ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਬਲਦੇਵ ਸਿੰਘ ਬੁੱਟਰ, ਫਾਊਂਡਰ ਮੈਂਬਰ ਸਰਦਾਰ ਵਸ਼ਿੰਗਟਨ ਸਿੰਘ ਸਮੀਰੋਵਾਲ ਅਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਨਾਲ ਮੁਹਾਲੀ ਵਿਖੇ ਇੱਕ ਮੀਟਿੰਗ ਹੋਈ , ਮੀਟਿੰਗ ਦੇ ਵਿੱਚ ਸਿੱਖਿਆ ਸਕੱਤਰ ਨਾਲ ਰਹਿੰਦਿਆਂ ਵੱਖ ਵੱਖ ਵਿਸ਼ਿਆਂ ਦੀਆਂ ਪ੍ਰਮੋਸ਼ਨਾਂ ਸੰਬੰਧੀ ,ਮਾਸਟਰ ਕੇਡਰ ਤੋਂ ਮੁੱਖ ਅਧਿਆਪਕਾਂ ਦੀ ਪ੍ਰਮੋਸ਼ਨ ਸਬੰਧੀ ,ਬਦਲੀਆਂ ਵਿੱਚ ਕੈਂਸਲ ਆਪਸ਼ਨ ਤੋਂ ਬਾਅਦ ਡੀ ਬਾਰ ਹੋਏ ਅਧਿਆਪਕਾਂ ਨੂੰ ਦੁਬਾਰਾ ਬਦਲੀਆਂ ਕਰਾਉਣ ਦਾ ਮੌਕਾ ਦੇਣ ਸੰਬੰਧੀ ਨਾਨ ਟੀਚਿੰਗ ਐਸ ਐਲ ਏ, ਪੀ ਟੀ ਆਈ ਅਧਿਆਪਕਾਂ ਨੂੰ ਪ੍ਰਮੋਸ਼ਨ ਦਾ ਮੌਕਾ ਦੇਣ ਸਬੰਧੀ ਅਤੇ ਉਨ੍ਹਾਂ ਨੂੰ ਬਦਲੀਆਂ ਕਰਵਾਉਣ ਸਬੰਧੀ ,ਜ਼ਿਲ੍ਹਾ ਮੋਗਾ ਦੀ ਪੀਡ਼ਤ ਮਹਿਲਾ ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਉਹਦੇ ਪ੍ਰਿੰਸੀਪਲ ਵੱਲੋਂ ਨਾਂ ਰਿਲੀਵ ਕਾਰਨ ਦੇ ਸੰਬੰਧੀ ਆਦਿ ਮੁੱਦਿਆਂ ਤੇ ਸਿੱਖਿਆ ਸਕੱਤਰ ਨਾਲ ਲੰਮੀ ਵਿਚਾਰ ਚਰਚਾ ਕੀਤੀ ਗਈ ।
ਮਾਸਟਰ ਕੇਡਰ ਯੂਨੀਅਨ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਸਿੱਖਿਆ ਸਕੱਤਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਚੌਥੇ ਗੇੜ ਦੀਆਂ ਬਦਲੀਆਂ ਤੋਂ ਤੋਂ ਬਾਅਦ ਰਹਿੰਦੀਆਂ ਪ੍ਰਮੋਸ਼ਨਾਂ ਵੱਖ ਵੱਖ ਵਿਸ਼ੇ ਦੀਆਂ ਕਰ ਦਿੱਤੀਆਂ ਜਾਣਗੀਆਂ ,ਬਦਲਿਆ ਬਦਲੀਆਂ ਕੈਂਸਲ ਕਰਵਾਉਣ ਵਾਲੀ ਆਪਸ਼ਨ ਨੱਪਣ ਤੋਂ ਬਾਅਦ ਡੀ ਬਾਰ ਹੋਏ ਅਧਿਆਪਕਾਂ ਨੂੰ ਦੁਬਾਰਾ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ, ਬਾਰਡਰ ਏਰੀਏ ਦੇ ਵਿੱਚ ਡੀ ਪੀਜ਼ ਦੀਅਾਂ ਹੋਈਅਾਂ ਬਦਲੀਆਂ ਹੁਣ ਉਪਰੰਤ ਰਲੀਵਿੰਗ ਦਾ ਮਸਲਾ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਜਲਦੀ ਹੀ ਇਸ ਸਬੰਧੀ ਕੋਈ ਫ਼ੈਸਲਾ ਲੈ ਲਿਆ ਜਾਵੇਗਾ ,ਨਾਨ ਟੀਚਿੰਗ ਐਸ ਐਲ ਏ ਅਤੇ ਪੀ ਟੀ ਆਈ ਅਧਿਆਪਕਾਂ ਦਿ ਵੀ ਜਲਦੀ ਪ੍ਰਮੋਸ਼ਨਾ ਕੀਤਆ ਜਾਣਗੀਆਂ ।
ਮੋਗੇ ਜ਼ਿਲ੍ਹੇ ਨਾਲ ਸਬੰਧਤ ਪੀਡ਼ਤ ਮਹਿਲਾ ਅਧਿਆਪਕਾ ਜਿਸ ਦੀ EXEMPTED ਕੈਟਾਗਰੀ ਵਿਚ ਹੋਈ ਸੀ ਬਦਲੀ ਹੋਣ ਉਪਰੰਤ ਵੀ ਪ੍ਰਿੰਸੀਪਲ ਰਿਲੀਵ ਨਹੀਂ ਸੀ ਕਰ ਰਿਹਾ ਉਸ ਨੂੰ ਜਲਦੀ ਤੋਂ ਜਲਦੀ ਰਿਲੀਵ ਕਰਨ ਦੇ ਹੁਕਮ ਜਾਰੀ ਕਰਨ ਦੇ ਆਦੇਸ਼ ਦਿੱਤੇ l ਇਸ ਵਫ਼ਦ ਵਿਚ ਹੋਰਨਾਂ ਤੋਂ ਇਲਾਵਾ ਸੁਖਦੇਵ ਕਾਜਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ,ਗੁਰਮੀਤ ਸਿੰਘ ਗੁਰਦਾਸਪੁਰ ਜਗਜੀਤ ਸਿੰਘ ਲੁਧਿਆਣਾ,ਪਿਆਰੇ ਲਾਲ ਗੁਰਦਾਸਪੁਰ,ਸੱਤਪਾਲ ਮਿਆਣੀ ਮਨਪ੍ਰੀਤ ਸਿੰਘ ਤਰਸੇਮ ਪਾਲ ਸ਼ਰਮਾ ਅਮਨਦੀਪ ਸਿੰਘ ਗੁਰਾਇਆ ਪੰਜਾਬ ਪ੍ਰਧਾਨ ਐਸ ਐਲ ਏ ਯੂਨੀਅਨ ਆਦਿ ਹਾਜ਼ਰ ਸਨ