BIG BREAKING : ਹਾਈਕੋਰਟ ਨੇ ਅਧਿਆਪਕਾਂ ਦੀਆਂ ਬਦਲੀਆਂ ਤੇ ਲਗਾਈ ਰੋਕ!

ਬਦਲੀਆਂ ਚ ਧਾਂਧਲੀ, ਦੁਖੀ ਅਧਿਆਪਕਾਂ ਨੇ ਹਾਈਕੋਰਟ  ਚ  ਕੀਤਾ ਸੀ ਕੇਸ ਦਾਇਰ

ਸਿੱਖਿਆ ਵਿਭਾਗ ਪੰਜਾਬ ਵੱਲੋਂ 15000 ਅਧਿਆਪਕਾਂ ਦੀਆਂ ਬਦਲੀਆਂ ਆਨਲਾਈਨ ਕੀਤੀਆਂ ਗਈਆਂ ਸਨ। ਬਦਲੀਆਂ ਹੋਣ ਤੌਂ ਬਾਅਦ ਬਹੁਤ ਸਾਰੇ ਅਧਿਆਪਕਾਂ ਨੇ ਇਹਨਾਂ ਬਦਲੀਆਂ ਵਿਚ ਬਹੁਤ ਸਾਰੀਆਂ ਧਾਂਦਲੀਆਂ ਦੇ ਆਰੋਪ ਸਿੱਖਿਆ ਵਿਭਾਗ ਤੇ ਲਾਏ ਸਨ। 

ਇਨ੍ਹਾਂ ਬਦਲੀਆਂ ਵਿਚ ਹੋਈਆਂ ਵੱਡੇ ਪੱਧਰ 'ਤੇ ਅੰਦਰੂਨੀ ਹੇਰਾਫੇਰੀਆਂ ਹੇਰਾਫੇਰੀਆਂ ਦੀਆਂ ਪਰਤਾਂ ਖੁਲ੍ਹ ਕੇ ਸਾਹਮਣੇ ਆ ਰਹੀਆਂ ਸਨ, ਜਿਸ ਨਾਲ ਅਧਿਆਪਕਾਂ ਵਿਚ ਦਿਨੋਂ ਦਿਨ ਰੋਸ ਦੀ ਲਹਿਰ ਵੱਧ ਰਹੀ ਸਨ।


           ਗੌਰਮਿੰਟ ਟੀਚਰਜ਼ ਯੂਨੀਅਨ, ਵੱਲੋਂ ਵੀ ਆਰੋਪ ਲਗਾਏ ਗਏ ਸਨ ਕਿ ਆਨਲਾਈਨ ਬਦਲੀਆਂ ਲਈ ਘੱਟੋ-ਘੱਟ 2 ਸਾਲ ਦੀ ਸਟੇਅ ਹੋਣਾ ਲਾਜ਼ਮੀ ਹੈ,  ਪਰ 24 ਮਾਰਚ ਨੂੰ ਪਹਿਲੇ ਗੇੜ ਦੀ ਜਾਰੀ ਹੋਈ ਬਦਲੀਆਂ ਦੀ ਲਿਸਟ ਵਿੱਚ ਅਨੇਕਾਂ ਉਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ ਜਿਨ੍ਹਾਂ ਦਾ ਸਟੇਅ 2 ਸਾਲ ਤੋਂ ਘੱਟ ਸੀ।  ਪਿਛਲੇ ਸਾਲ ਜਦੋਂ ਸਕੂਲ ਮੁਖੀ ਅਧਿਆਪਕਾਂ ਦੀ ਬਦਲੀ ਲਈ ਡਿਟੇਲ ਨੂੰ ਅਪਰੂਵਡ ਕਰਦੇ ਸਨ ਤਾਂ ਨਾਲ ਹੀ ਅਧਿਆਪਕ ਨੂੰ ਉਸ ਦੇ ਪੁਆਇੰਟ ਨਜ਼ਰ ਆਉਂਦੇ ਸਨ। ਇਸ ਵਾਰ ਅਜਿਹਾ ਨਾ ਹੋਣਾ ਵੱਡੀ ਪੱਧਰ ਤੇ ਹੋਈ ਹੇਰਾਫੇਰੀ ਦਾ ਮੁੱਖ ਕਾਰਨ ਨਜ਼ਰ ਆ ਰਿਹਾ ਹੈ।

ਬਦਲੀਆਂ ਵਿੱਚ ਹੋਇਆਂ  ਹੇਰਾਫੇਰੀਆਂ ਤੋਂ ਦੁਖੀ ਅਧਿਆਪਕਾਂ ਨੇ ਹੁਣ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪ੍ਰੇਮ ਕੁਮਾਰ ਐਂਡ ਅਦਰਜ ਵਲੋਂ  ਪੰਜਾਬ ਸਰਕਾਰ ਵਿਰੁੱਧ 9 ਅਪ੍ਰੈਲ ਨੂੰ  ਪਟੀਸ਼ਨ  ਦਾਇਰ ਕਰ ਪੀੜਿਤ ਅਧਿਆਪਕਾਂ ਨੇ ਬਦਲੀਆਂ ਤੇ ਸਟੇ ਲਾਊਣ ਅਤੇ ਨਿਆਂ ਦੀ ਮੰਗ ਕੀਤੀ ਸਨ।


  ਭਾਵੇਂ ਹਾਲੇ ਤੱਕ ਮਾਣਯੋਗ ਅਦਾਲਤ ਦੇ ਆਰਡਰ ਪ੍ਰਾਪਤ ਨਹੀਂ ਹੋਏ ਹਨ ਪਰੰਤੂ   ਪਾ੍ਪਤ ਜਾਣਕਾਰੀ ਅਨੁਸਾਰ , ਮਾਣਯੋਗ ਜੱਜ ਲੀਜ਼ਾ ਗਿੱਲ ਵਲੋਂ  20 ਅਪ੍ਰੈਲ ਨੂੰ ਇਸ ਕੇਸ ਦੀ ਸੁਣਵਾਈ ਕਰਦਿਆਂ  ਬਦਲੀਆਂ ਤੇ  ਸਟੇਅ  ਲਗਾ ਦਿੱਤੀ ਹੈ ।  ਇਸ ਕੇਸ ਦੀ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ। ਭਰੋਸੇਯੋਗ ਸੂਤਰਾਂ  ਅਨੁਸਾਰ ਬਦਲੀਆਂ ਤੇ 2 ਕੋਰਟ ਕੇਸ ਹੋਏ ਹਨ। ਦੂਜੇ ਕੋਰਟ ਕੇਸ ਦੀ ਸੁਣਵਾਈ 22 ਅਪ੍ਰੈਲ ਨੂੰ ਹੋਣੀ ਹੈ। ਇਸੇ ਕਾਰਨ ਬਦਲੀਆਂ ਲਾਗੂ ਨਹੀਂ ਹੋ ਰਹੀਆਂ। ਹੋਰ ਜਾਣਕਾਰੀ ਮਾਣਯੋਗ ਅਦਾਲਤ ਦੇ ਆਰਡਰ ਤੌਂ ਬਾਅਦ ਹੀ ਪਤਾ ਲੱਗੇਗੀ, ਅੱਜ ਸ਼ਾਮ ਤਕ ਆਰਡਰਾਂ ਦੀ ਕਾਪੀ ਮਿਲਣ ਦੀ ਉਮੀਦ ਹੈ।



ਪੰਜਾਬ ਸਰਕਾਰ ਨੇ 92 ਸਾਲ ਬਾਅਦ ਵਾਪਿਸ ਲਏ ਸਕੂਲ ਛੱਡਣ ਸਰਟੀਫਿਕੇਟ ਦੇ ਹੁਕਮ



💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends