀ.ਓ ਪਾਵਰ ਕਾਮ ਪ੍ਰਭਾਤ ਸ਼ਰਮਾ ਨੇ ਕਿਹਾ ਕਿ ਕੀਰਤਪੁਰ ਸਾਹਿਬ ਉਪ ਮੰਡਲ ਵਿਚ ਫਾਰਮ ਭਰਨ ਦੀ ਪ੍ਰਕਿਰਿਆ ਜਾਰੀ ਹੈ। ਲੋਕਾਂ ਨੂੰ ਉਨ੍ਹਾਂ ਦੇ ਬਕਾਇਆ ਬਿੱਲਾ ਦੀ ਮਾਫੀ ਸਬੰਧੀ ਫਾਰਮ ਭਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।