ਟੀਚਰ ਐਲਿਜੀਬਿਲਿਟੀ ਟੈਸਟ (ਟੀਈਟੀ)
ਦੇ ਸਰਟੀਫਿਕੇਟ ਦੀ ਮਾਨਤਾ ਹੁਣ ਉਮਰ
ਭਰ ਲਈ ਹੋਵੇਗੀ।
ਪਹਿਲਾਂ ਇਸ ਦੀ
ਮਾਨਤਾ ਸਿਰਫ਼ ਸੱਤ
ਸਾਲਾਂ ਲਈ ਹੁੰਦੀ ਸੀ। ਰਮੇਸ਼ ਨਿਸ਼ੰਕ ਨੇ
ਇਕ ਬਿਆਨ ਵਿਚ
ਕਿਹਾ ਕਿ ਸਰਕਾਰ ਨੇ ਅਧਿਆਪਕ ਪਾਤਰਤਾ
ਪ੍ਰੀਖਿਆ ਯੋਗਤਾ ਸਰਟੀਫਿਕੇਟ ਦੀ ਵੈਧਤਾ
ਸੱਤ ਸਾਲ ਤੋਂ ਵਧਾ ਕੇ ਜੀਵਨ ਭਰ ਲਈ
ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਦਾ
ਇਹ ਆਦੇਸ਼ 2011 ਤੋਂ ਪ੍ਰਭਾਵੀ ਹੋਵੇਗਾ।
ਜਿਨ੍ਹਾਂਂ ਉਮੀਦਵਾਰਾਂ ਦੇ ਸਰਟੀਫਿਕੇਟ ਦੀ ਸੱਤ
ਸਾਲ ਦੀ ਮਿਆਦ ਖ਼ਤਮ ਹੋ ਗਈ ਹੈ ਉਨ੍ਹਾਂ
ਨੂੰ ਨਵਾਂ ਟੀਈਟੀ ਸਰਟੀਫਿਕੇਟ ਜਾਰੀਕਰਨ
ਲਈ ਸਬੰਧਿਤ ਸੂਬਾ ਸਰਕਾਰਾਂ ਤੇ ਕੇਂਦਰ
ਸ਼ਾਸਿਤ ਪ੍ਰਦੇਸ਼ ਜ਼ਰੂਰੀ ਕਦਮ ਚੁੱਕਣਗੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਜੋ ਉਮੀਦਵਾਰ
ਸਿੱਖਿਆ ਦੇ ਖੇਤਰ ਵਿਚ ਕਰੀਅਰ ਬਣਾਉਣਾ
ਚਾਹੁੰਦੇ ਹਨ ਉਨ੍ਹਾਂ ਲਈ ਸਰਕਾਰ ਦੇ ਇਸ
ਕਦਮ ਨਾਲ ਰੁਜ਼ਗਾਰ ਦੇ ਮੌਕਿਆਂ ਵਿਚ
ਵਾਧਾ ਹੋਵੇਗਾ।
ਜ਼ਿਕਰਯੋਗ ਹੈ ਕਿ ਸਕੂਲ ਵਿਚ
ਅਧਿਆਪਕ ਬਣਨ ਲਈ ਟੀਟੀਈ
ਸਰਟੀਫਿਕੇਟ ਲਾਜ਼ਮੀ ਯੋਗਤਾਵਾਂ ਵਿਚੋਂ
ਇਕ ਹੈ। ਨੈਸ਼ਨਲ ਕੌਂਸਲ ਫਾਰ ਟੀਚਰ
ਐਜੂਕੇਸ਼ਨ (ਐੱਨਸੀਟੀਈ) ਨੇ ਫਰਵਰੀ
2011 ਨੂੰ ਜਾਰੀ ਆਪਣੇ ਦਿਸ਼ਾ-ਨਿਰਦੇਸ਼ ਵਿਚ
ਕਿਹਾ ਸੀ ਕਿ ਟੀਈਟੀ ਦਾ ਸੰਚਾਲਨ ਸੂਬਾ
ਸਰਕਾਰਾਂ ਵੱਲੋਂ ਕੀਤਾ ਜਾਵੇਗਾ ਤੇ ਇਸ ਦੀ
ਵੈਧਤਾ ਪਾਸ ਹੋਣ ਦੀ ਤਰੀਕ ਤੋਂ ਸੱਤ ਸਾਲਾਂ
ਲਈ ਹੋਵਗੀ।