ਵਿਲੱਖਣ ਪ੍ਰਾਪਤੀ: ਪੰਜਾਬ ਦੇ ਦੋ ਅਧਿਆਪਕਾਂ ਦੀ ਆਨਲਾਈਨ ਮਲੇਸ਼ੀਆਈ ਸਿਖਲਾਈ ਵਰਕਸ਼ਾਪ ਲਈ ਚੋਣ

*ਵਿਲੱਖਣ ਪ੍ਰਾਪਤੀ* *-* ਪੰਜਾਬ ਦੇ ਦੋ ਅਧਿਆਪਕਾਂ ਦੀ ਆਨਲਾਈਨ ਮਲੇਸ਼ੀਆਈ ਸਿਖਲਾਈ ਵਰਕਸ਼ਾਪ ਲਈ ਚੋਣ


 ਸਮੁੱਚੇ ਭਾਰਤ ਵਿੱਚੋਂ ਚੁਣੇ ਗਏ ਦੋਵੇਂ ਅਧਿਆਪਕ ਪੰਜਾਬ ਨਾਲ ਸਬੰਧਿਤ



 ਐੱਸ.ਏ.ਐੱਸ.ਨਗਰ 21ਜੂਨ( ਪ੍ਰਮੋਦ ਭਾਰਤੀ ) ਸਕੂਲ ਸਿੱਖਿਆ ਵਿਭਾਗ ,ਪੰਜਾਬ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਦੋ ਹੋਣਹਾਰ ਅਧਿਆਪਕਾਂ ਦੀ ਚੋਣ ਮਲੇਸ਼ੀਆ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ  ਆਨਲਾਈਨ ਮਲੇਸ਼ੀਅਨ ਟੈਕਨੀਕਲ ਕੋਆਪਰੇਸ਼ਨ ਪ੍ਰੋਗਰਾਮ ਫਾਰ 'ਡਿਜ਼ੀਟਲ ਟੂਲਜ਼ ਟੂ ਡਿਵੈੱਲਪ ਬੇਸਿਕ ਇੰਗਲਿਸ਼ ਲੈਂਗੂਏਜ਼ ਪ੍ਰਾਫ਼ੀਸ਼ਿਐਂਸੀ ' ਲਈ ਹੋਈ ਹੈ। ਪੰਜਾਬ ਦੀ ਇੱਕ ਵਿਲੱਖਣ ਪ੍ਰਾਪਤੀ ਇਹ ਵੀ ਹੈ ਕਿ ਇਸ ਅੰੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਪੂਰੇ ਭਾਰਤ ਵਿੱਚੋਂ 

 ਚੁਣੇ ਗਏ ਦੋਵੇਂ ਅਧਿਆਪਕ ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਹੀ ਸਬੰਧਿਤ ਹਨ। 


ਗੌਰਤਲਬ ਹੈ ਕਿ ਮਲੇਸ਼ੀਆ ਸਰਕਾਰ ਵੱਲੋਂ ਵੱਖ-ਵੱਖ ਦੇਸ਼ਾਂ ਤੋਂ ਇਸ ਸਿਖਲਾਈ ਪ੍ਰੋਗਰਾਮ ਲਈ ਯੋਗ ਉਮੀਦਵਾਰਾਂ ਤੋਂ ਤਕਰੀਬਨ  ਡੇਢ ਮਹੀਨਾ ਪਹਿਲਾਂ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਸੀ । ਜਿਸ ਸਬੰਧੀ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੁਆਰਾ ਆਰਥਿਕ ਮਾਮਲੇ ਵਿਭਾਗ ਅਧੀਨ ਇੱਕ ਪੱਤਰ ਜਾਰੀ ਕਰਕੇ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਇਸ ਸਬੰਧੀ ਆਪਣੇ ਯੋਗ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਰਜ਼ ਕਰਵਾਉਣ ਲਈ ਕਿਹਾ ਗਿਆ ਸੀ । ਮਲੇਸ਼ੀਆ ਸਰਕਾਰ ਵੱਲੋਂ ਇਸ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਵੱਖ-ਵੱਖ ਦੇਸ਼ਾਂ ਵਿੱਚੋਂ 15 ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਸੀ।


ਸਿੱਖਿਆ ਬੁਲਾਰੇ ਨੇ ਇਸ ਸਬੰਧੀ ਵੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰੇਨਿੰਗ ਦੋ ਗੇੜਾਂ ਕ੍ਰਮਵਾਰ  21 ਜੂਨ ਤੋਂ 28 ਜੂਨ ਅਤੇ 28 ਜੂਨ ਤੋਂ 2 ਜੁਲਾਈ ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਪੰਜਾਬ ਵੱਲੋਂ ਛੇ ਯੋਗ ਅਧਿਆਪਕਾਂ ਦੀਆਂ ਨਾਮਜ਼ਦਗੀਆਂ ਭੇਜੀਆਂ ਗਈਆਂ ਸਨ ਜਿਹਨਾਂ ਵਿੱਚੋਂ ਪੰਜਾਬ ਦੇ ਦੋ ਹੋਣਹਾਰ ਅਧਿਆਪਕਾਂ ਦੀ ਚੋਣ ਇਸ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਹੋਈ। ਇਸ ਤੋਂ ਇਲਾਵਾ ਨਾਮਜ਼ਦਗੀ ਤੋਂ ਬਾਅਦ ਸਬੰਧਿਤ ਅਧਿਆਪਕਾਂ ਦਾ  ਆਨਲਾਈਨ ਪ੍ਰੀ-ਇਮਤਿਹਾਨ ਵੀ ਲਿਆ ਗਿਆ ਜਿਸ ਵਿੱਚੋਂ ਵੀ ਇਹਨਾਂ ਮਿਹਨਤੀ ਅਤੇ ਤਜ਼ਰਬੇਕਾਰ ਅਧਿਆਪਕਾਂ ਨੇ ਸਫ਼ਲਤਾ ਦਰਜ਼ ਕੀਤੀ ਅਤੇ ਪੰਜਾਬ ਦੀ ਝੋਲੀ ਇਹ ਪ੍ਰਾਪਤੀ ਪਾਈ। ਇਹਨਾਂ ਖ਼ੁਸ਼ਕਿਸਮਤ ਅਤੇ ਹੋਣਹਾਰ ਅਧਿਆਪਕਾਂ ਵਿੱਚ ਰੋਹਿਤ ਕੁਮਾਰ ਸੈਣੀ, ਅੰਗਰੇਜ਼ੀ ਲੈਕਚਰਾਰ ਸਸਸਸ ਕਾਦੀਆਂਵਾਲੀ,ਜਲੰਧਰ ਅਤੇ ਸ਼ਕਤੀ ਕੁਮਾਰ ,ਅੰਗਰੇਜ਼ੀ ਲੈਕਚਰਾਰ ,ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਸਸਸ ਭਾਰਤ ਨਗਰ ,ਲੁਧਿਆਣਾ ਦੇ ਨਾਮ ਸ਼ੁਮਾਰ ਹਨ। 


ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਸਬੰਧਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦੇ ਵਿਭਾਗ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਅੰਤਰਰਾਸ਼ਟਰੀ ਮੰਚ ਲਈ ਸਰਕਾਰੀ ਸਕੂਲਾਂ ਨਾਲ ਸਬੰਧਿਤ ਅਧਿਆਪਕਾਂ ਦੀ ਚੋਣ ਹੋਈ ਹੈ।

ਇਸ ਸਬੰਧੀ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਨੇ ਵੀ  ਸਬੰਧਿਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਸਿਖਲਾਈ ਵਰਕਸ਼ਾਪਾਂ ਅਧਿਆਪਕਾਂ ਨੂੰ ਆਪਣੇ ਪੜ੍ਹਾਉਣ ਵਿਸ਼ੇ ਵਿੱਚ ਮਾਹਿਰਤਾ ਪ੍ਰਦਾਨ ਕਰਨ ਤੋਂ ਇਲਾਵਾ ਸਮੇਂ ਦੇ ਹਾਣ ਦਾ ਵੀ ਬਣਾਉਦੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਅਧਿਆਪਕਾਂ ਦੀ ਯੋਗਤਾ ਅਤੇ ਸਮਰੱਥਾ 'ਤੇ ਪੂਰਨ ਵਿਸ਼ਵਾਸ ਹੈ।ਉਹਨਾਂ ਆਪਣੇ ਸਮੂਹ ਅਧਿਆਪਕਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਮਾਅਰਕੇ ਮਾਰਨ ਲਈ ਪ੍ਰੇਰਿਆ।

ਉਪਰੋਕਤ ਅਧਿਆਪਕ ਦਿੱਤੀ ਸਮਾਂ ਸਾਰਣੀ ਅਨੁਸਾਰ ਮਲੇਸ਼ੀਆ ਸਰਕਾਰ ਵੱਲੋਂ ਆਯੋਜਿਤ ਇਸ ਵਰਚੂਅਲ ਸਿਖਲਾਈ ਪ੍ਰੋਗਰਾਮ ਵਿੱਚ ਭਾਗੀਦਾਰੀ ਕਰਨਗੇ। ਚੁਣੇ ਗਏ ਕੁੱਲ 15 ਉਮੀਦਵਾਰਾਂ ਵਿੱਚ ਭਾਰਤ ਦੇ 2 , ਸੁਡਾਨ ਦੇ 10,  ਥਾਈਲੈਂਡ , ਫਿਲੀਪੀਨੀਜ਼  ਅਤੇ ਯੁਕਰੇਨ ਤੋਂ ਕ੍ਰਮਵਾਰ ਇੱਕ-ਇੱਕ ਉਮੀਦਵਾਰ ਸ਼ਾਮਿਲ ਹੈ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ

ਪੰਜਾਬ 'ਚ 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ  ਮੋਗਾ, 29 ਨਵੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ  ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ...

RECENT UPDATES

Trends