ਸਕੂਲ ਮੁੱਖੀ ਆਪਣੇ ਦਫਤਰ ਲਈ ਕਮਰੇ ਮੁੱਖ ਦਫਤਰ ਵਲੋਂ ਪ੍ਰਵਾਨਗੀ ਤੋਂ ਬਾਅਦ ਹੀ ਵਰਤੋਂ ਕਰਨਗੇ : ਸਿੱਖਿਆ ਸਕੱਤਰ

 

ਨਾਬਾਰਡ/ਸਮੱਗਰਾ ਅਧੀਨ ਵਾਧੂ ਕਲਾਸਰੂਮਜ਼ ਦੀ ਵਰਤੋਂ ਸਬੰਧੀ    ਸਿੱਖਿਆ ਸਕੱਤਰ  ਵੱਲੋਂ  ਹਦਾਇਤਾਂ ਜਾਰੀ ਕੀਤੀਆਂ ਹਨ।

   ਨਾਬਾਰਡ/ਸਮੱਗਰਾ ਤਹਿਤ ਬਹੁਤ ਸਾਰੇ ਸਕੂਲਾਂ ਵਿੱਚ ਵਾਧੂ ਕਲਾਸਰੂਮਜ਼ ਦੀ ਉਸਾਰੀ ਦੇ ਕੰਮ ਚੱਲ ਰਹੇ ਹਨ। ਦਫ਼ਤਰ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਕੂਲਾਂ ਵਿੱਚ ਸਕੂਲ ਮੁਖੀਆਂ ਵੱਲੋਂ ਨਵੇਂ ਉਸਾਰੇ ਕਲਾਸਰੂਮਜ਼ ਨੂੰ ਆਪਣੇ ਦਫ਼ਤਰ ਵਿੱਚ ਤਬਦੀਲ ਕਰ ਲਿਆ ਜਾਂਦਾ ਹੈ ਅਤੇ ਇਸ ਨੂੰ ਸਕੂਲ ਮੁਖੀ ਦੇ ਦਫ਼ਤਰ ਵੱਜੋਂ ਵਰਤਿਆ ਜਾਂਦਾ ਹੈ। ਇਸਦੇ ਨਾਲ ਹੀ ਕਈ ਸਕੂਲਾਂ ਵਿੱਚ ਨਵੇਂ ਉਸਾਰੇ ਕਲਾਸਰੂਮਜ਼ ਵਿੱਚ ਐੱਸ.ਐੱਸ.ਟੀ. ਕਾਰਨਰ, ਅੰਗਰੇਜ਼ੀ ਕਾਰਨਰ ਜਾਂ ਮੈਥ ਕਾਰਨਰ ਵਿੱਚ ਤਬਦੀਲ ਕਰ ਲਿਆ ਜਾਂਦਾ ਹੈ ਅਤੇ ਕਲਾਸਰੂਮ ਪੂਰੀ ਤਰ੍ਹਾਂ ਕਿਸੇ ਖਾਸ ਵਿਸ਼ੇ ਦੇ ਅਧਿਆਪਕ ਦੇ ਸਪੁਰਦ ਕਰ ਦਿੱਤਾ ਜਾਂਦਾ ਹੈ। 


 ਜਾਰੀ ਹਦਾਇਤਾਂ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਵੀ ਕਿਸੇ ਸਕੂਲ ਵਿੱਚ ਨਵੇਂ ਕਲਾਸਰੂਮ ਦੀ ਉਸਾਰੀ ਕੀਤੀ ਜਾਂਦੀ ਹੈ ਤਾਂ ਉਹ ਕਲਾਸਰੂਮ ਕੇਵਲ ਵਿਦਿਆਰਥੀਆਂ ਨੂੰ ਵਰਤੋਂ ਲਈ ਦਿੱਤਾ ਜਾਵੇ ਅਤੇ ਕਿਸੇ ਵੀ ਸੂਰਤ ਵਿੱਚ ਉਸਨੂੰ ਪ੍ਰਿੰਸੀਪਲ ਜਾਂ ਸਕੂਲ ਮੁਖੀ ਦੁਆਰਾ ਬਤੌਰ ਦਫ਼ਤਰ ਵਰਤੋਂ ਵਿੱਚ ਨਾ ਲਿਆਂਦਾ ਜਾਵੇ। 


ਪ੍ਰੰਤੂ ਜਿੱਥੇ ਕਿਤੇ ਪ੍ਰਿੰਸੀਪਲ ਜਾਂ ਮੁੱਖ ਅਧਿਆਪਕ ਦੇ ਦਫ਼ਤਰ ਲਈ ਸਖਤ ਲੋੜ ਹੋਵੇ ਤਾਂ ਇਸਦੀ ਪ੍ਰਵਾਨਗੀ ਸਬੰਧਤ ਪ੍ਰਿੰਸੀਪਲ ਜਾਂ ਮੁੱਖ ਅਧਿਆਪਕ ਦੁਆਰਾ ਜਿਲ੍ਹਾ ਸਮਾਰਟ ਸਕੂਲ ਮੈਟਰ (DSM) ਰਾਹੀਂ ਮੁੱਖ ਦਫ਼ਤਰ (ਸਮਾਰਟ ਸਕੂਲ ਸੈੱਲ) ਤੋਂ ਲਈ ਜਾਵੇ। 


ਜਿਨ੍ਹਾਂਂ ਸਕੂਲ ਮੁਖੀਆਂ ਦੁਆਰਾ ਐਡੀਸ਼ਨਲ ਕਲਾਸਰੂਮ ਨੂੰ ਆਪਣੇ ਦਫ਼ਤਰ ਦੇ ਤੌਰ ਤੇ ਵਰਤੋਂ ਵਿੱਚ ਲਿਆਂਦਾ ਗਿਆ ਹੈ, ਉਸਦੀ ਸੂਚਨਾ ਇਕੱਤਰ ਕਰਕੇ ਆਪਣੇ ਜਿਲ੍ਹੇ ਦੇ ਜਿਲ੍ਹਾ ਸਮਾਰਟ ਸਕੂਲ ਮੈਟਰੋ (DSM) ਰਾਹੀਂ ਮੁੱਖ ਦਫ਼ਤਰ ਨੂੰ ਭੇਜੀ ਜਾਵੇ ਨਾਲ ਹੀ ਇਸਦੀ ਉਚਿਤਤਾ ਵੀ ਦੱਸੀ ਜਾਵੇ ਤਾਂ ਜੋ ਲੋੜੀਦੀ ਪ੍ਰਵਾਨਗੀ ਇੱਕੋ ਵਾਰ ਹੀ ਦਿੱਤੀ ਜਾ ਸਕੇ। ।


💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends