ਕਿਰਨ ਬੰਗੜ ਵਲੋਂ ਦੌਲਤ ਪੁਰ ਸਕੂਲ ਵਿਖੇ ਸਮਰ ਕੈਂਪ ਲਗਾਇਆ
ਨਵਾਂਸਹਿਰ 18 ਜੂਨ()
ਸਮਾਂ ਬਦਲ ਗਿਆ ਹੈ। ਅਜੋਕੇ ਸਮਂੇ ਦੌਰਾਨ ਕੋਵਿਡ-19 ਕਾਰਨ ਕੋਈ ਅਜਿਹਾ ਖੇਤਰ ਨਹੀਂ ਹੈ ਜਿਹੜਾ ਕਿ ਇਸਦੀ ਮਾਰ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ । ਅਜਿਹੇ ਹੀ ਵਿੱਚ ਆਪਣੇ ਕਿੱਤੇ ਨਾਲ ਇਨਸਾਫ ਕਰਨਾ ਇੱਕ ਵੱਡੀ ਚੁਨੌਤੀ ਬਣ ਗਿਆ ਹੈ। ਜਿਵੇ ਕਿ ਸਿੱਖਿਆ ਵਿਭਾਗ ਵੱਲੋ ਬੱਚਿਆ ਤੱਕ ਪਹੁੰਚ ਕਰਨਾ ਵੀ ਚੁਨੌਤੀ ਨਾਲੋਂ ਘੱਟ ਨਹੀਂ। ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਪਰ ਅਜਿਹੇ ਵਿੱਚ ਕੁਝ ਅਧਿਆਪਕ ਅਜਿਹੇ ਚਮਤਕਾਰੀ ਕੰਮ ਕਰ ਰਹੇ ਹਨ ਜਿਹੜੇ ਕਿ ਬੱਚਿਆ ਨੂੰ ਸਕੂਲੀ ਵਿਦਿਆ ਤੇ ਸਹਿ-ਵਿਦਿਅਕ ਗਤੀਵਿਧੀਆਂ ਨਾਲ ਜੋੜੀ ਰੱਖਦੇ ਹਨ । ਸ.ਸ.ਸ.ਸ ਦੌਲਤਪੁਰ, ਜ਼ਿਲ੍ਹਾ ਸ਼.ਭ.ਸ ਨਗਰ ਵਿਖੇ ਬਤੌਰ ਇੰਗਲਿਸ ਮਿਸਟ੍ਰੈਸ ਵਜੋ ਕੰਮ ਕਰਨ ਵਾਲੀ ਅਧਿਆਪਕਾ ਕਿਰਨ ਬੰਗੜ ਵੱਲੋ ਹਰ ਸੋਖੇ-ਅੋਖੇ ਸਮੇ ਖੁਦ ਨੂੰ ਵਿਦਿਆਰਥੀਆ ਤਾਈਂ ਸਮਰਪਿਤ ਕਰ ਰੱਖਿਆ ਹੈ ।
All about 6th Pay commission report ,read here
ਬੱਚਿਆਂ ਨਾਲ ਜੁੜੇ ਰਹਿਣ ਲਈ ਉਹਨਾਂ ਵੱਲਂੋ ਵੱਖ ਵੱਖ ਗਤੀਵਿਧੀਆ ਕੀਤੀਆਂ ਜਾਂਦੀਆ ਹਨ। ਇਸੇ ਲੜੀ ਤਹਿਤ ਕਿਰਨ ਬੰਗੜ ਵਲੋਂ ਪ੍ਰਿੰਸੀਪਲ ਸੁਨੀਤਾ ਰਾਣੀ ਦੀ ਅਗਵਾਈ ਵਿੱਚ ਛੇਵੀ ਤੋ ਬਾਹਰਵੀ ਕਲਾਸ ਦੇ ਵਿਦਿਆਰਥੀਆਂ ਲਈ ਸਮਰ ਕੈਂਪ ਦਾ ਆਯੋਜਨ ਕੀਤਾ ਜਿਸਦੇ ਤਹਿਤ ਸਪੀਚ ਡਿਕਸ਼ਨਰੀ ਪਰੈਪੇਰੇਸ਼ਨ ਵੋਕੇੁਵਉਲਰੀ ਇਨਹੈਸਮੈਂਟ, ਸਟੋਰੀ ਟੈਲਿੰਗ, ਯੋਗਾ, ਸਿੰਗਿੰਗ, ਡਾਂਸਿੰਗ, ਗੁੱਡ ਹੈਂਡਰਾਟਿੰਗ, ਪੋਇਟਿਕ ਰੈਸੀਟੇਸ਼ਨ ਅਤੇ ਪਲਾਂਟੇਸ਼ਨ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਤੋ ਉਪਰੰਤ ਦਿੱਲੀ ਦੇ ਆਈ.ਅੇਨ.ਆਈ.ਐਫ.ਡੀ. ਇੰਨਸਟੀਟਿਊਟ ਆਫ ਫੈਸ਼ਨ ਐਡ ਡਿਜ਼ਾਇੰਨਿਗ ਦੀ, ਸਟੂਡੈਟ ਹਰਸ਼ਿਤਾ ਂ ਬੰਗੜ ਦੇ ਸਹਿਯੋਗ ਨਾਲ ਵਿਦਿਆਰਥੀਆਂ ( 6ਵੀ ਤੋਂ 12ਵੀ ) ਦੀ ਆਰਟ ਐਂਡ ਕਰਾਫਟ ਦੀ ਮਿਤੀ 08-06-2021 ਤੋਂ 12-06-2021 ਤੱਕ ਵਰਕਸ਼ਾਪ ਲਗਾਈ ਗਈ।ਜਿਕਰਯੋਗ ਹੈ ਕਿ ਕਿਰਨ ਬੰਗੜ ਵੱਲਂੋ ਇਸ ਤੋ ਪਹਿਲਾਂ ਸਮਾਜਿਕ ਸਿੱਖਿਆ, ਦਸਵੀ ਲਈ ਇੰਗਲਿਸ ਮੀਡੀਅਮ ਦੇ ਵਿੱਚ ਦੂਰਦਰਸਨ ਦੇ ਲਈ ਵੀ ਲੈਸਨ ਤਿਆਰ ਕੀਤੇ ਗਏ ਹਨ। ਇਹਨਾ ਬਾਰਾਂ ਦਿਨਾਂ ਦੌਰਾਨ ਬੱਚਿਆ ਨੇ ਬਹੁਤ ਹੀ ਦਿਲਚਸਪੀ ਨਾਲ ਵੱਖ-ਵੱਖ ਗਤੀਵਿਧੀਆ ਵਿੱਚ ਭਾਗ ਲਿਆ। ਇਸ ਦੌਰਾਨ ਪਹਿਲੀ ਅਤੇ ਦੂਸਰੀ ਪੁਜ਼ੀਸਨ ਤੇ ਆਉਣ ਵਾਲੇ ਬੱਚਿਆ ਵਿੱਚ ਸੁਨੈਨਾ ਬੰਗੜ ਨੌਵੀ, ਸਾਹਿਲ ਦਸਵੀ, ਦੀਪਿਕਾ ਸੱਤਵੀ, ਮੰਨਤ ਛੇਵੀ, ਜਸ਼ਨਪ੍ਰੀਤ ਸਿੰਘ ਸੱਤਵੀ, ਮੁਸਕਾਨ-ਦਸਵੀ, ਸਾਨੀਆ ਅੱਠਵੀ, ਗੁਰਨੂਰਪਾਲ ਸਿੰਘ-ਨੌਵੀ ਨੇ ਵੱਖ ਵੱਖ ਗਤੀਵਿਧੀਆ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ।ਸੁਨੇਨਾ ਬੰਗੜ (9ਵੀ) ਇਸ ਸੰਮਰ ਕੈਂਪ ਦੀ ਸਟਾਰ ਰਹੀ । ਸਕੂਲ ਪ੍ਰਿੰਸੀਪਲ ਸੁਨੀਤਾ ਰਾਣੀ ਵੱਲੋ ਪੂਰਨ ਸਹਿਯੋਗ ਰਿਹਾ । ਇਹਨਾ ਵਿਦਿਆਰਥੀਆਂ ਨੂੰ ਸਕੂਲ ਖੁਲਣ ਤੇ ਇਨਾਮ ਵੀ ਤਕਸੀਮ ਕੀਤੇ ਜਾਣਗੇ ।