3rd Round Transfer: ਕੁਲ 4313 ਅਧਿਆਪਕਾਂ ਦੀਆਂ ਬਦਲੀਆਂ, ਦੇਖੋ ਕੇਡਰ ਵਾਇਜ ਬਦਲੀਆਂ ਦੀ ਸੂਚੀ

 

ਪੰਜਾਬ ਸਰਕਾਰ ਵੱਲੋਂ ਨੌਕਰੀਆਂ ਅਤੇ ਸਿੱਖਿਆ ਵਾਰੇ ਅਪਡੇਟ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰ ਅਪਡੇਟ ਸਭ ਤੋਂ ਪਹਿਲਾਂ, ਜੁਆਇੰਨ ਕਰਨ ਲਈ ਕਲਿੱਕ ਕਰੋ  



ਇਹ ਵੀ ਪੜ੍ਹੋ: 12ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਕਿਵੇਂ ਚੈੱਕ ਕੀਤਾ ਜਾਵੇ, ਪੜ੍ਹੋ 


ਸਿੱਖਿਆ ਵਿਭਾਗ ਨੇ ਤੀਜੇ ਗੇੜ 'ਚ 4313 ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕੀਤੀਆਂ

ਐੱਸ.ਏ.ਐੱਸ. ਨਗਰ 30 ਜੁਲਾਈ (  )

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਤਿਆਰ ਕੀਤੀ ਗਈ ਅਧਿਆਪਕ ਆਨਲਾਈਨ ਤਬਾਦਲਾ ਨੀਤੀ ਤਹਿਤ ਸਾਲ 2021-22 ਦੇ ਸ਼ੈਸ਼ਨ ਦੀਆਂ ਤੀਜੇ ਗੇੜ ਦੀਆਂ ਬਦਲੀਆਂ ਵਿੱਚ 4313 ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕੀਤੀਆਂ ਗਈਆਂ ਹਨ।  

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਨਲਾਈਨ ਤਬਾਦਲਾ ਨੀਤੀ ਤਹਿਤ ਛੋਟ ਦਿੱਤੀਆਂ ਗਈਆਂ ਕੈਟਾਗਰੀ ਵਿੱਚ 93 ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ। ਇਹਨਾਂ ਵਿੱਚ 8 ਕੰਪਿਊਟਰ ਫੈਕਲਟੀਜ਼, 4 ਲੈਕਚਰਾਰ, 54 ਮਾਸਟਰ ਕਾਡਰ ਅਧਿਆਪਕ, 24 ਈਟੀਟੀ ਕਾਡਰ ਦੇ ਪ੍ਰਾਇਮਰੀ ਅਧਿਆਪਕ, ਅਤੇ 1 ਵੋਕੇਸ਼ਨਲ ਅਧਿਆਪਕ  ਅਤੇ 2 ਹੋਰ ਕੈਟਾਗਰੀ ਦੇ ਅਧਿਆਪਕ ਸ਼ਾਮਲ ਹਨ। ਆਮ ਬਦਲੀਆਂ ਵਿੱਚ 4220 ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ। ਇਸ ਵਿੱਚ ਮਾਸਟਰ ਕਾਡਰ ਦੇ 2672 ਅਧਿਆਪਕਾਂ, ਈਟੀਟੀ ਕਾਡਰ ਦੇ 962 ਅਧਿਆਪਕਾਂ, ਲੈਕਚਰਾਰ ਕਾਡਰ ਵਿੱਚ 166 ਲੈਕਚਰਾਰਾਂ, ਹੋਰ ਕੈਟਾਗਰੀ ਵਿੱਚ 114 ਅਧਿਆਪਕਾਂ, 111 ਸਿੱਖਿਆ ਪ੍ਰੋਵਾਈਡਰਾਂ, 91 ਕੰਪਿਊਟਰ ਫੈਕਲਟੀਜ਼ ਦੀਆਂ, 37 ਏ.ਆਈ.ਈ; ਵਲੰਟੀਅਰਾਂ ਦੀਆਂ, 28 ਈ.ਜੀ.ਐੱਸ. ਵਲੰਟੀਅਰਾਂ ਦੀਆਂ, 29 ਐੱਸ.ਟੀ.ਆਰ. ਵਲੰਟੀਅਰਾਂ ਦੀਆਂ ਅਤੇ 19 ਵੋਕੇਸ਼ਨਲ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ।


Featured post

PSEB 8th Result 2024: ਇੰਤਜ਼ਾਰ ਖ਼ਤਮ, 8 ਵੀਂ ਜਮਾਤ ਦਾ ਨਤੀਜਾ ਇਸ ਦਿਨ ਇੱਥੇ ਕਰੋ ਡਾਊਨਲੋਡ

PSEB 8th Result 2024 : DIRECT LINK Punjab Board Class 8th result 2024  :   ਆਨਲਾਈਨ ਵੈਬਸਾਈਟਾਂ ਨਿਊਜ਼ ਚੈਨਲਾਂ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ  27 ਅਪ੍...

RECENT UPDATES

Trends