ਸਰਕਾਰੀ ਸਕੂਲਾਂ ਅੰਦਰ ਪ੍ਰੀ-ਪ੍ਰਾਇਮਰੀ ਵਿੱਚ ਬੱਚਿਆਂ ਦੇ
ਦਾਖ਼ਲਿਆਂ ਲਈ ਮਾਪੇ ਉਤਸ਼ਾਹਿਤ
ਸੈਕੰਡਰੀ ਸਕੂਲਾਂ ਵਿੱਚ ਸਿਰਫ ਨਿਜੀ ਸਕੂਲਾਂ ਤੋਂ ਹਟ ਕੇ
ਆਏ ਬੱਚੇ ਕੀਤੇ ਜਾ ਰਹੇ ਹਨ ਦਾਖ਼ਲ
ਬੱਚਿਆਂ ਦੀ ਗਿਣਤੀ ਵਧਣ ਨਾਲ ਪ੍ਰੀ-ਪ੍ਰਾਇਮਰੀ ਕਾਡਰ
‘ਚ ਸਿੱਧੀ ਭਰਤੀ ਅਤੇ ਤਰੱਕੀ ਦੇ ਮੌਕੇ ਵਧਣਗੇ
ਜਿੱਥੇੇ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦਾ ਵਿਸ਼ਵਾਸ਼ ਵਧਣ
ਨਾਲ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਣ
ਲੱਗੀ ਹੈ ਉੱਥੇ ਅਧਿਆਪਕਾਂ ਦੀਆਂ ਅਸਾਮੀਆਂ 'ਤੇ ਵੀ
ਸਾਕਾਰਾਤਮਕ ਅਸਰ ਦਿਖਣ ਲੱਗਾ ਹੈ। ਮਾਪਿਆਂ ਵੱਲੋਂ ਵੱਡੇ
ਬੱਚਿਆਂ ਦੇ ਨਾਲ-ਨਾਲ ਛੋਟੇ ਬੱਚਿਆਂ ਨੂੰ ਸਰਕਾਰੀ ਸਕੂਲਾਂ
ਵਿੱਚ ਦਾਖ਼ਲ ਕਰਵਾਉਣ ਦੀ ਮੰਗ ਵਧਣ ਕਾਰਨ ਹਾਈ
ਉਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਅਤੇ
ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਵੀ ਰੁਝਾਨ ਵਧਣ ਲੱਗਾ
ਹੈ।
ਵੱਡੀਆਂ ਸ਼੍ਰੇਣੀਆਂ ਵਿੱਚ ਵਿਦਿਆਰਥੀ ਨਿਜੀ ਸਕੂਲਾਂ ਤੋਂ
ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈ ਰਹੇ ਹਨ।
ਇਹਨਾਂ ਦੇ ਮਾਪਿਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਛੋਟੇ
ਬੱਚਿਆਂ ਨੂੰ ਉਹ ਅਲੱਗ ਨਹੀਂ ਭੇਜ ਸਕਦੇ ਜਿਸ ਕਾਰਨ
ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਮੁਖੀਆਂ ਨੇ
ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੋਟੇ ਬੱਚਿਆਂ
ਲਈ ਵੀ ਜਮਾਤਾਂ ਸ਼ੁਰੂ ਕਰਨ ਦਾ ਸੁਝਾਅ ਸਿੱਖਿਆ ਵਿਭਾਗ
ਨੂੰ ਦਿੱਤਾ ਸੀ।
ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਹਾਈ
ਅਤੇ ਸੀਨੀਅਰ ਸੈਕੰਡਰੀ ਸਕੂਲ ਪ੍ਰੀ-ਪ੍ਰਾਇਮਰੀ ਜਮਾਤਾਂ
ਸ਼ੁਰੂ ਕਰਨਾ ਚਾਹੁੰਦੇ ਹਨ ਉਹ ਕੇਵਲ ਨਿਜੀ ਸਕੂਲਾਂ ਤੋਂ ਹਟ
ਕੇ ਆਏ ਬੱਚਿਆਂ ਦਾ ਦਾਖ਼ਲਾ ਹੀ ਕਰਨਗੇ।
ਕਿਸੇ ਵੀ
ਸਰਕਾਰੀ ਸਕੂਲ ਵਿੱਚ ਪਹਿਲਾਂ ਤੋਂ ਦਾਖ਼ਲ ਬੱਚੇ ਨੂੰ
ਸੀਨੀਅਰ ਸੈਕੰਡਰੀ ਜਾਂ ਹਾਈ ਸਕੂਲ ਦਾਖ਼ਲ ਨਹੀਂ ਕੀਤਾ
ਜਾਵੇਗਾ। ਇਹਨਾਂ ਵਿੱਚ ਨਿਜੀ ਸਕੂਲਾਂ ਤੋਂ ਹਟ ਕੇ ਆਏ ਜਾਂ
ਨਿਜੀ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਪੜ੍ਹਣ ਵਾਲੇ
ਬੱਚਿਆਂ ਨੂੰ ਹੀ ਇਹਨਾਂ ਸਕੂਲਾਂ ਵਿੱਚ ਦਾਖ਼ਲਾ ਦਿੱਤਾ
ਜਾਵੇਗਾ।
ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ
ਜਮਾਤਾਂ ਵਿੱਚ ਬੱਚਿਆਂ ਦੀ ਗਿਣਤੀ ਵਧਣ ਨਾਲ ਹੀ ਭਵਿੱਖ
ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਕਾਡਰ ਦੀਆਂ
ਅਸਾਮੀਆਂ ਦੀ ਗਿਣਤੀ ਵੀ ਵਧਣ ਦੇ ਸ਼ੁਭ ਸੰਕੇਤ ਨਜ਼ਰ
ਆਉਣਗੇ।
ਇਸਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਕੰਮ
ਕਰ ਰਹੇ ਹਜ਼ਾਰਾਂ ਸਿੱਖਿਆ ਕਰਮੀਆਂ, ਈ.ਜੀ.ਐੱਸ./
ਐੱਸ.ਟੀ.ਆਰ./ਏ.ਆਈ.ਈ ਵਲੰਟੀਅਰਾਂ ਨੂੰ ਬੱਚਿਆਂ ਦੀ
ਗਿਣਤੀ ਵਧਣ ਕਾਰਨ ਵਧਣ ਵਾਲੀਆਂ ਪ੍ਰੀ-ਪ੍ਰਾਇਮਰੀ
ਪੋਸਟਾਂ ਲਈ ਅਪਲਾਈ ਕਰਨ ਦਾ ਮੌਕਾ ਮਿਲੇਗਾ।
ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ
ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚੋਂ ਕੋਈ ਵੀ ਵਿਦਿਆਰਥੀ
ਸੈਕੰਡਰੀ ਸਕੂਲਾਂ ਵਿੱਚ ਦਾਖ਼ਲ ਨਹੀਂ ਕੀਤਾ ਜਾ ਰਿਹਾ।
ਇਸ ਸਬੰਧੀ ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਸ਼ਰਾਰਤੀ
ਅਤੇ ਮੌਕਾਪ੍ਰਸਤ ਅਨਸਰਾਂ ਵੱਲੋਂ ਵਰਗਲਾਇਆ ਜਾ ਰਿਹਾ
ਹੈ ਤਾਂ ਜੋ ਸਿੱਖਿਆ ਵਿਭਾਗ ਦੀ ਹਰਮਨਪਿਆਰੀ ਹੋ ਰਹੀ
ਦਾਖ਼ਲਾ ਮੁਹਿੰਮ ਨੂੰ ਢਾਹ ਲਾਈ ਜਾ ਸਕੇ ਅਤੇ ਮਾਪਿਆਂ ਦਾ
ਧਿਆਨ ਸਰਕਾਰੀ ਸਕੂਲਾਂ ਵੱਲੋਂ ਹਟਾਇਆ ਜਾ ਸਕੇ।
ਉਹਨਾਂ ਕਿਹਾ ਕਿ ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ
ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ,
ਵਿਸ਼ੇਸ਼ਤਾਵਾਂ ਅਤੇ ਸਮਾਰਟ ਕਲਾਸਰੂਮਜ਼ ਬਾਰੇ ਜਾਣਕਾਰੀ
ਦਿੱਤੀ ਜਾ ਰਹੀ ਹੈ।
ਮਾਪਿਆਂ ਵੱਲੋਂ ਸਕੂਲਾਂ ਵਿੱਚ ਆ ਕੇ
ਸਕੂਲਾਂ ਨੂੰ ਪ੍ਰਤੱਖ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
ਮਿਹਨਤੀ ਸਟਾਫ਼, ਅੰਗਰੇਜ਼ੀ ਮਾਧਿਅਮ, ਗੁਣਾਤਮਿਕ
ਸਿੱਖਿਆ, ਸਰਕਾਰੀ ਸਹੂਲਤਾਂ ਦੇ ਕਾਰਨ ਬਹੁਤ ਸਾਰੇ ਮਾਪੇ
ਆਪਣੇ ਬੱਚਿਆਂ ਨੂੰ ਨਿਜੀ ਸਕੂਲਾਂ ਤੋਂ ਹਟਾਉਣ ਦਾ ਮਨ
ਬਣਾ ਚੁੱਕੇ ਹਨ। ਬੱਚੇ ਵੱਲੋਂ ਘਰ ਦੇ ਨੇੜਲੇ ਸਰਕਾਰੀ
ਸਕੂਲ
ਵਿੱਚ ਮਿਲਦੀਆਂ ਸਹੂਲਤਾਂ ਅਤੇ ਮਿਆਰੀ ਸਿੱਖਿਆ ਦਾ
ਲਾਭ ਲੈਣ ਲਈ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਦਾ
ਦਾਖ਼ਲਾ ਵਿਭਾਗ ਦੀ ਦਾਖ਼ਲਾ ਮੁਹਿੰਮ ਨੂੰ ਬੁਲੰਦੀਆਂ 'ਤੇ ਲੈ
ਜਾਵੇਗਾ।