ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਅਤੇ ਇੰਟਰੈਕਟ ਕਲੱਬ ਹੈਲਪਿੰਗ ਹੈਂਡਸ ਲਵ ਡੇਲ ਸਕੂਲ ਵੱਲੋਂ ਅੰਧ ਵਿਦਿਆਲਯ ਦੇ ਵਿਦਿਆਰਥੀਆਂ ਲਈ ਵਧਾਏ ਮੱਦਦ ਦੇ ਹੱਥ

 ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਅਤੇ ਇੰਟਰੈਕਟ ਕਲੱਬ ਹੈਲਪਿੰਗ ਹੈਂਡਸ ਲਵ ਡੇਲ ਸਕੂਲ ਵੱਲੋਂ  ਅੰਧ ਵਿਦਿਆਲਯ ਦੇ ਵਿਦਿਆਰਥੀਆਂ  ਲਈ  ਵਧਾਏ ਮੱਦਦ ਦੇ  ਹੱਥ  

                                             


ਹਮਦਰਦੀ ਦੀ ਸ਼ੁਰੂਆਤ ਸਮਝ ਨਾਲ ਹੁੰਦੀ ਹੈ: ਬਿ੍ਗੇਡੀਅਰ ਜੀਐਸ ਸੰਧੂ 

                     

 



ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਅਤੇ ਇੰਟਰੈਕਟ ਕਲੱਬ ਹੈਲਪਿੰਗ ਹੈਂਡਸ ਲਵ ਡੇਲ ਸਕੂਲ ਅੰਮ੍ਰਿਤਸਰ ਵੱਲੋਂ ਪ੍ਰਧਾਨ ਇੰਜੀਨੀਅਰ ਅਸ਼ੋਕ ਸ਼ਰਮਾ ਅਤੇ ਸਕੱਤਰ  ਸਰਬਜੀਤ ਸਿੰਘ ਅਤੇ ਇੰਟਰੈਕਟ ਕਲੱਬ ਦੀ ਪ੍ਰਧਾਨ ਗੁਰਲੀਨ ਕੌਰ ਅਤੇ ਬਿਰਗੇਡੀਅਰ ਗਿਆਨ ਸਿੰਘ ਸੰਧੂ ਦੀ ਅਗਵਾਈ ਹੇਠ  ਅੰਧ ਵਿਦਿਆਲਿਆ ਲੋਹਗੜ੍ਹ ਗੇਟ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦਰਮਿਆਨ ਲੋੜਵੰਦ ਵਿਦਿਆਰਥੀਆਂ ਨੂੰ 100 ਮੀਟਰ ਕਮੀਜਾਂ ਲਈ ਸਫੇਦ ਕੱਪੜਾ ਅਤੇ 60 ਮੀਟਰ ਪੈਂਟਾਂ ਲਈ ਕੱਪੜਾ ਦਿੱਤਾ ਗਿਆ। ਇਸ 'ਤੇ ਆਉਣ ਵਾਲਾ ਖਰਚਾ ਹੈਲਪਿੰਗ ਹੈਂਡਸ ਸਕੂਲ ਦੇ ਵਿਦਿਆਰਥੀਆਂ ਦੁਆਰਾ ਇਕੱਤਰ ਕੀਤਾ ਗਿਆ ਸੀ। ਇਸ ਮੌਕੇ ਬੋਲਦੇ ਹੋਏ ਡਾਇਰੈਕਟਰ ਬ੍ਰਿਗੇਡੀਅਰ ਜੀਐੱਸ ਸੰਧੂ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਹਮਦਰਦੀ, ਦਇਆ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਿਤ ਕਰਨਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਦ੍ਰਿਸ਼ਟੀਹੀਣ ਬੱਚਿਆਂ ਨਾਲ ਸਮਾਂ ਬਿਤਾਇਆ, ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਹੌਸਲੇ, ਆਤਮ-ਵਿਸ਼ਵਾਸ ਅਤੇ ਜ਼ਿੰਦਗੀ ਪ੍ਰਤੀ ਸਕਾਰਾਤਮਕ ਸੋਚ ਤੋਂ ਪ੍ਰੇਰਣਾ ਪ੍ਰਾਪਤ ਕੀਤੀ।  ਇੰਟਰੈਕਟ ਕਲੱਬ ਹੈਲਪਿੰਗ ਹੈਂਡਸ ਲਵ ਡੇਲ ਸਕੂਲ  ਦੀ ਪਹਿਲ ਤਹਿਤ ਵਿਦਿਆਰਥੀਆਂ ਵੱਲੋਂ ਪਿਆਰ ਅਤੇ ਸੇਵਾ ਦੀ ਭਾਵਨਾ ਨਾਲ ਇਕੱਠੀਆਂ ਕੀਤੀਆਂ ਗਈਆਂ ਦਾਨ ਦੀਆਂ ਵਸਤੂਆਂ ਬਲਾਈਂਡ ਸਕੂਲ ਦੇ ਬੱਚਿਆਂ ਨੂੰ ਭੇਟ ਕੀਤੀਆਂ ਗਈਆਂ। ਇਹ ਉਪਰਾਲਾ ਸਾਂਝ ਪਾਉਣ, ਇੱਕ-ਦੂਜੇ ਦੀ ਪਰਵਾਹ ਕਰਨ ਅਤੇ ਸਮਾਜ ਨੂੰ ਕੁਝ ਵਾਪਸ ਦੇਣ ਦੇ ਮੁੱਲਾਂ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।

ਸਾਡਾ ਵਿਸ਼ਵਾਸ ਹੈ ਕਿ ਅਸਲ ਸਿੱਖਿਆ ਸਿਰਫ਼ ਕਲਾਸਰੂਮ ਤੱਕ ਹੀ ਸੀਮਿਤ ਨਹੀਂ ਹੁੰਦੀ, ਸਗੋਂ ਇਹ ਸੰਵੇਦਨਸ਼ੀਲ ਦਿਲਾਂ ਅਤੇ ਜ਼ਿੰਮੇਵਾਰ ਨਾਗਰਿਕਾਂ ਦਾ ਨਿਰਮਾਣ ਕਰਦੀ ਹੈ।

ਕਲੱਬ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਇਸ ਮੌਕੇ ਕਿਹਾ ਆਓ, ਮਿਲ ਕੇ ਦਇਆ, ਪਿਆਰ ਅਤੇ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਈਏ ਅਤੇ ਹਰ ਨੇਕ ਕੰਮ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਈਏ । ਇਸ ਮੌਕੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਦੋ ਜੋੜੀ ਤਬਲੇ ਦੀਆਂ ਅੰਧ ਵਿਦਿਆਲਿਆ ਨੂੰ ਕਲੱਬ ਵੱਲੋਂ ਭੇਂਟ ਕੀਤੀਆਂ।   ਅੱਜ ਦੀ ਇਸ ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ  ਅਸ਼ਵਨੀ ਅਵਸਥੀ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਲਗਾਤਾਰ ਸਮਾਜ ਵਿੱਚ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ ਅਤੇ ਲੋੜਵੰਦਾਂ ਦੀ ਮਦਦ ਲਈ ਹਰ ਵਕਤ ਤਿਆਰ ਬਰ ਤਿਆਰ ਰਹਿੰਦਾ ਹੈ। ਇਸ ਮੌਕੇ ਸਾਬਕਾ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਕਲੱਬ ਦੇ ਵਾਈਸ ਪ੍ਰਧਾਨ ਮਨਮੋਹਨ ਸਿੰਘ, ਸਾਬਕਾ ਅਸਿਸਟੈਂਟ ਗਵਰਨਰ  ਗੁਰਮੀਤ ਸਿੰਘ ਹੀਰਾ, ਪ੍ਰਿੰਸੀਪਲ ਸਰਦਾਰ ਬਲਦੇਵ ਸਿੰਘ ਸੰਧੂ ਲੁਹਾਰਕਾ, ਸਾਬਕਾ ਪ੍ਰਧਾਨ ਅਮਨ ਸ਼ਰਮਾ , ਅੰਦੇਸ਼ ਭੱਲਾ, ਹਰਦੇਸ ਦਵੇਸਰ, ਡਾਕਟਰ ਗਗਨਦੀਪ ਸਿੰਘ, ਕੇਐਸ ਚੱਠਾ, ਮਮਤਾ ਅਰੋੜਾ, ਰਚਨਾ ਸਿੰਘਲਾ, ਸੋਨੀਆ ਬੁੱਧੀ ਰਾਜਾ, ਬਲਦੇਵ ਮੰਨਨ, ਰਾਕੇਸ਼ ਸ਼ਰਮਾ,  ਚੰਦਰ ਮੋਹਨ ਅਤੇ ਹੋਰ ਕਲੱਬ ਮੈਂਬਰ ਤੇ ਲਵ ਡੇਲ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ।

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends