ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 361ਵਾਂ ਦਿਨ
ਭਾਰਤ-ਬੰਦ ਲਈ ਸਾਰੀਆਂ ਤਿਆਰੀਆਂ ਮੁਕੰਮਲ, ਸਵੇਰੇ ਛੇ ਤੋਂ ਸ਼ਾਮ 4 ਵਜੇ ਤੱਕ ਰਹੇਗਾ ਬੰਦ ਭਾਰਤ-ਬੰਦ
ਬੰਦ ਕਰਨਾ ਸਾਡਾ ਸ਼ੌਕ ਨਹੀਂ, ਮਜ਼ਬੂਰੀ ਹੈ; ਬੰਦ ਦੌਰਾਨ ਆਮ ਲੋਕਾਂ ਦੀ ਪ੍ਰੇਸ਼ਾਨੀ ਦਾ ਪੂਰਾ ਖਿਆਲ ਰੱਖਿਆ ਜਾਵੇਗਾ: ਕਿਸਾਨ ਆਗੂ
ਕਿਸਾਨੀ-ਧਰਨਿਆਂ 'ਚ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਮਨਾਉਣ ਦਾ ਸੱਦਾ
ਚੰਡੀਗੜ੍ਹ, 26 ਸਤੰਬਰ, 2021 : ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ 32 ਕਿਸਾਨ-ਜਥੇਬੰਦੀਆਂ ਵੱਲੋਂ 3 ਖੇਤੀ ਕਾਨੂੰਨਾਂ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ ਭਰ 'ਚ 100 ਤੋਂ ਵੱਧ ਥਾਵਾਂ 'ਤੇ ਲਾਏ ਪੱਕੇ-ਧਰਨੇ 360 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ। ਸੰਯੁਕਤ ਕਿਸਾਨ ਮੋਰਚੇ ਨੇ ਭਲਕੇ 27 ਤਰੀਕ ਨੂੰ ਭਾਰਤ-ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਅੱਜ ਧਰਨਿਆਂ 'ਚ ਬੁਲਾਰਿਆਂ ਨੇ ਭਾਰਤ ਬੰਦ ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਬਾਰੀਕੀ ਤੇ ਠੋਸ ਵੇਰਵੇ ਕਾਰਕੁੰਨਾਂ ਨਾਲ ਸਾਂਝੇ ਕੀਤੇ। ਆਮ ਲੋਕਾਂ ਨੂੰ ਸਿਰਫ ਅਣਸਰਦੇ ਹਾਲਾਤ 'ਚ ਹੀ ਘਰੋਂ ਨਿਕਲਣ ਦੀ ਅਪੀਲ ਕੀਤੀ ਜਾਵੇ ਤਾਂ ਜੁ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਮ ਲੋਕਾਂ ਦੀ ਪ੍ਰੇਸ਼ਾਨੀ ਦਾ ਖਾਸ ਖਿਆਲ ਰੱਖਿਆ ਜਾਵੇਗਾ। ਐਮਰਜੈਂਸੀ ਸੇਵਾਵਾਂ ਜਿਵੇਂ ਕਿ ਐਂਬੂਲੈਂਸ, ਫਾਇਰ ਬ੍ਰਿਗੇਡ, ਸ਼ਾਦੀ/ਮੌਤ ਤੇ ਹੋਰ ਜਰੂਰੀ ਸਮਾਜਿਕ ਸਮਾਗਮ, ਹਸਪਤਾਲ ਤੇ ਦਵਾਈ ਦੁਕਾਨਾਂ ਨੂੰ ਬੰਦ ਤੋਂ ਛੋਟ ਰਹੇਗੀ।
ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਭਰ 'ਚ 500 ਦੇ ਕਰੀਬ ਥਾਵਾਂ 'ਤੇ ਸਵੇਰੇ ਛੇ ਤੋਂ ਸ਼ਾਮ 4 ਵਜੇ ਤੱਕ ਸੜਕੀ ਅਤੇ ਰੇਲ ਆਵਾਜਾਈ ਜਾਮ ਕੀਤੀ ਜਾਵੇਗੀ। ਜਾਮ ਵਿੱਚ ਫਸੇ ਲੋਕਾਂ ਦੇ ਭੋਜਨ, ਪਾਣੀ ਤੇ ਹੋਰ ਲੋੜੀਂਦੀਂਆਂ ਜਰੂਰੀ ਸਹੂਲਤਾਂ ਦਾ ਖਿਆਲ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਭਾਰਤ ਬੰਦ ਦੇ ਸੱਦੇ ਤੇ ਵਿੱਦਿਅਕ ਅਦਾਰਿਆਂ ਲਈ ਕੀ ਹਨ ਆਦੇਸ਼
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੇ ਫੈਸਲੇ , ਪੜ੍ਹੋ ਇਥੇ
ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਅਪਡੇਟ ਇਥੇ
ਚੰਨੀ ਕੈਬਨਿਟ ਦੇ ਮੰਤਰੀਆਂ ਦੀ ਅੰਤਿਮ ਸੂਚੀ, 15 ਵੱਡੇ ਨਾਂ ਪੜ੍ਹੋ ਜੋ ਮੰਤਰੀ ਬਣੇ
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ ਅਤੇ ਜਗਮੋਹਨ ਸਿੰਘ ਪਟਿਆਲਾ ਨੇ ਆਮ ਲੋਕਾਂ ਨੂੰ ਹੋਣ ਵਾਲੀ ਕਿਸੇ ਸੰਭਾਵੀ ਪ੍ਰੇਸ਼ਾਨੀ ਲਈ ਅਗਾਊਂ ਖੇਦ ਪਰਗਟ ਕਰਦਿਆਂ ਆਗੂਆਂ ਨੇ ਕਿਹਾ ਕਿ ਬੰਦ ਕਰਨਾ ਸਾਡਾ ਕੋਈ ਸ਼ੌਕ ਨਹੀਂ, ਮਜ਼ਬੂਰੀ ਹੈ। ਕਿਸਾਨ ਸਾਲ ਭਰ ਤੋਂ ਸੰਘਰਸ਼ ਕਰ ਰਹੇ ਹਨ, ਦਸ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ। ਜੇਕਰ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਸਿਰਫ ਸਾਡਾ ਖੇਤੀ ਖੇਤਰ ਹੀ ਤਬਾਹ ਹੋਵੇਗੀ, ਸਾਡਾ ਸਭਿਆਚਾਰ ਵੀ ਖਤਮ ਹੋ ਜਾਵੇਗਾ। ਅਸੀਂ ਹੁਣ ਤੱਕ ਆਪਣੇ ਅੰਦੋਲਨ ਨੂੰ ਇਸ ਢੰਗ ਨਾਲ ਚਲਾਇਆ ਹੈ ਕਿ ਆਮ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ। ਸਾਰੀਆਂ ਕੁਦਰਤੀ ਦੁਸ਼ਵਾਰੀਆਂ ਅਸੀਂ ਆਪਣੇ ਪਿੰਡਿਆਂ 'ਤੇ ਝੱਲੀਆਂ ਹਨ। ਅਸੀਂ ਉਮੀਦ ਕਰਦੇ ਹਾਂ ਕਿ ਆਮ ਲੋਕ ਸਾਨੂੰ ਪੂਰਨ ਸਹਿਯੋਗ ਦੇਣਗੇ ਕਿਉਂਕਿ ਇਹ ਖੇਤੀ ਕਾਨੂੰਨ ਉਨ੍ਹਾਂ ਲਈ ਵੀ ਘਾਤਕ ਹਨ
ਕਿਸਾਨੀ-ਧਰਨਿਆਂ 'ਚ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ-ਦਿਹਾੜਾ ਮਨਾਉਣ ਦਾ ਸੱਦਾ ਦਿੰਦਿਆਂ ਕਿਸਾਨ ਆਗੂਆਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਵੱਡੀਆਂ ਗਿਣਤੀਆਂ 'ਚ ਸ਼ਮੂਲੀਅਤ ਲਈ ਅਪੀਲ ਕੀਤੀ ਹੈ।