ਸਕੂਲ ਸਿਖਿਆ ਅਤੇ ਸਾਖਰਤਾ ਵਿਭਾਗ, ਭਾਰਤ ਸਰਕਾਰ ਵੱਲੋਂ ਪੱਤਰ ਭੇਜਦੇ ਹੋਏ ਸਮੂਹ ਰਾਜਾਂ/ਯੂ.ਟੀਜ ਦੇ ਸਕੂਲਾਂ ਵਿੱਚ ਟੀਚਿੰਗ/ਨਾਨ-ਟੀਚਿੰਗ ਸਟਾਫ ਦੀ ਵੈਕਸੀਨੇਸ਼ਨ ਦੀ ਸਥਿਤੀ ਨੂੰ ਗੂਗਲ ਲਿੰਕ ਤੇ ਅਪਲੋਡ ਕਰਨ ਲਈ ਹਦਾਇਤ ਕੀਤੀ ਗਈ ਹੈ।
ਸਕੂਲ ਸਿਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ
ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ/ਪ੍ਰਾਈਵੇਟ ਸਕੂਲਾਂ ਲਈ ਵੀ ਪੋਰਟਲ ਤਿਆਰ ਕੀਤਾ ਗਿਆ ਹੈ।
ਜਿਸ ਲਈ ਉਕਤ ਦਰਸਾਏ ਸਕੂਲਾਂ ਦੇ ਮੁਖੀਆਂ ਨੂੰ ਲਿਖਿਆ ਜਾਂਦਾ ਹੈ ਕਿ ਆਪਣੇ ਅਧੀਨ ਆਉਂਦੇ
ਟੀਚਿੰਗ/
/ਨਾਨ ਟੀਚਿੰਗ ਸਟਾਫ ਦੀ ਕੋਵਿਡ-19 ਦੇ ਬਚਾਅ ਲਈ ਵੈਕਸੀਨ ਸਬੰਧੀ ਸੂਚਨਾ ਸਕੂਲ ਦੇ
ਲਾਗ-ਇਨ ਆਈ.ਡੀ. ਰਾਹੀਂ ਈ-ਪੰਜਾਬ ਪੋਰਟਲ ਤੇ ਤੁਰੰਤ ਅਪਲੋਡ ਕੀਤੀ ਜਾਵੇ।
ਇਸ ਤੋਂ ਇਲਾਵਾ
ਇਸ ਸਬੰਧੀ ਡਾਟਾ ਹਰ ਰੋਜ ਅਪਡੇਟ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।