ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਂਟਰਨਲ ਅਸੈਸਮੇਂਟ ਭਰਨ ਸਬੰਧੀ ਹਦਾਇਤਾਂ (ਦਸਵੀਂ) ਜਾਰੀ

 ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਂਟਰਨਲ ਅਸੈਸਮੇਂਟ 

 ਭਰਨ ਸਬੰਧੀ ਹਦਾਇਤਾਂ (ਦਸਵੀਂ) ਜਾਰੀ

ਨੋਟ:

INA (INTERNAL ASSESSMENT) ਭਰਨ ਤੋਂ ਪਹਿਲਾਂ ਸਕੂਲ ਮੁੱਖੀ ਸਾਰੇ ਪਰੀਖਿਆਰਥੀਆਧਦੀ ਵਿਸ਼ੇ ਵਾਰ ਕੰਸੋਲੀਡੇਟਡ ਕਾਪੀ ਤਿਆਰ ਕਰਵਾ ਲੈਣ ਤਾਂ ਜੋ ਆਨਲਾਈਨ ਅੰਕ ਭਰਨ ਵਿੱਚ ਕੋਈ ਦਿੱਕਤ ਨਾ ਆਵੇ। ਇਸ ਕੰਮ ਲਈ ਪੈਨਲ ਵਿੱਚੋਂ ਰਫ ਪ੍ਰਿੰਟ ਲਿਆ ਜਾ ਸਕਦਾ ਹੈ, ਜਿਸ ਵਿੱਚ ਸਾਰੇ ਪਰੀਖਿਆਰਥੀਆਏ ਵੇਰਵੇ ਸਮੇਤ ਵਿਸ਼ੇ ਪ੍ਰਿੰਟ ਹੋ ਜਾਣਗੇ।

1.

INA ਦੇ ਅੰਕ ਆਨਲਾਈਨ ਭਰਨ ਲਈ ਸਕੂਲਾਂ ਨੂੰ 12 ਮਾਰਚ 2021 ਤੋਂ 6 ਅਪ੍ਰੈਲ 2021 ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਪੋਰਟਲ ਬੰਦ ਕਰ ਦਿੱਤਾ ਜਾਵੇਗਾ।

2.

ਅੰਗਰੇਜ਼ੀ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ ਸਬੰਧੀ ਸਾਰੀ ਜਾਣਕਾਰੀ/ਹਦਾਇਤਾਂ ਪਹਿਲਾਂ ਹੀ ਬੋਰਡ ਦੀ ਵੈੱਬਸਾਈਟ ਅਤੇ ਸਕੂਲ ਦੇ ਪੋਰਟਲ ਤੇ ਅਪਲੋਡ ਕੀਤੀ ਜਾ ਚੁੱਕੀ ਹੈ।

3.ਸਾਰੇ ਵਿਸ਼ਿਆ ਦੇ ਅੰਕ INA ਵਿਚ ਭਰਨੇ ਜ਼ਰੂਰੀ ਹਨ।

4.ਜੇਕਰ ਪਰੀਖਿਆਰਥੀ ਗੈਰ-ਹਾਜ਼ਰ ਹੈ ਤਾਂ INA ਵਿੱਚ 'A' (ABS) ਲਿਖਿਆ ਜਾਵੇ।

5.ਜੇਕਰ ਪਰੀਖਿਆਰਥੀ ਦੀ ਯੋਗਤਾ ਰੱਦ ਹੈ ਤਾਂ INA ਵਿੱਚ 'C' (CAN) ਲਿਖਿਆ ਜਾਵੇ।

6.INA ਦੇ ਅੰਕ ਭਰਨ ਦੀ ਸਹੀ ਵਿਧੀ ਹੈ ਕਿ ਜੇਕਰ ਪਰੀਖਿਆਰਥੀ ਦੇ ਅੰਕ 10 ਹਨ ਤਾਂ INA ਵਾਲੇ ਕਾਲਮ ਵਿਚ 010 ਦਰਜ਼ ਕੀਤਾ ਜਾਵੇ ਅਤੇ ਜੇਕਰ 1 ਅੰਕ ਹੈ ਤਾਂ 001 ਦਰਜ਼ ਕੀਤਾ ਜਾਵੇ।

7.ਆਪਣੇ ਪੱਧਰ ਤੇ ਸਕੂਲ ਨੂੰ ਆਨਲਾਈਨ ਕੋਈ ਵੀ ਵਿਸ਼ਾ ਤਬਦੀਲ ਕਰਨ ਦੀ ਆਗਿਆ ਨਹੀਂ ਹੈ। ਦਫਤਰ ਨਾਲ ਸੰਪਰਕ ਕਰਕੇ ਵਿਸ਼ਾ ਬਦਲੀ ਕਰਵਾਉਣ ਉਪਰੰਤ ਹੀ ਫਾਈਨਲ ਸਬਮਿਸ਼ਨ ਕੀਤੀ ਜਾਵੇ।

8.ਫਾਈਨਲ ਸਬਮਿਟ ਕਰਨ ਤੋਂ ਪਹਿਲਾਂ ਰਫ ਪ੍ਰਿੰਟ ਆਊਟ ਲੈ ਕੇ ਪਰੀਖਿਆਰਥੀਆਧੁਏ ਵਿਸ਼ੇਵਾਰ ਭਰੇ ਅੰਕ ਚੈਕ ਕਰ ਲਏ ਜਾਣ ਜੇਕਰ ਕੋਈ ਤਰੁੱਟੀ ਹੈ ਤਾਂ ਆਨ-ਲਾਈਨ ਸੋਧ ਕਰ ਲਈ ਜਾਵੇ।

9.

ਫਾਈਨਲ ਸਬਮਿਟ ਕਰਨ ਉਪਰੰਤ ਆਨ-ਲਾਈਨ ਡਾਟਾ ਲੀਕ ਹੋ ਜਾਵੇਗਾ ਅਤੇ ਕਿਸੇ ਵੀ ਪ੍ਰਕਾਰ ਦੀ ਸੋਧ ਨਹੀਂ ਕੀਤੀ ਜਾ ਸਕੇਗੀ।

10.ਫਾਈਨਲ ਪ੍ਰਿੰਟ ਦੀ ਕਾਪੀ ਬੋਰਡ ਨੂੰ ਭੇਜਣ ਦੀ ਜਰੂਰਤ ਨਹੀਂ ਹੈ। ਸਬੰਧਤ ਸਕੂਲ INA ਦੇ ਫਾਈਨਲ ਪ੍ਰਿੰਟ ਦੀ ਤਸਦੀਕਸ਼ੁਦਾ ਕਾਪੀ ਸਕੂਲ ਰਿਕਾਰਡ ਵਿੱਚ ਰੱਖਣਗੇ, ਬੋਰਡ ਵੱਲੋਂ ਜਰੂਰਤ ਪੈਣ ਤੇ ਇਸਦੀ ਮੰਗ ਕੀਤੀ ਜਾ ਸਕਦੀ ਹੈ।




💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends