SIR 2206 : ਬੀ ਐਲ ਓ 45 ਦਿਨਾਂ ਲਈ ਹੋਣਗੇ ਫਾਰਗ

ਪੰਜਾਬ 'ਚ ਵੋਟਰ ਸੂਚੀ ਸੁਧਾਈ ਲਈ ਵੱਡਾ ਫੈਸਲਾ! AERO ਤੇ BLO ਨੂੰ 45 ਦਿਨਾਂ ਲਈ ਮੂਲ ਡਿਊਟੀ ਤੋਂ ਮਿਲ ਸਕਦੀ ਹੈ ਛੁੱਟੀ

ਚੰਡੀਗੜ੍ਹ: ਪੰਜਾਬ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (Special Intensive Revision - SIR) ਦੀ ਪ੍ਰਕਿਰਿਆ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੁੱਖ ਚੋਣ ਅਫ਼ਸਰ, ਪੰਜਾਬ ਨੇ ਇੱਕ ਅਹਿਮ ਕਦਮ ਚੁੱਕਿਆ ਹੈ।

ਮੁੱਖ ਚੋਣ ਅਫ਼ਸਰ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਹੈ ਕਿ ਵੋਟਰ ਸੂਚੀ ਸੁਧਾਈ ਦੇ ਨੋਟਿਸ ਫੇਜ਼ ਦੌਰਾਨ ਵਾਧੂ ਏ.ਈ.ਆਰ.ਓ. (Additional AEROs) ਅਤੇ ਬੂਥ ਲੈਵਲ ਅਫ਼ਸਰਾਂ (BLOs) ਨੂੰ 17 ਅਗਸਤ 2026 ਤੋਂ 30 ਸਤੰਬਰ 2026 ਤੱਕ 45 ਦਿਨਾਂ ਲਈ ਉਹਨਾਂ ਦੇ ਮੂਲ ਵਿਭਾਗਾਂ ਦੀਆਂ ਡਿਊਟੀਆਂ ਤੋਂ ਫ੍ਰੀ/ਫਾਰਗ (Relieve) ਕੀਤਾ ਜਾਵੇ।

ਵੋਟਰ ਸੂਚੀ ਸੁਧਾਈ ਦਾ ਅਹਿਮ ਚਰਨ 13 ਅਗਸਤ ਤੋਂ

ਮੁੱਖ ਚੋਣ ਅਫ਼ਸਰ ਦਫ਼ਤਰ ਅਨੁਸਾਰ, 13 ਅਗਸਤ 2026 ਤੋਂ ਦਾਅਵੇ, ਇਤਰਾਜ਼ ਅਤੇ ਨੋਟਿਸਾਂ ਦੇ ਨਿਪਟਾਰੇ ਦਾ ਮਹੱਤਵਪੂਰਨ ਚਰਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਮੇਂ ਦੌਰਾਨ ਅਧਿਕਾਰੀਆਂ ਵੱਲੋਂ ਅਨ-ਮੈਪਡ ਵੋਟਰਾਂ ਅਤੇ ਤਰਕਹੀਣ ਗੜਬੜੀਆਂ (Logical Discrepancies) ਵਾਲੇ ਵੋਟਰਾਂ ਦੀ ਜਾਂਚ, ਸੁਣਵਾਈ ਅਤੇ ECINET ਪ੍ਰਣਾਲੀ 'ਤੇ ਸਮੇਂ ਸਿਰ ਡਾਟਾ ਅੱਪਡੇਟ ਕਰਨ ਦਾ ਕੰਮ ਕੀਤਾ ਜਾਣਾ ਹੈ।

BLOs ਵੱਲੋਂ ਘਰ-ਘਰ ਨੋਟਿਸ ਪਹੁੰਚਾਉਣ, ਮੌਕੇ 'ਤੇ ਤਸਦੀਕ ਕਰਨ ਅਤੇ ਸੁਣਵਾਈ ਵਿੱਚ ਮਦਦ ਕਰਨ ਵਰਗੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਜਾਣਗੀਆਂ।

45 ਦਿਨਾਂ ਲਈ ਸਿਰਫ਼ ਚੋਣ ਕੰਮ 'ਤੇ ਧਿਆਨ

ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਅਤੇ ਕੰਮ ਦੇ ਵਿਸ਼ਾਲ ਘੇਰੇ ਨੂੰ ਦੇਖਦੇ ਹੋਏ ਇਹ ਜ਼ਰੂਰੀ ਮੰਨਿਆ ਗਿਆ ਹੈ ਕਿ ਇਹ ਅਧਿਕਾਰੀ ਬਿਨਾਂ ਕਿਸੇ ਹੋਰ ਦਫ਼ਤਰੀ ਬੋਝ ਦੇ ਸਿਰਫ਼ ਵੋਟਰ ਸੂਚੀ ਦੇ ਕੰਮ 'ਤੇ ਹੀ ਧਿਆਨ ਦੇਣ।

ਇਸੇ ਲਈ ਚੋਣ ਦਫ਼ਤਰ ਨੇ ਸਾਰੇ ਸੰਬੰਧਿਤ ਸਰਕਾਰੀ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਵੋਟਰ ਸੂਚੀ ਦੀ ਸੁਧਾਈ ਦੀ ਪ੍ਰਕਿਰਿਆ ਨੂੰ ਸਹੀ, ਪਾਰਦਰਸ਼ੀ ਅਤੇ ਸਮੇਂ ਸਿਰ ਪੂਰਾ ਕੀਤਾ ਜਾ ਸਕੇ।

Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends