ਸਰਕਾਰੀ ਮੁਲਾਜਮ ਨੂੰ ਜੇਕਰ ਵਾਧੂ ਪੇਮੈਂਟ ਹੋ ਜਾਂਦੀ ਹੈ ਤਾਂ ਕੀ ਰਿਕਵਰੀ ਹੋਵੇਗੀ , ਪੜੋ
ਮਾਨਯੋਗ ਸੁਪਰੀਮ ਕੋਰਟ ਦੇ 18.12.14 ਦੇ ਫੈਸਲੇ ਅਨੁਸਾਰ ਵਿੱਤ ਵਿਭਾਗ ਪੰਜਾਬ ਸਰਕਾਰ ਨੇ 18.12.2014 ਨੂੰ ਪੱਤਰ ਜਾਰੀ ਕਰਕੇ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਫੈਸਲੇ ਕੀਤੇ ਹਨ। ਪੰਜਾਬ ਸਰਕਾਰ ਦੇ 18.12.2014 ਦੇ ਪੱਤਰ ਜਾਰੀ ਹੋਣ ਦੀ ਮਿਤੀ ਤੱਕ ਦਰਜਾ ਤਿੰਨ ਅਤੇ ਚਾਰ ਤੋਂ ਬਣਦੀ ਵਾਧੂ ਪੇਮੈਂਟ ਦੀ ਰਿਕਵਰੀ ਨਹੀਂ ਕੀਤੀ ਜਾਣੀ ਹੈ। ਸੇਵਾ ਮੁਕਤ
ਕਰਮਚਾਰੀ ਜਾਂ ਰਿਕਵਰੀ ਦੇ ਹੁਕਮ ਜਾਰੀ ਕਰਨ ਦੀ
ਮਿਤੀ ਤੋਂ ਇਕ ਸਾਲ ਦੇ ਅੰਦਰ ਸੇਵਾ ਮੁਕਤ ਹੋਣ
ਵਾਲੇ ਕਰਮਚਾਰੀ ਤੋਂ ਵੀ ਰਿਕਵਰੀ ਨਹੀਂ ਕੀਤੀ ਜਾਣੀ ।
ਰਿਕਵਰੀ ਦੇ ਹੁਕਮ ਜਾਰੀ ਕਰਨ ਦੀ ਮਿਤੀ
ਤੋਂ ਜੇ ਪੰਜ ਸਾਲ ਜਾਂ ਇਸਤੋਂ ਪਹਿਲਾਂ ਤੋਂ ਵੱਧ ਰਕਮ
ਅਦਾ ਕੀਤੀ ਜਾ ਰਹੀ ਹੋਵੇ ਤਾਂ ਵੀ ਰਿਕਵਰੀ ਨਹੀਂ
ਕੀਤੀ ਜਾਣੀ।
ਜਿਹਨਾਂ ਕੇਸਾਂ ਵਿੱਚ ਕਿਸੇ
ਕਰਮਚਾਰੀ ਨੂੰ ਗਲਤ ਢੰਗ ਨਾਲ ਉਚੇਰੀ ਪੋਸਟ ਦੀ
ਡਿਊਟੀ ਤੋਂ ਮੁਕਤ ਕੀਤਾ ਗਿਆ ਹੋਵੇ। ਪਰ ਉਸਨੂੰ ਉਤੋਂ
ਉਚੇਰੀ ਪੋਸਟ ਦੇ ਲਾਭ ਮਿਲਦੇ ਰਹੇ ਹੋਣ ਤਾਂ ਵੀ
ਰਿਕਵਰੀ ਨਹੀਂ ਕੀਤੀ ਜਾਣੀ ।
ਹੋਰ ਕੇਸਾਂ ਵਿੱਚ ਜੋ
ਕੋਰਟ ਇਸ ਨਤੀਜੇ ਤੋਂ ਪਹੁੰਚਦੀ ਹੈ ਕਿ ਰਿਕਵਰੀ ਕਰਮਚਾਰੀ ਨੂੰ ਮੁਸ਼ਕਲਾਂ ਆ ਸਕਦੀਆਂ ਹਨ ਤਾਂ ਵੀ
ਰਿਕਵਰੀ ਨਹੀਂ ਕੀਤੀ ਜਾਵੇਗੀ।