ਸਿੱਖਿਆ ਵਿਭਾਗ ਵੱਲੋਂ ਮੈਡੀਕਲ ਬਿਲਾਂ ਲਈ ਆਨਲਾਈਨ ਪੋਰਟਲ ਤਿਆਰ, ਹੁਣ ਮੈਡੀਕਲ ਬਿਲਾਂ ਦੀ ਪ੍ਰਤੀ ਪੂਰਤੀ ਆਨਲਾਈਨ

 

ਮੈਡੀਕਲ ਬਿੱਲ ਦੀ ਪ੍ਰਤੀ ਪੂਰਤੀ ਦੀ ਪ੍ਰਕਿਰੀਆ ਸਰਲ ਬਣਾਉਣ ਅਤੇ ਕਲੇਮਾਂ ਦੇ ਜਲਦੀ/ਸਮਾਂਬੱਧ ਨਿਪਟਾਰੇ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਈ.ਪੰਜਾਬ ਸਕੂਲ ਪੋਰਟਲ ਤੇ ਮੈਡੀਕਲ ਬਿੱਲਾਂ ਦੇ ਕਲੇਮਾਂ ਨੂੰ ਆਨ-ਲਾਈਨ ਕਰਨ ਲਈ ਸਾਫਟਵੇਅਰ ਤਿਆਰ ਕੀਤਾ ਗਿਆ ਹੈ।

 ਇਸ ਪੋਰਟਲ ਤੇ ਕਲੇਮ    ਸਿਹਤ ਵਿਭਾਗ ਤੋਂ ਪੂਰਤੀਯੋਗ ਰਕਮ ਦੀ ਵੈਰੀਫਿਕੇਸ਼ਨ/ਕਾਰਜਬਾਦ ਪ੍ਰਵਾਨਗੀ ਪ੍ਰਾਪਤ ਹੋਣ ਉਪਰੰਤ ਕਰਮਚਾਰੀ ਦੀ ਈ.ਪੰਜਾਬ ਸਕੂਲ ਦੀ ਆਈ. ਡੀ. ਤੋਂ ਅਪਲੋਡ ਕੀਤਾ ਜਾਣਾ ਹੈ। ਕਰਮਚਾਰੀ ਵੱਲੋਂ ਅਪਲੋਡ ਕੀਤੇ ਜਾਣ ਉਪਰੰਤ ਡੀ.ਡੀ.ਓ./(ਸਕੂਲ/ਦਫਤਰ ਦੇ ਮੁੱਖੀ) ਵੱਲੋਂ ਕਲੇਮ ਦੀ ਪੰਜਾਬ ਮੈਡੀਕਲ ਅਟੈਂਡੈਂਟ ਰੂਲਜ਼ ਅਨੁਸਾਰ ਪੜਤਾਲ ਕਰਨ ਉਪਰੰਤ ਜੇਕਰ ਕਲੇਮ 50,000/- ਰੁਪਏ ਤੋਂ ਘੱਟ ਦਾ ਹੈ ਤਾਂ ਸਿੱਖਿਆ ਵਿਭਾਗ ਵੱਲੋਂ ਰੀ-ਡੈਲੀਗੇਟ ਕੀਤੀਆਂ ਗਈਆਂ ਪਾਵਰਾਂ ਅਨੁਸਾਰ ਡੀ.ਡੀ.ਓ. ਪੱਧਰ ਤੇ ਹੀ ਸੈਕਸ਼ਨ/ਮਨਜੂਰ ਕੀਤੇ ਜਾਣ।


 ਕੇਵਲ 50,000/- ਤੋਂ ਉੱਪਰ ਦੇ ਬਿੱਲ ਹੀ ਮੁੱਖ ਦਫਤਰ ਨੂੰ ਵਿੱਤੀ ਸੈਕਸ਼ਨ/ਮੰਜ਼ੂਰੀ ਲਈ ਫਾਰਵਰਡ ਕੀਤੇ ਜਾਣ।


 ਪੋਰਟਲ ਤੇ ਪ੍ਰਾਪਤ ਹੋ ਰਹੇ ਮੈਡੀਕਲ ਕਲੇਮਾਂ ਸਬੰਧੀ ਕਲੇਮੈਂਟ ਵੱਲੋਂ ਮੁਕੰਮਲ/ਸਹੀ ਜਾਣਕਾਰੀ ਨਾ ਭਰੇ ਜਾਣ ਜਾਂ ਦਸਤਾਵੇਜ਼ ਪੂਰੇ ਅਪਲੋਡ ਨਾ ਹੋਣ ਜਾਂ ਨਾ ਪੜ੍ਹਨਯੋਗ ਨਾ ਹੋਣ ਕਾਰਨ ਕਲੇਮ ਇਤਰਾਜ ਅਧੀਨ ਲੰਬਿਤ ਰਹਿੰਦੇ ਹਨ।

ਇਹ ਵੀ ਪੜ੍ਹੋ : ਆਂਗਨਵਾੜੀ ਭਰਤੀ






ਮੈਡੀਕਲ ਕਲੇਮ ਆਨ-ਲਾਈਨ ਕਰਨ ਸਮੇਂ ਧਿਆਨ ਰੱਖਣ ਯੋਗ ਗੱਲਾਂ:- ਪੋਰਟਲ ਤੇ ਦਿੱਤੇ ਗਏ ਸਾਰੇ ਕਾਲਮ ਭਰੇ ਜਾਣ।
 ਅਪਲੋਡ ਕੀਤੇ ਜਾਣ ਵਾਲੇ ਦਸਤਾਵੇਜ਼:- 
ਅਸੈਂਸਿਏਲਟੀ ਸਰਟੀਫਿਕੇਟ (Essentiality Certificate) ਸਿਹਤ ਵਿਭਾਗ ਦੀ ਮੰਜ਼ੂਰੀ ,ਸਵੈ-ਘੋਸ਼ਣਾ ਪੱਤਰ,  ਡਿਸਚਾਰਜ ਸਰਟੀਫਿਕੇਟ(ਇਨਡੋਰ ਇਲਾਜ ਦੇ ਕੇਸ ਵਿੱਚ)/ਕਰਾਨਿਕ ਬਿਮਾਰੀ ਦਾ ਸਰਟੀਫਿਕੇਟ(ਆਊਟ ਡੋਰ ਇਲਾਜ ਦੇ ਕੇਸ ਵਿੱਚ) ਨਾਲ ਦਿੱਤੇ ਗਏ ਨਮੂਨੇ ਅਨੁਸਾਰ ਸਵੈ-ਘੋਸ਼ਣਾ ਪੱਤਰ ਸਾਫ-ਸਾਫ ਟਾਇਪ ਕਰਕੇ ਅਪਲੋਡ ਕੀਤਾ ਜਾਵੇ।





ਨਿਰਭਰ ਪਰਿਵਾਰਿਕ ਮੈਂਬਰ ਦੇ ਇਲਾਜ ਸਬੰਧੀ ਕਲੇਮ ਵਿੱਚ ਹਲਫੀਆ ਬਿਆਨ ਵਿੱਚ ਨਿਰਭਰ ਮੈਂਬਰ ਦਾ ਕਾਰੋਬਾਰ, ਮਾਸਿਕ ਆਮਦਨ, ਜਾਇਦਾਦ ਸਬੰਧੀ ਵੇਰਵਾ, ਕੀ ਉਹ ਆਮਦਨ ਕਰ ਦਾਤਾ ਹੈ ਜਾਂ ਨਹੀਂ ਬਾਰੇ ਜ਼ਰੂਰ ਬਿਆਨ ਕੀਤਾ ਜਾਵੇ ।
ਪੋਰਟਲ ਤੇ ਭਰੀ ਗਈ ਸੂਚਨਾ ਅਪਲੋਡ ਕੀਤੇ ਗਏ ਦਸਤਾਵੇਜ਼ ਅਨੁਸਾਰ ਹੋਣੀ ਚਾਹੀਦੀ ਹੈ। 

ਸਕੂਲ ਮੁੱਖੀ/ਡੀਡੀਓ ਵੱਲੋਂ ਮੈਡੀਕਲ ਕਲੇਮ ਆਨ-ਲਾਈਨ ਫਾਰਵਰਡ ਕਰਨ ਸਮੇਂ ਧਿਆਨ ਰੱਖਣਯੋਗ ਗੱਲਾਂ:- 

ਕਰਮਚਾਰੀ ਵੱਲੋਂ ਪੋਰਟਲ ਵਿੱਚ ਭਰੀ ਗਈ ਸੂਚਨਾ ਮੁਕੰਮਲ ਅਤੇ ਸਹੀ ਹੈ। 
ਕਰਮਚਾਰੀ ਵੱਲੋਂ Essentiality Certificate, ਸਿਹਤ ਵਿਭਾਗ ਦੀ ਮੰਜ਼ੂਰੀ, ਸਵੈ-ਘੋਸ਼ਣਾ ਪੱਤਰ ਡਿਸਚਾਰਜ ਸਰਟੀਫਿਕੇਟ/ਕਰਾਨਿਕ ਬਿਮਾਰੀ ਦਾ ਸਰਟੀਫਿਕੇਟ ਦਸਤਾਵੇਜ਼ ਅਪਲੋਡ ਕੀਤੇ ਗਏ ਹਨ ਅਤੇ ਪੜ੍ਹਨਯੋਗ ਹਨ।


 ਡੀ.ਡੀ.ਓ. ਵੱਲੋਂ ਪੰਜਾਬ ਮੈਡੀਕਲ ਅਟੈਂਡੈਂਟ ਰੂਲਜ਼ ਦੇ ਉਪਬੰਧਾਂ ਅਨੁਸਾਰ ਕਲੇਮ ਚੰਗੀ ਤਰ੍ਹਾਂ ਪੜ੍ਹਤਾਲ ਕਰਨ ਉਪਰੰਤ ਮੁੱਖ ਦਫਤਰ ਨੂੰ ਫਾਰਵਰਡ ਕੀਤੇ ਜਾਣ। 

ਸਿਹਤ ਵਿਭਾਗ ਦੀ ਮੰਜ਼ੂਰੀ ਉਪਰੰਤ 50,000/- ਤੋਂ ਘੱਟ ਦੇ  ਕਲੇਮ ਡੀ.ਡੀ.ਓ. ਪੱਧਰ ਤੋਂ ਹੀ ਮਨਜੂਰ ਹੋਣੇ ਹਨ। ਪੰਜਾਹ ਹਜ਼ਾਰ ਰੁਪਏ ਤੋਂ ਵੱਧ ਦੇ ਕਲੇਮ ਹੀ ਮੁੱਖ ਦਫਤਰ ਨੂੰ ਫਾਰਵਰਡ ਕੀਤੇ ਜਾਣ। 





💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends