BREAKING NEWS : ਸਕੂਲ ਤੋਂ ਪੇਪਰ ਦੇ ਕੇ ਘਰ ਵਾਪਸ ਆ ਰਹੇ ਬੱਚੇ ਨੂੰ ਕੀਤਾ ਅਗਵਾ,ਉਤਾਰਿਆ ਮੌਤ ਦੇ ਘਾਟ

ਸਕੂਲ ਤੋਂ ਪੇਪਰ ਦੇ ਕੇ ਘਰ ਵਾਪਸ ਆ ਰਹੇ ਬੱਚੇ ਨੂੰ ਕੀਤਾ ਅਗਵਾ,ਉਤਾਰਿਆ ਮੌਤ ਦੇ ਘਾਟ 

ਅਗਵਾਕਾਰਾਂ ਨੇ ਬੱਚੇ ਦਾ ਕੀਤਾ ਕਤਲ ਤੇ ਲਾਸ਼ ਨਹਿਰ ਚ ਸੁੱਟੀ 




ਅੰਮ੍ਰਿਤਸਰ, 16 ਸਤੰਬਰ 2021-  ਕਰੋਨਾ ਦੌਰਾਨ ਸਕੂਲ ਬੰਦ ਹੋਣ ਜਾਣ ਕਰਕੇ ਅਗਵਾਕਾਰਾਂ ਵੱਲੋਂ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ਕਾਫੀ ਘਟ ਗਏ ਸਨ, ਲੇਕਿਨ ਹੁਣ ਦੁਬਾਰਾ ਤੋਂ ਸਕੂਲ ਲੱਗਣ ਨਾਲ ਅਗਵਾਕਾਰ ਇਕ ਵਾਰ ਫਿਰ ਸਤਰਕ ਹੋ ਗਏ ਹਨ। ਬੱਚਿਆਂ ਨੂੰ ਸਕੂਲਾਂ ਤੋਂ ਅਗਵਾ ਕਰ ਰਹੇ ਹਨ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦਾ ਜਿੱਥੇ ਇਕ ਸਕੂਲ ਪੜ੍ਹਦੇ ਛੋਟੇ ਬੱਚੇ ਨੂੰ ਅਗਵਾ ਕਰ ਲਿਆ ਗਿਆ ।


ਪ੍ਰਾਪਤ  ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੱਚੇ ਦਾ ਨਾਮ ਰੋਹਿਤ ਰੰਜਨ ਹੈ ਅਤੇ ਉਹ ਘਰ ਤੋਂ ਸਕੂਲ ਪੇਪਰ ਦੇਣ ਗਿਆ ਸੀ ਅਤੇ ਪੇਪਰ ਦੇ ਕੇ ਉਹ ਘਰ ਵਾਪਸ ਨਾ ਪਰਤਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਾਮ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਇਹ ਕਿਹਾ ਜਾਣ ਲੱਗਾ ਕਿ ਉਨ੍ਹਾਂ ਦਾ ਬੱਚਾ ਅਗਵਾ ਕਰ ਦਿੱਤਾ ਗਿਆ ਹੈ ਅਗਰ ਉਨ੍ਹਾਂ ਦਾ ਬੱਚਾ ਸਹੀ ਸਲਾਮਤ ਵਾਪਸ ਚਾਹੀਦਾ ਹੈ ਤੇ ਉਨ੍ਹਾਂ ਨੂੰ ਕਰੀਬ ਸਾਢੇ ਤਿੰਨ ਲੱਖ ਰੁਪਏ ਦਿੱਤੇ ਜਾਣ ਨਹੀਂ ਤੇ ਉਨ੍ਹਾਂ ਦੇ ਬੱਚੇ ਨੂੰ ਮਾਰ ਦੇਣਗੇ ।


 ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੋਹਿਤ ਰੰਜਨ ਨਾਮ ਦਾ ਬੱਚਾ ਅਗਵਾ ਹੋਇਆ ਹੈ, ਦੋਨਾਂ ਨੇ ਪੁਲਿਸ ਪਾਰਟੀਆਂ ਬਣਾ ਕੇ ਮੌਕੇ ਤੇ ਜਾ ਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਅਤੇ ਅਗਵਾਕਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛ ਗਿੱਛ ਦੌਰਾਨ ਪਤਾ ਲੱਗਾ ਹੈ ਅਗਵਾਕਾਰਾਂ ਨੇ ਬੱਚੇ ਨੂੰ ਇਸ ਲਈ ਮਾਰ ਦਿੱਤਾ ਹੈ। ਕਿਉਂਕਿ ਬੱਚਾ ਉਸ ਨੂੰ ਗਾਲ੍ਹਾਂ ਕੱਢ ਰਿਹਾ ਸੀ ।



ਅਗਵਾਕਾਰਾਂ ਨੇ ਬੱਚੇ ਨੂੰ ਮਾਰ ਕੇ ਅੰਮ੍ਰਿਤਸਰ ਤਾਰਾਂਵਾਲਾ ਪੁਲ ਨਹਿਰ ਵਿਚ ਸੁੱਟ ਦਿੱਤਾ । ਜਿਸ ਤੋਂ ਬਾਅਦ ਪੁਲੀਸ ਅਗਵਾਕਾਰ ਦੇ ਕਹਿਣ ਤੇ ਨਿਸ਼ਾਨਦੇਹੀ ਦੇ ਉੱਤੇ ਬੱਚੇ ਦੀ ਲਾਸ਼ ਦੀ ਭਾਲ ਕਰ ਰਹੀ ਹੈ ।

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends