3 ਹਜ਼ਾਰ ਈ.ਟੀ.ਟੀ. ਅਧਿਆਪਕ ਹੋਣਗੇ ਮਾਸਟਰ ਕੇਡਰ ‘ਚ ਪ੍ਰੋਮੋਟ : ਸਿੱਖਿਆ ਸਕੱਤਰ
5 ਜੂਨ, 2021
3000 ਈਟੀਟੀ ਅਧਿਆਪਕਾਂ ਦੀ ਬਹੁਤ ਜਲਦ ਮਾਸਟਰ ਕੇਡਰ ਵਿਚ ਤਰੱਕੀ ਹੋਣ ਜਾ ਰਹੀ ਹੈ। ਇਹ ਜਾਣਕਾਰੀ ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਰਣਜੀਤ ਸਿੰਘ ਬਾਠ ਨਾਲ ਹੋਈ ਅਹਿਮ ਜੂਮ ਮੀਟਿੰਗ ਦੌਰਾਨ ਦਿੱਤੀ। ਮੀਟਿੰਗ ਦੌਰਾਨ ਸ.ਬਾਠ ਵਲੋਂ ਈ ਟੀ ਟੀ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ ਲਾਗੂ ਕਰਵਾਉਣ ਅਤੇ ਈਟੀਟੀ ਅਧਿਆਪਕਾਂ ਦੀ ਮਾਸਟਰ ਕੇਡਰ ਵਿਚ ਤਰੱਕੀ ਕਰਨ ਦਾ ਮੁੱਦਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਕੋਲ ਪ੍ਰਮੁੱਖਤਾ ਨਾਲ ਉਠਾਇਆ ਗਿਆ।
ਆਂਗਨਵਾੜੀ ਭਰਤੀ ਲਈ ਪੇਸ਼ ਹੋਣ ਵਾਲੀਆਂ ਮੁਸ਼ਕਿਲਾਂ ਦਾ ਹੱਲ। ਪੜੋ ਪੂਰੀ ਖਬਰ👇
›
ਇਸ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੇ ਦੱਸਿਆ ਕਿ ਈਟੀਟੀ ਅਧਿਆਪਕਾਂ ਦੀਆਂ ਬਦਲੀਆਂ ਬਹੁਤ ਜਲਦ ਲਾਗੂ ਕਰ ਦਿੱਤੀਆਂ ਜਾਣਗੀਆਂ ਅਤੇ ਈਟੀਟੀ ਅਧਿਆਪਕਾਂ ਤੋਂ ਮਾਸਟਰ ਕੇਡਰ ਦੀ ਤਰੱਕੀ ਲਈ ਪ੍ਰਕਿਰਿਆ ਜਾਰੀ ਹੈ ਅਤੇ 3000 ਦੇ ਕਰੀਬ ਪ੍ਰਾਇਮਰੀ ਅਧਿਆਪਕਾਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਾਸਟਰ ਕੇਡਰ ਵਿਚ ਤਰੱਕੀ ਮਿਲੇਗੀ।
ਉਹਨਾਂ ਇਹ ਵੀ ਦੱਸਿਆ ਕਿ ਇਹ ਤਰੱਕੀਆਂ ਨਰੋਲ ਈ ਪੰਜਾਬ ਤੇ ਦਿੱਤੇ ਗਏ ਵੇਰਵੇ ਦੇ ਆਧਾਰ ਤੇ ਹੋਣਗੀਆਂ ਅਤੇ ਕਿਸੇ ਵੀ ਅਧਿਆਪਕ ਤੋਂ ਕੋਈ ਡਾਕੂਮੈਂਟ ਨਹੀਂ ਮੰਗਿਆ ਜਾਵੇਗਾ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੇ ਇਹ ਵੀ ਦੱਸਿਆ ਕਿ ਪ੍ਰੀ – ਪ੍ਰਾਇਮਰੀ ਦੀਆਂ 8393 ਅਸਾਮੀਆਂ ਲਈ ਜੂਨ ਦੇ ਅੰਤ ਵਿੱਚ ਟੈਸਟ ਹੋਵੇਗਾ। ਜਲੰਧਰ ਜਿਲੇ ਦੇ ਸੀ ਐਚ ਟੀ ਅਧਿਆਪਕਾਂ ਦੀ ਬਦਲੀ ਦਾ ਮਸਲਾ ਵੀ ਜਲਦ ਹੱਲ ਹੋਵੇਗਾ।