ਹਲਕਾ ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੇ ਘਰ ਅੱਗੇ ਧਰਨਾ ਲਾ ਕੇ ਐਨ ਪੀ ਐਸ ਮੁਲਾਜਮਾਂ ਨੇ ਮੰਗੀ ਅਨੋਖੀ ਅਜਾਦੀ

 ਹਲਕਾ ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੇ ਘਰ ਅੱਗੇ ਧਰਨਾ ਲਾ ਕੇ ਐਨ ਪੀ ਐਸ ਮੁਲਾਜਮਾਂ ਨੇ ਮੰਗੀ ਅਨੋਖੀ ਅਜਾਦੀ 

  ਨਵਾਂ ਸ਼ਹਿਰ,14 ਅਗਸਤ(ਗੁਰਦਿਆਲ ਮਾਨ):ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਹਲਕਾ ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੇ ਘਰ ਅੱਗੇ ਐਨ ਪੀ ਐਸ ਮੁਲਾਜਮਾਂ ਵੱਲੋਂ ਧਰਨਾ ਲਾ ਕੇ ਐਨ ਪੀ ਐਸ ਤੋਂ ਅਜਾਦੀ ਦੀ ਮੰਗ ਕੀਤੀ ਗਈ। ਜਿਲ੍ਹਾ ਕਨਵੀਨਰ ਗੁਰਦਿਆਲ ਮਾਨ ਅਤੇ ਸਕੱਤਰ ਓਮਕਾਰ ਸ਼ੀਹਮਾਰ ਨੇ ਕਿਹਾ ਕਿ ਸਹਿਜ ਚਾਲ ਤੇ ਮਜਬੂਤ ਇਰਾਦੇ ਨਾਲ ਪੁਰਾਣੀ ਪੈਨਸ਼ਨ ਬਹਾਲੀ ਦੀ ਲੜਾਈ ਲੜੀ ਜਾ ਰਹੀ ਹੈ। ਸਰਕਾਰ ਦਾ ਰਵੱਈਆ ਜੋ ਵੀ ਹੋਵੇ ਪਰ ਨਾ ਤਾਂ ਐਨ ਪੀ ਐਸ ਮੁਲਾਜਮਾਂ ਦਾ ਜੋਸ਼ ਠੰਡਾ ਪੈ ਰਿਹਾ ਹੈ ਤੇ ਨਾ ਹੀ ਇਰਾਦਿਆਂ ਵਿੱਚ ਕੋਈ ਕਮੀ ਨਜਰ ਆਉੰਦੀ ਹੈ। ਸੂਬਾ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਨੂੰ ਇਕ ਸੁੱਘੜ ਰਣਨੀਤੀ ਤਹਿਤ ਨੇਪਰੇ ਚੜ੍ਹਾਇਆ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਜਿਸ ਸੰਜੀਦਗੀ ਨਾਲ ਸੰਘਰਸ਼ ਤੇਜ ਕਰਦੀ ਜਾ ਰਹੀ ਹੈ ਬਹੁਤ ਜਲਦ ਇਸ ਮੰਗ ਲਈ ਇਤਿਹਾਸਕ ਤੇ ਲਾਮਿਸਾਲ ਸੰਘਰਸ਼ ਦੇਖਣ ਨੂੰ ਮਿਲੇਗਾ। ਇਸ ਮੌਕੇ ਅਜੀਤ ਸਿੰਘ ਗੁੱਲਪੁਰ ਨੇ ਬੋਲਦਿਆਂ ਕਿਹਾ ਕਿ ਸਮਾਜਿਕ ਸੁਰੱਖਿਆ ਹਰ ਭਾਰਤੀ ਨਾਗਰਿਕ ਦਾ ਸੰਵਿਧਾਨਿਕ ਬੁਨਿਆਦੀ ਹੱਕ ਹੈ ਪਰ ਸੰਨ 2004 ਤੋਂ ਬਾਅਦ ਲੋਕਤਾਂਤਰਿਕ ਤਰੀਕੇ ਨਾਲ ਚੁਣੀਆਂ ਸਰਕਾਰਾਂ ਨੇ ਭਾਰਤੀ ਕਰਮਚਾਰੀਆਂ ਤੋਂ ਇਹ ਪੁਰਾਣੀ ਪੈਨਸ਼ਨ ਖੋਹ ਲਈ ਅਤੇ ਇਸਦੇ ਬਦਲ ਵਜੋਂ ਐਨ ਪੀ ਐਸ ਲਾਗੂ ਕਰਕੇ ਇੱਕ ਇਨਵੈਸਟਮੈਂਟ ਸਕੀਮ ਕਰਮਚਾਰੀਆਂ ਤੇ ਮੜ੍ਹ ਦਿੱਤੀ ਹੈ। ਅਜਾਦੀ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ 14 ਅਗਸਤ ਨੂੰ ਐਨ . ਪੀ .ਐਸ. ਤੋ ਅਜ਼ਾਦੀ ਦੇ ਨਾਅਰੇ ਹੇਠ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਪੰਜਾਬ ਭਰ ਦੇ ਐਨ ਪੀ ਐਸ ਮੁਲਾਜ਼ਮ ਹਲਕਾ ਵਿਧਾਇਕਾਂ ਦੇ ਘਰ ਅੱਗੇ ਤਖਤੀਆਂ ਅਤੇ ਬੈਨਰ ਦਿਖਾਉਂਦੇ ਹੋਏ ਵਿਧਾਇਕਾਂ ਨੂੰ ਉਹਨਾਂ ਦੀ ਜੁੰਮੇਵਾਰੀ ਦਾ ਅਹਿਸਾਸ ਕਰਾਉਣ ਦੇ ਨਾਲ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕੀਤੇ ਵਾਅਦੇ ਨੂੰ ਯਾਦ ਕਰਾਉਂਦੇ ਹੋਏ ਅੱਜ ਦੇ ਦਿਨ ਧਰਨਾ ਦੇ ਰਹੇ ਹਨ। । ਅੱਜ ਜਦੋਂ ਸਰਕਾਰ ਬਣੀ ਨੂੰ ਸਾਢੇ ਚਾਰ ਸਾਲ ਹੋ ਗਏ ਹਨ ਅਜੇ ਤੱਕ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ। ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਨੇ ਕਿਹਾ ਕਿ 18ਅਗਸਤ ਨੂੰ ਇਸੇ ਤਰ੍ਹਾਂ ਹਲਕਾ ਵਿਧਾਇਕ ਬਲਾਚੌਰ ਦੇ ਬੂਹੇ ਸਾਹਮਣੇ ਵੀ ਧਰਨਾ ਦਿੱਤਾ ਜਾਵੇਗਾ।ਧਰਨਿਆਂ ਤੋਂ ਬਾਅਦ 23 ਅਗਸਤ ਨੂੰ ਮੁਲਾਜ਼ਮ ਮਾਰੂ ਪੀ ਐਫ ਆਰ ਡੀ ਏ ਬਿਲ ਦੀਆਂ ਕਾਪੀਆਂ ਸਾੜਨ ਤੋਂ ਬਾਅਦ 29 ਅਗਸਤ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਲੁਧਿਆਣਾ ਵਿਖੇ ਐਨ ਪੀ ਐਸ ਮੁਲਾਜਮਾਂ ਵੱਲੋਂ ਲਾਮਿਸ਼ਾਲ ਵੰਗਾਰ ਰੈਲੀ ਕੀਤੀ ਜਾ ਰਹੀ ਹੈ। ਇਸਦਾ ਜਬਰਦਸਤ ਜਲੌਅ ਸਰਕਾਰ ਨੂੰ ਵੰਗਾਰਨ ਵਿਚ ਕਾਮਯਾਬ ਹੋਵੇਗਾ। ਇਸ ਧਰਨੇ ਵਿੱਚ ਅੰਗਦ ਸਿੰਘ ਐਮ ਐਲ ਏ ਨੇ ਹਾਜਿਰ ਹੋਕੇ ਲਿਖਤੀ ਵਾਇਦਾ ਕੀਤਾ ਕਿ ਉਹ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਵਿਧਾਨ ਸਭਾ ਸ਼ੈਸ਼ਨ ਵਿੱਚ ਉਠਾਉਣਗੇ ਅਤੇ ਜਲਦੀ ਹੀ ਪੰਜਾਬ ਕਾਂਗਰਸ ਦੇ ਸਟੇਟ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਪੈਨਲ ਮੀਟਿੰਗ ਕਰਵਾਉਣਗੇ।ਐਨ ਪੀ ਐਸ ਤੋਂ ਪੀੜਤ ਮੁਲਾਜਮਾ ਨੇ ਪੀਪਾ ਮੰਤਰੀ ਦੀ ਜੰਮਕੇ ਧੁਲਾਈ ਕੀਤੀ।ਅੱਜ ਦੇ ਰੋਸ ਧਰਨੇ ਵਿੱਚ ਜੁਝਾਰ ਸੰਹੂਗੜਾ ਜਿਲ੍ਹਾ ਪ੍ਰਧਾਨ ਬੀ ਐਡ ਫਰੰਟ ਹਰੀਸ਼ ਕੁਮਾਰ ਕੋ ਕੰਨਵੀਨਰ ਪੰਜਾਬ ਸਟੇਟ ਪਾਵਰ ਕਾਰਪੋਰੇਸਨ,ਬਿਕਰਮਜੀਤ ਸਿੰਘ ਜੀ ਟੀ ਯੂ,ਮਨਜਿੰਦਰਜੀਤ ਸਿੰਘ,ਸੋਮਨਾਥ ਸੜੋਆ,ਬਲਵੀਰ ਰੱਕੜ,ਸਤਨਾਮ ਧੌਲ,ਨਗੇਸ਼ ਕੁਮਾਰ,ਬਲਵੀਰ ਕਰਨਾਣਾ,ਸੰਦੀਪ ਬਾਲੀ ਮਾਸਟਰ ਕੇਡਰ ਯੂਨੀਅਨ,ਸੁਰਿੰਦਰ ਛੂਛੇਵਾਲ,ਭੁਪਿੰਦਰ ਸਿੰਘ,ਹਰਚਰਨਜੀਤ ਸਿੰਘ,ਹਰਪ੍ਰੀਤ ਬੰਗਾ,ਸਤਨਾਮ ਸਿੰਘ ਆਰ ਏ,ਚਰਨਜੀਤ ਆਲੋਵਾਲ,ਨੀਰਜ ਵਿਸਿਸਟ,ਅਸੋਕ ਕੁਮਾਰ,ਸੁਦੇਸ ਦੀਵਾਨ,ਬਲਵਿੰਦਰ ਕੌਰ,ਤਜਿੰਦਰ ਕੌਰ,ਕਰਮਜੀਤ ਕੌਰ,ਆਸ਼ਾ ਰਾਣੀ,ਮਨਜੀਤ ਕੌਰ,ਲਾਲੀ ਜੋਸੀ,ਕੁਲਵਿੰਦਰ ਕੌਰ,ਸਰਬਜੀਤ ਸਿੰਘ,ਜੁਮਨਾ ਦੇਵੀ,ਅਮਰੀਕ ਕੌਰ,ਸੁਰਿੰਦਰ ਕੌਰ,ਸੁਦੇਸ ਕੁਮਾਰੀ,ਪਰਮਿੰਦਰਜੀਤ ਸਿੰਘ,ਹਰਵਿੰਦਰ ਲਾਲ,ਗੁਰਮੀਤ ਸਿਆਣ,ਨਰਿੰਦਰ ਸਿੰਘ,ਪਵਨ ਕੁਮਾਰ,ਗੁਰਬਖਸ਼ ਲਾਲ ਆਦਿ ਨੇ ਵੀ ਸੰਬੋਧਨ ਕੀਤਾ।

ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਵਲੋਂ ਐਮ ਐਲ ਏ ਦੇ ਘਰ ਸਾਹਮਣੇ ਰੋਸ ਧਰਨੇ ਦਾ ਦ੍ਰਿਸ



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends