ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਕਪੈਸਟੀ ਬਿਲਡਿੰਗ ਸਿਖਲਾਈ ਪ੍ਰੋਗਰਾਮਾਂ ਦਾ ਸਥਾਨ ਅਹਿਮ- ਕ੍ਰਿਸ਼ਨ ਕੁਮਾਰ
ਪਦ-ਉੱਨਤ ਲੈਕਚਰਾਰਾਂ ਦੀ ਰਾਜ ਪੱਧਰੀ ਤਿੰਨ ਰੋਜ਼ਾ ਵਰਚੂਅਲ ਸਮਰੱਥਾ ਉਸਾਰੀ ਵਰਕਸ਼ਾਪ ਦਾ ਸਫ਼ਲ ਆਯੋਜਨ
ਐੱਸ.ਏ.ਐੱਸ.ਨਗਰ 9 ਜੂਨ ( ) ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਯੋਗ ਰਹਿਨੁਮਾਈ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਪ੍ਰੇਰਨਾ ਸਦਕਾ ਨਵ-ਨਿਯੁਕਤ ਅਧਿਆਪਕਾਂ ਅਤੇ ਪਦ-ਉੱਨਤ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਕਪੈਸਟੀ ਬਿਲਡਿੰਗ ਵਰਕਸ਼ਾਪਾਂ ਲਗਾਈਆਂ ਜਾ ਰਹੀਆਂ ਹਨ।
ਇਸੇ ਲਗਾਤਾਰਤਾ ਵਿੱਚ ਹਾਲ ਹੀ ਵਿੱਚ ਮਾਸਟਰ ਕੇਡਰ ਤੋਂ ਅਰਥਸ਼ਾਸਤਰ ਵਿਸ਼ੇ ਵਿੱਚ ਪਦ-ਉੱਨਤ ਹੋਏ ਲੈਕਚਰਾਰਾਂ ਦੀ ਰਾਜ ਪੱਧਰੀ ਆਨਲਾਈਨ ਸਮਰੱਥਾ ਉਸਾਰੀ ਵਰਕਸ਼ਾਪ ਆਯੋਜਿਤ ਕੀਤੀ ਗਈ।
READ ALSO : ਪੰਜਾਬ ਐਜੂਕੇਸ਼ਨਲ ਨਿਊਜ਼, ਪੜਨ ਲਈ ਕਲਿਕ ਕਰੋਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਜ ਪੱਧਰੀ ਆਨਲਾਈਨ ਸਮਰੱਥਾ ਉਸਾਰੀ ਪ੍ਰੋਗਰਾਮ ਵਿੱਚ 170 ਪਦ-ਉੱਨਤ ਅਰਥਸ਼ਾਸਤਰ ਲੈਕਚਰਾਰਾਂ ਨੇ ਭਾਗੀਦਾਰੀ ਕੀਤੀ। ਸਿਖਲਾਈ ਵਰਕਸ਼ਾਪ ਵਿੱਚ ਸਕੱਤਰ ਸਕੂਲ ਸਿੱਖਿਆ ਨੂ ਉਚੇਚੇ ਤੌਰ 'ਤੇ ਸ਼ਿਰਕਤ ਕਰਕੇ ਸਮੂਹ ਅਧਿਆਪਕਾਂ ਨੂੰ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਗ੍ਰੇਡਿੰਗ ਇਨਡੈਕਸ ਵਿੱਚ ਸਮੁੱਚੇ ਦੇਸ਼ ਵਿੱਚੋਂ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੀ ਸ਼ਾਨਾਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਅਧਿਆਪਕਾਂ ਦੀ ਦਿਨ-ਰਾਤ ਦੀ ਮਿਹਨਤ ਦਾ ਹੀ ਨਤੀਜਾ ਹੈ। ਉਹਨਾਂ ਸਿਖਲਾਈ ਪ੍ਰਾਪਤ ਕਰ ਰਹੇ ਸਮੂਹ ਪਦ-ਉੱਨਤ ਅਧਿਆਪਕਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰ ਦੀ ਭਰਤੀ 4481 ਅਸਾਮੀਆਂ ਦੇਖੋ ਆਪਣੇ ਪਿੰਡ ਦੀ ਵੇਕੇਂਸੀ ਸੂਚੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਨਾਲ ਹੋਣਗੇ ਰੂਬਰੂ, ਪੜ੍ਹੋ
ਬੁਲਾਰੇ ਅਨੁਸਾਰ ਇਸ ਸਿਖਲਾਈ ਵਰਕਸ਼ਾਪ ਦਾ ਮੁੱਖ ਮੰਤਵ ਅਰਥਸ਼ਾਸਤਰ ਪੜ੍ਹਾਉਣ ਦੀਆਂ ਨਵੀਆਂ ਅਧਿਆਪਨ ਵਿਧੀਆਂ ਬਾਰੇ , ਵਿਸ਼ੇ ਦੇ ਪਾਠਕ੍ਰਮ ਅਤੇ ਪ੍ਰਸ਼ਨ ਪੱਤਰ ਦੇ ਨਮੂਨੇ ਬਾਰੇ, ਪੜ੍ਹਨ ਸਮੱਗਰੀ ਕੰਪਿਊਟਰ ਦੀ ਸਹਾਇਤਾ ਨਾਲ ਤਿਆਰ ਕਰਨ ਬਾਰੇ, ਵਿਸ਼ੇ ਦੇ ਪ੍ਰੋਜੈਕਟਾਂ ਦੀ ਰਚਨਾ ਕਰਨ ਬਾਰੇ, ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੌਚਕਤਾ ਕਾਇਮ ਰੱਖਣ ਦੀਆਂ ਵਿਧੀਆਂ ਬਾਰੇ , ਰਾਸ਼ਟਰੀ ਆਮਦਨ ਦੀ ਗਣਨਾ ਕਰਨ ਬਾਰੇ ਸਿਖਲਾਈ ਪ੍ਰਦਾਨ ਕੀਤੀ ਗਈ। ਸਮੂਹ ਸਿਖਲਾਈ ਪ੍ਰਾਪਤ ਕਰ ਰਹੇ ਲੈਕਚਰਾਰਾਂ ਨੇ ਸਿਖਲਾਈ ਵਰਕਸ਼ਾਪ ਪ੍ਰਤੀ ਦਿਲਚਸਪੀ ਪ੍ਰਗਟ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਸਿਖਲਾਈ ਪ੍ਰੋਗਰਾਮਾਂ ਦੇ ਆਯੋਜਨ ਦੀ ਮੰਗ ਕੀਤੀ।
ਸਿਖਲਾਈ ਵਰਕਸ਼ਾਪ ਦੌਰਾਨ ਬਲਦੇਵ ਸਿੰਘ ਸਟੇਟ ਕੋਆਰਡੀਨੇਟਰ ਹਿਊਮੈਨਟੀਜ਼ , ਅਮਿਤ ਜੁਨੇਜਾ ਸਟੇਟ ਕੋਆਰਡੀਨੇਟਰ ਅਰਥਸ਼ਾਸਤਰ , ਡਾ. ਰਣਜੋਧ ਸਿੰਘ, ਅਮਨਦੀਪ ਕੌਰ, ਡਾ. ਸ਼ੁਸ਼ੀਲ ਕੁਮਾਰ ,ਡਾ. ਹੇਮੰਤ ਭੱਟ ਅਤੇ ਸਤਿੰਦਰ ਕੌਰ ਵੱਲੋਂ ਰਿਸੋਰਸ ਪਰਸਨ ਦੀ ਵਿਸ਼ੇਸ਼ ਭੂਮਿਕਾ ਨਿਭਾਈ ਗਈ