*ਸਰਕਾਰ ਜਾਣ ਬੁੱਝ ਕੇ ਨਹੀਂ ਕਰ ਰਹੀ ਮਾਸਟਰ ਕੇਡਰ ਤੋਂ ਲੈਕਚਰਾਰ ਤਰੱਕੀਆਂ *ਵਿਭਾਗ ਨੇ ਮੁੱਖਮੰਤਰੀ ਦੇ ਦੱਸ ਦਿਨਾਂ ਵਿਚ ਤਰੱਕੀਆਂ ਕਰਨ ਵਾਲੇ ਹੁਕਮ ਨਹੀਂ ਮੰਨੇ

 *ਸਰਕਾਰ ਜਾਣ ਬੁੱਝ ਕੇ ਨਹੀਂ ਕਰ ਰਹੀ ਮਾਸਟਰ ਕੇਡਰ ਤੋਂ ਲੈਕਚਰਾਰ ਤਰੱਕੀਆਂ *ਵਿਭਾਗ ਨੇ ਮੁੱਖਮੰਤਰੀ ਦੇ ਦੱਸ ਦਿਨਾਂ ਵਿਚ ਤਰੱਕੀਆਂ ਕਰਨ ਵਾਲੇ ਹੁਕਮ ਨਹੀਂ ਮੰਨੇ


* ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਸਟੇਟ ਕਮੇਟੀ ਮੈਬਰ ਸੁਰਿੰਦਰ ਕੁਮਾਰ ਸੀਨੀ ਸੂਬਾ ਪ੍ਰਧਾਨ ਦਲਜੀਤ ਸਿੰਘ ਨੇ ਸਾਝੇ ਤੌਰ ਤੇ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਵੱਲੋ ਲਗਾਤਾਰ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਯੂਨੀਅਨ ਆਗੂਆਂ ਦੀ ਮਾਨਯੋਗ ਡੀ ਪੀ ਆਈ ਸਾਹਿਬ ਨਾਲ ਬਹੁਤ ਵਾਰ ਮੀਟਿੰਗ ਹੋਈ ਹੈ ਕਿ ਸਕੂਲਾਂ ਵਿਚ ਲੈਕਚਰਾਰ ਨਹੀਂ ਹਨ ਤਰੱਕੀਆ ਜਲਦ ਕੀਤੀਆਂ ਜਾਣ,ਸੈਕੰਡਰੀ ਸਿੱਖਿਆ ਰੱਬ ਆਸਰੇ ਚੱਲ ਰਹੀ ਹੈ ਸਰਕਾਰ ਦੁਆਰਾ ਬਣਾਏ ਸਕੂਲ ਆਫ ਐਮੀਨੈਂਸ ਵੀ ਲੈਕਚਰਾਰ ਤੋ ਬਿਨਾਂ ਭਾਂ ਭਾਂ ਕਰ ਰਹੇ ਹਨ ਪਰ ਸਿੱਖਿਆ ਵਿਭਾਗ ਇਸ ਪ੍ਰਤੀ ਸੁਹਿਰਦ ਨਹੀਂ ਪਿਛਲੇ ਕਈ ਸਾਲਾਂ ਤੋਂ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਪੋਸਟਾਂ ਲਗਭਗ ਖਾਲੀ ਹੋ ਚੁੱਕੀਆਂ ਹਨ। ਪ੍ਰਮੋਸ਼ਨ ਕੋਟੇ ਦੀਆਂ ਸਾਰੀਆਂ ਤਰੱਕੀਆਂ ਕਰਨੀਆਂ ਬਣਦੀਆਂ ਹਨ ਜਦ ਕਿ ਵਿਭਾਗ ਤੇ ਸਿੱਖਿਆ ਮੰਤਰੀ ਇਸ ਪ੍ਰਤੀ ਸੰਜੀਦਾ ਨਹੀਂ ਹੈ। ਦੂਸਰੇ ਪਾਸੇ ਕਾਨੂੰਨੀ ਅੜਚਨਾ ਤੇ ਮੁਸ਼ਕਿਲਾਂ ਵੀ ਹੁਣ ਦੂਰ ਹੋ ਗਈਆ ਹਨ ਹੁਣ ਪ੍ਰਮੋਸਨਾ ਤੇ ਕਿਸੇ ਪ੍ਰ ਕਾਰ ਦਾ ਸਟੇਅ ਨਹੀਂ ਹੈ, ਸਰਕਾਰ ਕੋਰਟ ਦੀ ਆਗਿਆ ਲੈ ਕੇ ਵੀ ਤਰੱਕੀਆਂ ਕਰ ਸਕਦੀ ਹੈ, ਵਿਭਾਗ ਤੇ ਸਿੱਖਿਆ ਮੰਤਰੀ ਇਸ ਪਾਸਿਓਂ ਅੱਖਾਂ ਬੰਦ ਕਰੀ ਬੈਠੇ ਹਨ ਮਾਸਟਰ ਕੇਡਰ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਤੇ ਡੀ ਪੀ ਆਈ ਸਾਹਿਬ ਨਾਲ ਤਰੱਕੀਆਂ ਦੇ ਮੁਦੇ ਤੇ ਬਹੁਤ ਵਾਰ ਗੱਲਬਾਤ ਹੋਈ ਹੈ ਪਰ ਅਜੇ ਤੱਕ ਆਸਾ ਨੂੰ ਬੂਰ ਨਹੀਂ ਪਿਆ ਸਾਰੇ ਦੇ ਸਾਰੇ ਸਕੂਲ ਲਗਭਗ ਲੈਕਚਰਾਂਰਾ ਤੋਂ ਬਿਨਾਂ ਖਾਲੀ ਹੋ ਚੁੱਕੇ ਹਨ ਪੰਜਾਬ ਦੇ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਸੈਕੰਡਰੀ ਸਿੱਖਿਆ ਬਹੁਤ ਪ੍ਰਭਾਵਿਤ ਹੋਈ ਹੈ। ਜਿਸ ਕਾਰਨ ਬੱਚਿਆਂ ਦੇ ਨਤੀਜੇ ਲਗਾਤਾਰ ਗਿਰਾਵਟ ਵੱਲ ਜਾ ਰਹੇ ਹਨ ਪੰਜਾਬ ਸਰਕਾਰ ਸਿੱਖਿਆ ਵਿੱਚ ਇਨਕਲਾਬ ਦੇ ਝੂਠੇ ਦਾਅਵੇ ਕਰ ਰਹੀ ਹੈ ਪੰਜਾਬੀ ਹਿਸਟਰੀ ਪੋਲੀਟੀਕਲ ਸਾਇੰਸ ਅੰਗਰੇਜ਼ੀ ਲੈਕਚਰਾਰਾ ਦੀਆਂ ਅਸਾਮੀਆਂ ਖਾਲੀ ਹੋ ਚੁੱਕੀਆਂ ਹਨ ਬਹੁਤ ਸਾਰੇ ਅਧਿਆਪਕ ਤਰੱਕੀਆਂ ਨੂੰ ਤਰਸਦੇ ਹੋਏ ਰਿਟਾਇਰ ਹੋ ਗਏ ਹਨ। ਸਿੱਖਿਆ ਮੰਤਰੀ ਹਰ ਵਾਰ ਜਥੇਬੰਦੀਆਂ ਨਾਲ ਵਾਆਦਾ ਤਾ ਕਰਦੇ ਹਨ ਪਰ ਨਿਭਾਉਂਦੇ ਨਹੀਂ ਇਸ ਵਕਤ ਸਕੂਲਾਂ ਵਿੱਚ ਲੈਕਚਰਾਰ ਦਾ ਸਾਰਾ ਕੰਮ ਮਾਸਟਰ ਕੇਡਰ ਕਰ ਰਿਹਾ ਹੈ। ਸਰਕਾਰ ਵੱਲੋਂ ਪਹਿਲਾਂ ਟੈਟ ਦਾ ਬਹਾਨਾ ਲਾ ਕੇ ਪ੍ਰਮੋਸ਼ਨਾਂ ਨੂੰ ਨਿਰੰਤਰ ਨਜਰ ਅੰਦਾਜ਼ ਕੀਤਾ ਜਾ ਰਿਹਾ ਸੀ ਪਰ ਹੁਣ ਲਗਭਗ ਸਾਰੇ ਅਧਿਆਪਕ ਟੈਟ ਪਾਸ ਕਰ ਚੁੱਕੇ ਹਨ ਪਿਛਲੇ ਦਿਨੀ ਪਰਸੋਨਲ ਵਿਭਾਗ ਤੇ ਮੁੱਖ ਮੰਤਰੀ ਵੱਲੋਂ ਇੱਕ ਪੱਤਰ ਜਾਰੀ ਜਾਰੀ ਕੀਤਾ ਗਿਆ ਜਿਸ ਵਿੱਚ ਸਖਤ ਤਾੜਨਾ ਕੀਤੀ ਗਈ ਕਿ ਆਉਣ ਵਾਲੇ 10 ਦਿਨਾਂ ਦੇ ਵਿੱਚ ਸਾਰੇ ਵਿਭਾਗਾਂ ਵਿੱਚ ਪਈਆਂ ਪੈਂਡਿੰਗ ਪੋਸਟਾਂ ਜਲਦ ਪ੍ਰਮੋਸ਼ਨਾਂ ਰਾਹੀਂ ਭਰ ਦਿੱਤੇ ਜਾਣਗੀਆਂ ਪਰ ਅਜੇ ਤੱਕ ਉਸ ਪੱਤਰ ਤੇ ਸਿੱਖਿਆ ਵਿਭਾਗ ਨੇ ਕੋਈ ਗੌਰ ਨਹੀਂ ਕੀਤਾ ਨਾ ਹੀ ਸਿੱਖਿਆ ਵਿਭਾਗ ਨੇ ਇਸ ਤੇ ਕੋਈ ਵੀ ਪਹਿਲ ਕਦਮੀ ਕੀਤੀ ਸਿੱਖਿਆ ਵਿਭਾਗ ਇਸ ਪ੍ਰਤੀ ਪੂਰੀ ਤਰ੍ਹਾਂ ਲਾਪਰਵਾਹ ਹੈ। ਵਿਭਾਗ ਨਹੀਂ ਚਾਹੁੰਦਾ ਕਿ ਪ੍ਰਮੋਸ਼ਨਾਂ ਤੁਰੰਤ ਕੀਤੀਆਂ ਜਾਣ ਪਰ ਵਿਭਾਗ ਨੇ ਉਸ ਚਿੱਠੀ ਨੂੰ ਟਿਚ ਸਮਝਿਆ ਅਜੇ ਤੱਕ ਵਿਭਾਗ ਆਪ ਹੀ ਬਹੁਤ ਸੁਸਤ ਹੋਇਆ ਪਿਆ ਹੈ ਤਰੱਕੀਆਂ ਨੂੰ ਤਰਸਦੇ ਅਧਿਆਪਕ ਦਿਨੋ ਦਿਨ ਰਿਟਾਇਰ ਹੋ ਰਹੇ ਸਿੱਖਿਆ ਵਿਭਾਗ ਦੇ ਸਾਰੇ ਸਕੂਲ ਲੈਕਚਰਾਂਰਾ ਤੋਂ ਖਾਲੀ ਹੋ ਚੁੱਕੇ ਹਨ ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰਮੋਸਨਾ ਤੁਰੰਤ ਕੀਤੀਆਂ ਜਾਣ ਤਾ ਜੋ ਬੱਚਿਆਂ ਦਾ ਭਵਿੱਖ ਸੁਨਿਹਰੀ ਬਣ ਸਕੇ.!ਇਸ ਮੌਕੇ ਮਾਸਟਰ ਕੇਡਰ ਯੂਨੀਅਨ ਦੇ ਫਾਜਿਲਕਾ ਦੇ ਬਲਵਿੰਦਰ ਸਿੰਘ ਸੀਨੀਅਰ ਸੂਬਾ ਪ੍ਰਧਾਨ ਦਲਜੀਤ ਸਿੰਘ ਪਲਵਿੰਦਰ ਸਿੰਘ ਲਾਲ ਚੰਦ ਰੋਹਿਤ ਮੂਲਿਆ ਵਾਲੀ ਰਜਿੰਦਰ ਕੁਮਾਰ ਬਲਵਿੰਦਰ ਸਿੰਘ ਜਸਵਿੰਦਰ ਸਿੰਘ ਪਰਮਜੀਤ ਸਿੰਘ ਹਾਜਰ ਸਨ

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends