ਇਸਤਰੀ ਤੇ ਬਾਲ ਵਿਕਾਸ ਵਿਭਾਗ, ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਵੱਖ-ਵੱਖ ਬਲਾਕਾਂ ਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅੜੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਲਈ ਕੋਵਲ ਇਸਤਰੀ ਬਿਨੈਕਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ।
ਇਨ੍ਹਾਂ ਅਸਾਮੀਆਂ ਲਈ ਮੁੱਢਲੀ ਵਿੱਦਿਅਕ ਯੋਗਤਾ ਅਤੇ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:- 1. ਆਂਗਣਵਾੜੀ ਵਰਕਰ ਅਤੇ ਮਿੰਨੀ ਆਂਗਣਵਾੜੀ ਵਰਕਰ ਲਈ ਗੈਜੂਏਸ਼ਨ ਹੋਵੇਗੀ।
2. ਆਂਗਣਵਾੜੀ ਹੈਲਪਰ ਲਈ ਮੈਟਿਕ ਹੋਵੇਗੀ।
3. ਆਂਗਣਵਾੜੀ ਵਰਕਰ/ ਮਿੰਨੀ ਆਂਗਣਵਾੜੀ ਅਤੇ ਹੈਲਪਰ ਦੀ ਉਮਰ 18-37 ਸਾਲ ਹੈ। ,
4.ਅਨੁਸੂਚਿਤ/ਪੱਛੜੀਆਂ ਜਾਤੀਆਂ, ਵਿਧਵਾ, ਤਲਾਕ ਸੁਦਾ ਲਈ ਉਮਰ ਦੀ ਉਪਰਲੀ ਹੱਦ 42 ਸਾਲ ਹੋਵੇਗੀ ਅਤੇ ਅੰਗਹੀਣ ਉਮੀਦਵਾਰ ਲਈ ਉਮਰ 47 ਸਾਲ ਹੋਵੇਗੀ।
5. ਉਮੀਦਵਾਰ ਸਬੰਧਤ ਪਿੰਡ, ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕਮੇਟੀਆਂ ਵਾਲੇ ਸ਼ਹਿਰਾਂ ਦੇ ਸਬੰਧਤ ਵਾਰਡ ਬਾਕੀ ਸ਼ਹਿਰੀ ਇਲਾਕਿਆਂ ਲਈ ਸਬੰਧਤ ਸ਼ਹਿਰ, ਜਿੱਥੇ ਅਸਾਮੀ ਖਾਲੀ ਹੈ, ਉਸ ਦੀ ਪੱਕੀ ਵਸਨੀਕ ਹੋਣੀ ਚਾਹੀਦੀ ਹੈ।
ਨੋਟ ਪਹਿਲਾਂ ਤੋਂ ਕੰਮ ਕਰ ਰਹੀ ਆਂਗਣਵਾੜੀ ਵਰਕਰ, ਹੈਲਪਰ ਨੂੰ ਹਦਾਇਤਾਂ ਅਨੁਸਾਰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਆਖਰੀ ਮਿਤੀ 03.07.2021 ਤੋਂ ਬਾਅਦ ਪ੍ਰਾਪਤ ਹੋਏ ਬਿਨੈ-ਪੱਤਰਾਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਬਲਾਕ ਵਾਈਜ ਆਂਗਣਵਾੜੀ ਵਰਕਰਾਂ/ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
Download here village wise Anganwadi vacancies distt Amritsar