ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੁਦਰਤੀ ਤਰੀਕੇ ਨਾਲ ਸਬਜ਼ੀਆਂ ਪੈਦਾ ਕਰ ਕੇ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਵਿੱਚ ਪਰੋਸਣ ਦਾ ਸੁਪਨਾ ਵੀ ਕਰਨਾ ਮਹਾਮਾਰੀ ਨੇ ਤੋੜ ਦਿੱਤਾ ਹੈ।
ਸਕੂਲਾਂ ਵਿੱਚ ਬਗੀਚੀਆਂ ਕੁਦਰਤੀ ਸਬਜ਼ੀ ਨਾਲ
ਭਰਪੂਰ ਹਨ ਪਰ ਸਕੂਲ ਲੰਮੇ ਸਮੇਂ ਤੋਂ ਬੰਦ
ਹੋਣ ਕਾਰਨ ਵਿਦਿਆਰਥੀ ਘਰਾਂ ਵਿੱਚ
ਹੀ ਕੈਦ ਹਨ, ਜਿਸ ਕਰਕੇ ਮਿੱਡ-ਡੇਅ
ਮੀਲ ਸਕੀਮ ਵੀ ਆਰਜ਼ੀ ਤੌਰ 'ਤੇ ਬੰਦ
ਪਈ ਹੈ।
ਅਜਿਹੇ ਵਿੱਚ ਕੁਦਰਤੀ
ਸਬਜ਼ੀਆਂ ਸਿੱਖਿਆ ਵਿਭਾਗ ਲਈ
ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ
ਅਤੇ ਸਕੂਲ ਮੁਖੀਆਂ ਨੂੰ ਇਹ ਸਮਝ ਨਹੀਂ
ਆ ਰਹੀ ਕਿ ਪੈਦਾ ਕੀਤੀ ਸਬਜ਼ੀ ਨੂੰ ਹੁਣ
ਕਿਵੇਂ ਵਰਤਿਆ ਜਾਵੇ।
ਜ਼ਿਲ੍ਹਾ ਸਿੱਖਿਆ
ਅਫ਼ਸਰ ਮਨਿੰਦਰ ਕੌਰ ਨੇ ਕਿਹਾ ਕਿ
ਸਕੂਲਾਂ ਵਿੱਚ ਕੁਦਰਤੀ ਸਬਜ਼ੀਆਂ ਦੀ
ਬੰਪਰ ਫ਼ਸਲ ਹੋਈ ਹੈ। ਮਿੱਡ-ਡੇਅ ਮੀਲ ਦੇ
ਜਨਰਲ ਮੈਨੇਜਰ ਨੂੰ ਪੱਤਰ ਲਿਖ ਕੇ ਪੁੱਛਿਆ ਗਿਆ ਹੈ ਕਿ ਇਨ੍ਹਾਂ ਸਬਜ਼ੀਆਂ ਦੀ ਕਿਵੇ ਖਪਤ ਕੀਤੀ ਜਾਵੇ ।
ਮਿਹਨਤੀ ਵਿਦਿਆਰਥੀਆਂ ਨੂੰ ਇਨਾਮ
ਵਜੋਂ ਭੇਜੀਆਂ ਜਾਣ ਲੱਗੀਆਂ ਸਬਜ਼ੀਆਂ
ਕੁਝ ਸਕੂਲਾਂ ਨੇ ਆਨਲਾਈਨ ਪੜ੍ਹਾਈ ਕਰਨ ਵਾਲੇ ਮਿਹਨਤੀ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਤੇ ਇਨਾਮ ਵਜੋਂ ਸਬਜ਼ੀਆਂ ਉਨ੍ਹਾਂ ਦੇ ਘਰਾਂ ਵਿੱਚ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਰਕੇ ਕੁਝ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਆਨਲਾਈਨ ਪੜ੍ਹਾਈ ਦਾ ਰੁਝਾਨ ਵੀ ਵਧਿਆ ਹੈ।