ਲੁਧਿਆਣਾ, 18 ਜੂਨ (ਅੰਜੂ ਸੂਦ) : ਜ਼ਿਲ੍ਹਾ ਲੁਧਿਆਣਾ ਨੇ ਸਿੱਖਿਆ ਵਿਭਾਗ ਪੰਜਾਬ ਦੇ ਫੇਸਬੁੱਕ
ਐਕਟੀਵਿਟੀ ਪੇਜ਼ ਲਈ ਬਟੋਰੇ 34000 ਲਾਈਕ ਸਮਾਜ ਦੇ ਹਰੇਕ ਵਰਗ ਨੇ ਦਿੱਤਾ ਅਧਿਆਪਕਾਂ ਵਲੋਂ ਕੀਤੀ
ਮਿਹਨਤ ਦਾ ਸਾਥ।
ਸਿੱਖਿਆ ਵਿਭਾਗ ਪੰਜਾਬ ਵੱਲੋਂ 11ਜੂਨ ਤੋਂ ਸ਼ੁਰੂ ਕੀਤੇ ਹੈਲਦੀ ਕਾਂਟੈਕਸਟ
ਮੁਕਾਬਲੇ ਵਿਚ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ, ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨ ਦੇ ਬਿਹਤਰੀਨ
ਕੰਮਾਂ ਨੂੰ 24 ਘੰਟਿਆਂ ਦੇ ਸਮੇਂ ਵਿੱਚ 34000 ਤੋਂ ਵੱਧ ਲੋਕਾਂ ਅਤੇ ਬੁੱਧੀਜੀਵੀਆਂ ਵੱਲੋਂ ਲਾਈਕ
ਕੀਤਾ ਗਿਆ । ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿੱ) ਸ. ਲਖਵੀਰ ਸਿੰਘ ਸਮਰਾ, ਉੱਪ ਜ਼ਿਲ੍ਹਾ ਸਿੱਖਿਆ
ਅਫ਼ਸਰ (ਸੈ ਸਿੱ) ਡਾ. ਚਰਨਜੀਤ ਸਿੰਘ ਜਲਾਜਣ , ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਸ੍ਰੀਮਤੀ
ਜਸਵਿੰਦਰ ਕੌਰ , ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਸ਼. ਕੁਲਦੀਪ ਸਿੰਘ ਤੇ ਪ੍ਰਿੰਸੀਪਲ ਡਾਇਟ, ਨੇ
ਬੀ ਐਨ ਓ, ਡੀ ਐਮਜ, ਬੀ ਐਮਜ,ਜਿਲ੍ਹਾ ਕੋਆਰਡੀਨੇਟਰ ਪਪਪਪ ਅਤੇ ਸਮੁੱਚੀ ਪਪਪਪ ਟੀਮ,ਸਮੂਹ
ਪ੍ਰਿੰਸੀਪਲ ਸਾਹਿਬਾਨ , ਪ੍ਰਿੰਟ ਮੀਡੀਆ ਕੋਆਰਡੀਨੇਟਰ ਡਾ. ਦਵਿੰਦਰ ਸਿੰਘ, ਜਿਲ੍ਹਾ ਮੀਡੀਆ
ਕੋਆਰਡੀਨੇਟਰ ਅੰਜੂ ਸੂਦ, ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਹਿਬਾਨ, ਸਮੂਹ ਸੈਂਟਰ ਹੈਡ ਟੀਚਰ
ਸਾਹਿਬਾਨ, ਸਕੂਲ ਹੈਡ /ਮੁਖੀ, ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ, ਵਿਦਿਆਰਥੀਆਂ, ਮਾਪਿਆਂ ਅਤੇ
ਸਮੂਹ ਸਕੂਲ ਮੀਡੀਆ ਇੰਚਾਰਜ ਸਾਹਿਬਾਨ ਨੂੰ ਉਹਨਾਂ ਵੱਲੋਂ ਕੀਤੀ ਗਈ ਮਿਹਨਤ ਲਈ ਵਧਾਈ ਦਿੰਦਿਆਂ
ਫੇਸਬੁੱਕ ਪੇਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਧੰਨਵਾਦ ਕੀਤਾ ।
ਅਧਿਕਾਰੀਆਂ ਨੇ ਅੱਗੇ ਕਿਹਾ ਕਿ
ਕਰੋਨਾ ਵਰਗੇ ਸਮੇਂ ਦੌਰਾਨ ਵੀ ਪੰਜਾਬ ਦੇ ਅਧਿਆਪਕ ਸਹਿਬਾਨ ਨੇ ਵਿਦਿਆਰਥੀਆਂ ਨੂੰ ਆਪਣੀ ਮਿਹਨਤ,
ਲਗਨ, ਹਿੰਮਤ ਅਤੇ ਮਜ਼ਬੂਤ ਇਰਾਦਿਆਂ ਨਾਲ ਨਾ ਸਿਰਫ ਘਰ ਬੈਠੇ ਹੀ ਕਲਾਸਾਂ ਲਗਾਈਆਂ ਸਗੋਂ ਆਪਣੇ
ਸਕੂਲਾਂ ਨੂੰ ਵਧੇਰੇ ਸੋਹਣਾ ਬਣਾਇਆ । ਅਧਿਆਪਕ ਸਹਿਬਾਨ ਦੀ ਇਸੇ ਮਿਹਨਤ ਸਦਕਾ ਸਕੂਲਾਂ ਵਿੱਚ
ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਲੋਕਾਂ ਨੇ ਸਰਕਾਰੀ ਸਕੂਲਾਂ ਦੇ ਸਿੱਖਿਆ
ਦੇ ਮਿਆਰ ਨੂੰ ਦੇਖਦੇ ਹੋਏ ਆਪਣੇ ਬੱਚੇ ਨਿੱਜੀ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ
ਕਰਵਾਏ ਹਨ । ਅਧਿਆਪਕ ਸਹਿਬਾਨ ਵੱਲੋਂ ਕੀਤੀ ਜਾ ਰਹੀ ਮਿਹਨਤ ਨੇ ਅੱਜ ਸੂਬੇ ਭਰ ਦੇ ਲੋਕਾਂ ਦਾ
ਨਜ਼ਰੀਆ ਸਰਕਾਰੀ ਸਕੂਲਾਂ ਪ੍ਰਤੀ ਬਦਲਿਆ ਹੈ ।
ਜਿਲ੍ਹਾ ਲੁਧਿਆਣਾ ਦੇ ਸ਼ੋਸ਼ਲ ਮੀਡੀਆ ਕੋਆਰਡੀਨੇਟਰ
ਅੰਜੂ ਸੂਦ ਨੇ ਕਿਹਾ ਕਿ ਅਧਿਆਪਕਾਂ ਨੇ ਅਣਥੱਕ ਮਿਹਨਤ ਕਰਕੇ ਪੰਜਾਬ ਵਿਚ ਲੁਧਿਆਣਾ ਜਿਲ੍ਹੇ ਦੀ ਇਕ
ਵੱਖਰੀ ਪਛਾਣ ਬਣਾਈ ਹੈ ਜਿਸ ਦੇ ਨਤੀਜੇ ਵਜੋਂ ਅੱਜ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਹੈਲਦੀ
ਕਾਂਟੈਕਸਟ ਮੁਕਾਬਲੇ ਵਿਚ ਸਮਾਜ ਦੇ ਹਰੇਕ ਵਰਗ ਨੇ ਫੇਸਬੁੱਕ ਐਕਟੀਵਿਟੀ ਪੇਜ ਨੂੰ 24 ਘੰਟਿਆਂ ਵਿਚ
ਲਾਈਕ ਕਰਨ ਦਾ ਨਵਾਂ ਰਿਕਾਰਡ ਲੁਧਿਆਣਾ ਜਿਲ੍ਹੇ ਦੇ ਨਾਂ ਕੀਤਾ ਹੈ। ਜਿਕਰਯੋਗ ਹੈ ਕਿ ਸਿੱਖਿਆ
ਵਿਭਾਗ ਪੰਜਾਬ ਦਾ ਇਹ ਫੇਸਬੁੱਕ ਪੇਜ਼ ਨਾਲ ਇੱਕ ਲੱਖ ਤੋਂ ਵੀ ਵੱਧ ਲੋਕ ਜੁੜੇ ਹੋਏ ਹਨ ਅਤੇ ਲਗਾਤਾਰ
ਜੁੜ ਰਹੇ ਹਨ ।