ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਬਦਲੀ ਦੇ ਕੇਵਲ ਆਨ
ਲਾਇਨ ਇਤਰਾਜ ਹੀ ਵਿਚਾਰੇ ਜਾਣਗੇ।
ਜਿਨ੍ਹਾਂ ਅਧਿਆਪਕ ਦੀ ਬਦਲੀ ਦੇ ਹੁਕਮ ਸਿੱਖਿਆ ਵਿਭਾਗ ਵੱਲੋਂ ਮਿਤੀ 24.03.2021 ਨੂੰ
ਜਾਰੀ ਕੀਤੇ ਹਨ ਉਨ੍ਹਾਂ ਵਿੱਚੋਂ ਜੇਕਰ ਕੋਈ ਅਧਿਆਪਕ ਬਦਲੀ ਰੱਦ ਕਰਵਾਉਣਾ ਚਾਹੁੰਦਾ ਹੈ
ਤਾਂ ਉਹ ਈ-ਪੰਜਾਬ ਸਕੂਲ ਪੋਰਟਲ ਤੇ ਲਾਗ ਇੰਨ ਕਰਕੇ Transfer Cancellation Link
ਤੇ Click ਕਰਕੇ ਬਦਲੀ ਰੱਦ ਕਰਵਾਉਣ ਲਈ ਆਨ ਲਾਇਨ ਆਪਣੀ ਬੇਨਤੀ ਮਿਤੀ
26.03.2021 ਤੱਕ ਦੇ ਸਕਦਾ ਹੈ।
ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਬਦਲੀ ਰੱਦ
ਕਰਵਾਉਣ ਸਬੰਧੀ ਮੁੱਖ ਦਫਤਰ ਵਿਖੇ ਦਸਤੀ ਦਰਖਾਸਤਾਂ ਤੇ ਕੋਈ ਵਿਚਾਰ ਨਹੀਂ ਕੀਤਾ
ਜਾਵੇਗਾ।
ਇਸਸ ਤੋਂ ਇਲਾਵਾ ਪਹਿਲੇ ਗੇੜ ਦੀਆਂ ਬਦਲੀਆਂ ਦੌਰਾਨ ਅਯੋਗ ਪਾਏ ਗਏ ਦਰਖਾਸਤਕਰਤਾ
ਨੂੰ ਵੀ ਬਦਲੀ ਲਈ ਦਰਖਾਸਤ ਦੇਣ ਦਾ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ, ਅਜਿਹੇ ਪ੍ਰਾਰਥੀ
ਬਦਲੀ ਸਬੰਧੀ ਆਪਣੀਆਂ ਦਰਖਾਸਤਾਂ ਅਤੇ ਡਾਟੇ ਵਿੱਚ ਲੋੜੀਂਦਾ ਡਾਟਾ ਦਰੁਸਤ ਕਰਨ
ਉਪਰੰਤ ਮਿਤੀ 26.03.2021 ਤੱਕ ਆਪਣੀ ਬੇਨਤੀ ਦਰਜ ਦੇ ਸਕਦੇ ਹਨ। ਦਰਖਾਸਤਾਂ
ਡਾਟਾ ਦਰੁਸਤ ਪਾਏ ਜਾਣ ਦੀ ਸੂਰਤ ਵਿੱਚ ਹੀ ਇਨ੍ਹਾਂ ਪ੍ਰਾਰਥੀਆਂ ਨੂੰ ਦੂਜੇ ਗੇੜ ਦੀਆਂ
ਬਦਲੀਆਂ ਵਿੱਚ ਵਿਚਾਰਿਆ ਜਾਵੇਗਾ।