ਸਮੂਹ ਜਥੇਬੰਦੀਆਂ ਵੱਲੋਂ ਅਧਿਆਪਕਾਂ 'ਤੇ ਥੋਪੇ ਜਾਂਦੇ ਗੈਰ ਵਿਦਿਅਕ ਕੰਮਾਂ ਦਾ ਬਾਈਕਾਟ ਕਰਨ ਦਾ ਫੈਸਲਾ - ਪੰਨੂ , ਲਾਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਾਹੌਰੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਮਸੀ ਕਮੇਟੀ ਦੀਆਂ ਮੀਟਿੰਗਾਂ ਵਿੱਚ ਅਧਿਆਪਕ ਨਹੀਂ ਕਰਨਗੇ ਸਰਕਾਰ ਦੀਆਂ ਗੈਰ ਵਿੱਦਿਅਕ ਸਕੀਮਾਂ ਦਾ ਪ੍ਰਚਾਰ- ਅਧਿਆਪਕ ਜਥੇਬੰਦੀਆਂ : ਸੰਗਰੂਰ 10 ਸਤੰਬਰ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੀ ਅਧਿਆਪਕ ਆਗੂ ਸੁਖਵਿੰਦਰ ਸਿੰਘ ਚਾਹਲ, ਵਿਕਰਮਦੇਵ ਸਿੰਘ, ਹਰਜਿੰਦਰ ਪਾਲ ਸਿੰਘ ਪੰਨੂ, ਸੁਰਿੰਦਰ ਕੁਮਾਰ ਪੁਆਰੀ, ਦਿਗਵਿਜੇ ਪਾਲ ਸ਼ਰਮਾ , ਸੁਰਿੰਦਰ ਕੰਬੋਜ, ਲਛਮਣ ਸਿੰਘ ਨਬੀਪੁਰ , ਹਰਜੰਟ ਸਿੰਘ ਬੋਡੇ, ਹਰਵਿੰਦਰ ਸਿੰਘ ਬਿਲਗਾ, ਪ੍ਰਗਟਜੀਤ ਸਿੰਘ ਕਿਸ਼ਨਪੁਰਾ ਸਤਨਾਮ ਸਿੰਘ ਰੰਧਾਵਾ, ਬਲਜਿੰਦਰ ਸਿੰਘ ਧਾਲੀਵਾਲ, ਹਰਭਜਨ ਸਿੰਘ, ਜਗਸੀਰ ਸਿੰਘ ਸਹੋਤਾ, ਸਲਿੰਦਰ ਕੰਬੋਜ਼, ਗੁਰਧਿਆਨ ਸਿੰਘ ਦੀ ਅਗਵਾਈ ਵਿੱਚ ਆਨਲਾਈਨ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 15 ਸਤੰਬਰ ਤੋਂ ਐਸ ਐਮ ਸੀ ਕਮੇਟੀਆਂ ਦੀਆਂ ਹੋ ਰਹੀਆਂ ਮੀਟਿੰਗਾਂ ਵਿੱਚ ਅਧਿਆਪਕ ਸਰਕਾਰ ਦੀਆਂ ਗੈਰ ਵਿਦਿਅਕ ਸਕੀਮਾਂ ਦਾ ਪ੍ਰਚਾਰ ਨਹੀਂ ਕਰਨਗੇ ਸਗੋਂ ਐਸਐਮਸੀ ਕਮੇਟੀ ਦੇ ਮੈਂਬਰਾਂ ਨੂੰ ਸਰਕਾਰ ਵੱਲੋਂ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿਦਿਅਕ ਕੰਮਾਂ ਨਾਲ ਬੱਚਿਆਂ ਦੀ ਪ੍ਰਭਾਵਤ ਹੋ ਰਹੀ ਪੜਾਈ ਬਾਰੇ ਦੱਸਣਗੇ ਤੇ ਬਿਨਾ ਪੈਸਿਆਂ ਤੋ ਕਰਾਈਆ ਜਾ ਰਹੀਆ ਖੇਡਾਂ ਅਤੇ ਮਿਡ ਡੇ ਮੀਲ ਬਾਰੇ ਦੱਸਣਗੇ। ਆਗੂਆਂ ਨੇ ਦੱਸਿਆ ਕਿ ਸਕੂਲ ਦੀ ਚਾਰ ਦੁਆਰੀ ਦੇ ਅੰਦਰ ਅਤੇ ਬਾਹਰ ਅਧਿਆਪਕਾਂ ਉੱਪਰ ਗੈਰ ਵਿਦਿਅਕ ਕੰਮਾਂ ਦੇ ਪਾਏ ਜਾ ਰਹੇ ਅੰਤਾਂ ਦੇ ਭਾਰ ਕਾਰਨ ਵਿਦਿਆਰਥੀਆਂ ਦੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜਿਸ ਦੇ ਮੱਦੇ ਨਜ਼ਰ ਉਹਨਾਂ ਵੱਲੋਂ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਹੁਣ ਤੋਂ ਅਧਿਆਪਕ ਅਤੇ ਸਕੂਲ ਮੁਖੀਆਂ ਉੱਪਰ ਜਬਰੀ ਥੋਪੇ ਜਾਂਦੇ ਗੈਰ ਵਿਦਿਅਕ ਕੰਮ, ਜਿਸ ਵਿੱਚ ਬੇਲੋੜੀਆਂ ਡਾਕਾਂ ਤਿਆਰ ਕਰਨਾ, ਗੂਗਲ ਫਾਰਮ ਭਰਨੇ, ਵੱਖ-ਵੱਖ ਆਨਲਾਈਨ ਪੋਰਟਲਾਂ ਉੱਪਰ ਬੇਲੋੜੇ ਅੰਕੜੇ ਭਰਨੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਬਾਹਰ ਸੱਦ ਕੇ ਵੱਖ-ਵੱਖ ਕਿਸਮ ਦੇ ਸਰਵੇ ਦੀਆਂ ਲਗਾਈਆਂ ਜਾਂਦੀਆਂ ਡਿਊਟੀਆਂ ਸ਼ਾਮਿਲ ਹਨ, ਦਾ ਮੁਕੰਮਲ ਬਾਈਕਾਟ ਕਰਕੇ ਕੇਵਲ ਵਿਦਿਆਰਥੀਆਂ ਨੂੰ ਸਕੂਲ ਵਿੱਚ ਪੜਾਉਣ ਦੇ ਮੁੱਖ ਕਾਰਜ ਉੱਪਰ ਹੀ ਆਪਣਾ ਪੂਰਾ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਤਰ੍ਹਾਂ ਅਧਿਆਪਕ ਹੁਣ ਅੱਗੇ ਤੋ ਵੱਖ-ਵੱਖ ਕੰਮਾਂ 'ਤੇ ਲਗਾਈਆ ਜਾਣ ਵਾਲੀਆਂ ਨਵੀਆ ਗੈਰ ਵਿਦਿਅਕ ਕੰਮਾਂ ਦਾ ਮੁਕੰਮਲ ਬਾਈਕਾਟ ਰੱਖਣਗੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਾਂਝੀ ਤਾਲਮੇਲ ਕਮੇਟੀ ਵੱਲੋਂ ਕੀਤੇ ਜਾ ਰਹੇ ਜੱਥੇਬੰਦਕ ਐਕਸ਼ਨਾਂ ਵਿੱਚ ਅਧਿਆਪਕ ਪੂਰੀ ਤਨਦੇਹੀ ਨਾਲ ਭਾਗ ਲੈਣਗੇ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਵੱਲੋਂ ਮਿਡ ਡੇਅ ਮੀਲ, ਸਕੂਲੀ ਖੇਡਾਂ ਅਤੇ ਸਕੂਲਾਂ ਦੀ ਸਫਾਈ ਲਈ ਜਲਦ ਫੰਡ ਜਾਰੀ ਨਾ ਕੀਤੇ ਅਤੇ ਪਿਛਲੇ ਬਕਾਇਆਂ ਦਾ ਭੁਗਤਾਨ ਨਾ ਕੀਤਾ ਤਾਂ 14 ਅਤੇ 15 ਸਤੰਬਰ ਨੂੰ ਜ਼ਿਲਾ ਸਿੱਖਿਆ ਅਫਸਰਾਂ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਇੱਕ ਹਫਤੇ ਦਾ ਨੋਟਿਸ ਦੇ ਕੇ ਇਹ ਤਿੰਨੋ ਕੰਮ ਮੁਕੰਮਲ ਤੌਰ 'ਤੇ ਬੰਦ ਕੀਤੇ ਜਾਣਗੇ ਅਤੇ ਆਗੂਆਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਅੱਗੇ ਦੱਸਿਆ ਕਿ ਅਧਿਆਪਕਾਂ ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਆਪਣੀਆਂ ਜੇਬਾਂ ਵਿੱਚੋਂ ਪੈਸਾ ਖਰਚ ਕਰਕੇ ਮਿਡ ਡੇਅ ਮੀਲ ਦਾ ਕੰਮ ਚਲਾਇਆ ਜਾ ਰਿਹਾ ਹੈ, ਜਿਸ ਨੂੰ ਹੋਰ ਅੱਗੇ ਜਾਰੀ ਰੱਖਣਾ ਜਾਂ ਨਹੀਂ ਰੱਖਣਾ ਅਗਲੇ ਇੱਕ ਹਫ਼ਤੇ ਬਾਅਦ ਹੁਣ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੋਵੇਗੀ। ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਖੇਡਾਂ ਵਤਨ ਪੰਜਾਬ ਵਿੱਚ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਵਧਾਉਣ ਲਈ ਪਾਏ ਜਾ ਰਹੇ ਕਿਸੇ ਵੀ ਦਬਾਅ ਨੂੰ ਪ੍ਰੀਖਿਆਵਾਂ ਦੇ ਇਹਨਾਂ ਦਿਨਾਂ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਵਿਦਿਆਰਥੀਆਂ ਦੀ ਇਹਨਾਂ ਖੇਡਾਂ ਵਿੱਚ ਹਿੱਸੇਦਾਰੀ ਨੂੰ ਸਕੂਲਾਂ ਲਈ ਪੂਰੀ ਤਰ੍ਹਾਂ ਸਵੈ-ਇੱਛੁਕ ਰੱਖਣ 'ਤੇ ਪਹਿਰਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਬਿਕਰਮਜੀਤ ਸਿੰਘ ਕੱਦੋ, ਜਸਵਿੰਦਰ ਸਿੰਘ ਐਤੀਆਣਾ, ਮਹਿੰਦਰ ਸਿੰਘ ਕੌੜਿਆਂਵਾਲੀ, ਗੁਰਮੀਤ ਸਿੰਘ, ਜਿੰਦਰ ਪਾਇਲਟ, ਗੁਰਵਿੰਦਰ ਸਿੰਘ ਸਸਕੋਰ, ਨਵਪ੍ਰੀਤ ਬੱਲੀ, ਕੁਲਦੀਪ ਸਿੰਘ ਦੌੜਕਾ, ਸੋਮ ਸਿੰਘ, ਗੁਰਧਿਆਨ ਸਿੰਘ ਪਾਤੜਾਂ, ਸੁਖਚੈਨ ਸਿੰਘ ਅਤੇ ਹੋਰ ਆਗੂ ਸਾਥੀ ਮੌਜੂਦ ਸਨ ।
