ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫੈਸਲਾ: ' ਵਿਸ਼ੇ ਦਾ ਨਾਂ ਬਦਲ ਕੇ ਕੀਤਾ 'ਪੰਜਾਬੀ ਭਾਸ਼ਾ-3'

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਫੈਸਲਾ: ' ਵਿਸ਼ੇ ਦਾ ਨਾਂ ਬਦਲ ਕੇ ਕੀਤਾ 'ਪੰਜਾਬੀ ਭਾਸ਼ਾ-3'

ਮਿਤੀ: 17 ਜੁਲਾਈ, 2026

ਚੰਡੀਗੜ੍ਹ (ਜਾਬਸ ਆਫ ਟੁਡੇ): ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅਕਾਦਮਿਕ ਸਾਲ 2026-27 ਤੋਂ ਇੱਕ ਅਹਿਮ ਤਬਦੀਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੋਰਡ ਵੱਲੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਗਸ਼ਤੀ ਪੱਤਰ ਅਨੁਸਾਰ, ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਲਈ ਲਾਗੂ ਵਿਸ਼ੇ 'ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ' ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਜਾਰੀ ਹੁਕਮਾਂ ਮੁਤਾਬਕ, ਅਕਾਦਮਿਕ ਸੈਸ਼ਨ 2026-27 ਤੋਂ ਇਸ ਵਿਸ਼ੇ ਨੂੰ ਹੁਣ 'ਪੰਜਾਬੀ ਭਾਸ਼ਾ-3' ਵਜੋਂ ਜਾਣਿਆ ਜਾਵੇਗਾ।



ਇਹ ਫੈਸਲਾ ਸਮੂਹ ਸਰਕਾਰੀ, ਅਧ-ਸਰਕਾਰੀ, ਪ੍ਰਾਈਵੇਟ, ਆਦਰਸ਼, ਐਸੋਸੀਏਟਿਡ ਅਤੇ ਐਫੀਲੀਏਟਿਡ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸੂਚਿਤ ਕਰਦਿਆਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਵਿਸ਼ਾ ਵਿਦੇਸ਼ਾਂ ਅਤੇ ਬਾਹਰਲੇ ਰਾਜਾਂ ਤੋਂ ਆਏ ਉਨ੍ਹਾਂ ਵਿਦਿਆਰਥੀਆਂ ਵੱਲੋਂ ਪੰਜਾਬੀ ਵਿਸ਼ੇ ਦੀ ਥਾਂ 'ਤੇ ਪੜ੍ਹਿਆ ਜਾਂਦਾ ਹੈ, ਜੋ ਪੰਜਾਬ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ।

ਵਿਦਿਆਰਥੀਆਂ ਲਈ ਬ੍ਰਿਜ ਕੋਰਸ (Bridge Course) ਕੀਤਾ ਜਾਵੇਗਾ ਸ਼ੁਰੂ

ਬੋਰਡ ਦੇ ਨਵੇਂ ਨਿਰਦੇਸ਼ਾਂ ਅਨੁਸਾਰ, ਇਸ ਵਿਸ਼ੇ ਦਾ ਪਾਠਕ੍ਰਮ (Syllabus) ਅਤੇ ਪਾਠ-ਪੁਸਤਕਾਂ ਪੰਜਾਬੀ ਭਾਸ਼ਾ ਵਿੱਚ ਹੀ ਉਪਲਬਧ ਕਰਵਾਈਆਂ ਜਾਣਗੀਆਂ। ਵਿਦੇਸ਼ਾਂ ਅਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਦੇ ਮਕਸਦ ਨਾਲ ਬੋਰਡ ਵੱਲੋਂ ਇੱਕ ਵਿਸ਼ੇਸ਼ 'ਬ੍ਰਿਜ ਕੋਰਸ' ਵੀ ਕਰਵਾਇਆ ਜਾਵੇਗਾ।

ਇਹ ਬ੍ਰਿਜ ਕੋਰਸ ਇੱਕ ਪਾਠ-ਪੁਸਤਕ ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ। 'ਪੰਜਾਬੀ ਭਾਸ਼ਾ-3' ਦਾ ਅਸਲ ਕੋਰਸ ਪੜ੍ਹਾਏ ਜਾਣ ਤੋਂ ਪਹਿਲਾਂ, ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਮੁਢਲੀ ਜਾਣਕਾਰੀ ਦੇਣ ਅਤੇ 'ਪੰਜਾਬੀ ਭਾਸ਼ਾ-3' ਦੀ ਤਿਆਰੀ ਵਜੋਂ ਇਹ ਕੋਰਸ ਪੜ੍ਹਾਇਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਭਾਸ਼ਾ ਸਿੱਖਣ ਵਿੱਚ ਕੋਈ ਦਿੱਕਤ ਨਾ ਆਵੇ।

ਇਹ ਸੂਚਨਾ ਸਮੂਹ ਸਬੰਧਤ ਸਕੂਲਾਂ ਨੂੰ ਅਗਲੇਰੀ ਲੋੜੀਂਦੀ ਕਾਰਵਾਈ ਅਤੇ ਪਾਲਣਾ ਹਿੱਤ ਸਾਂਝੀ ਕਰ ਦਿੱਤੀ ਗਈ ਹੈ। ਇਹ ਪੱਤਰ ਬੋਰਡ ਦੇ ਉਪ ਸਕੱਤਰ (ਅਕਾਦਮਿਕ) ਵੱਲੋਂ ਜਾਰੀ ਕੀਤਾ ਗਿਆ ਹੈ।

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends