ਐੱਸ.ਏ.ਐੱਸ.ਨਗਰ, 21 ਸਤੰਬਰ :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਸੈਸ਼ਨ 2021-22 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਲੇਟ ਫ਼ੀਸ ਨਾਲ ਦਾਖਲਾ ਲੈਣ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਬਿਨਾਂ ਕਿਸੇ ਲੇਟ ਫ਼ੀਸ ਦੇ ਦਾਖਲਾ ਲੈਣ ਦੀ ਆਖਰੀ ਮਿਤੀ 21 ਸਤੰਬਰ ਨਿਰਧਾਰਤ ਸੀ।
ਆਖਰੀ ਮਿਤੀ ਤੋਂ ਬਾਅਦ ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀ ਨਿਰਧਾਰਤ ਦਾਖਲਾ ਫ਼ੀਸ ਤੋਂ ਇਲਾਵਾ 1000 ਰੁਪਏ ਲੇਟ ਫ਼ੀਸ ਨਾਲ 6 ਅਕਤੂਬਰ 2021 ਤੱਕ, 2000 ਰੁਪਏ ਲੇਟ ਫ਼ੀਸ ਨਾਲ 21 ਅਕਤੂਬਰ 2021 ਤੱਕ, 3000 ਰੁਪਏ ਲੇਟ ਫ਼ੀਸ ਨਾਲ 6 ਨਵੰਬਰ 2021 ਤੱਕ, 4000 ਰੁਪਏ ਲੇਟ ਫ਼ੀਸ ਨਾਲ 20 ਨਵੰਬਰ 2021 ਤੱਕ, 5000 ਰੁਪਏ ਲੇਟ ਫ਼ੀਸ ਨਾਲ 7 ਦਸੰਬਰ 2021 ਤੱਕ, 6000 ਰੁਪਏ ਲੇਟ ਫ਼ੀਸ ਨਾਲ 21 ਦਸੰਬਰ 2021 ਤੱਕ, 7000 ਲੇਟ ਫ਼ੀਸ ਨਾਲ 5 ਜਨਵਰੀ 2022 ਤੱਕ, 8000 ਰੁਪਏ ਲੇਟ ਫ਼ੀਸ ਨਾਲ 20 ਜਨਵਰੀ 2022 ਤੱਕ ਅਤੇ 9000 ਰੁਪਏ ਲੇਟ ਫ਼ੀਸ ਨਾਲ 5 ਫ਼ਰਵਰੀ 2022 ਤੱਕ ਆਪਣੀ ਦਾਖਲਾ ਫ਼ੀਸ ਭਰ ਸਕਣਗੇ।
ਸ਼ਡਿਊਲ ਸਬੰਧੀ ਮੁਕੰਮਲ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਵੇਖ ਸਕਦੀ ਹੈ।