ਡਰੱਗ ਗਨਣਾਂ ਦੀ ਆੜ ਵਿੱਚ ਅਧਿਆਪਕਾਂ ਦੀਆਂ ਜ਼ਬਰਦਸਤੀ ਡਿਊਟੀਆਂ ਲਗਾ ਕੇ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਜਾ ਰਹੀ ਹੈ - ਪੰਨੂ , ਲਾਹੌਰੀਆ

 ਡਰੱਗ ਗਨਣਾਂ ਦੀ ਆੜ ਵਿੱਚ ਅਧਿਆਪਕਾਂ ਦੀਆਂ ਜ਼ਬਰਦਸਤੀ ਡਿਊਟੀਆਂ ਲਗਾ ਕੇ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਜਾ ਰਹੀ ਹੈ -  ਪੰਨੂ , ਲਾਹੌਰੀਆ 

                 ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਡਰੱਗ ਗਨਣਾ


ਦੀ ਆੜ ਵਿੱਚ ਅਧਿਆਪਕਾਂ ਦੀਆਂ ਜਬਰਦਸਤੀ ਡਿਊਟੀਆਂ ਲਗਾ ਕੇ ਉਹਨਾਂ ਨੂੰ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਅਤੀ ਨਿੰਦਨ ਯੋਗ ਹੈ l ਉਹਨਾਂ ਨੇ ਦੱਸਿਆ ਕਿ ਅੱਤ ਦੀ ਗਰਮੀ ਤੇ ਸਰਕਾਰੀ ਛੁੱਟੀਆਂ ਵਿੱਚ ਅਧਿਆਪਕਾਂ ਦੀਆਂ ਡਰੱਗ ਗਨਨਾ ਵਿੱਚ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਰਕਾਰ ਦੀ ਸਖਤ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾ ਦੀਆ ਜ਼ਬਰਦਸਤੀ ਡਿਊਟੀਆਂ ਲਗਾ ਕੇ , ਅੱਤ ਦੀ ਗਰਮੀ ਤੇ ਸਰਕਾਰੀ ਛੁੱਟੀਆਂ ਵਿੱਚ ਡਰੱਗ ਬੀਮਾ ਕਾਰਡਾਂ ਚ' ਡਿਊਟੀਆ ਲਗਾ ਕੇ ਵੱਡੀ ਮਾਨਸਿਕ ਪ੍ਰੇਸ਼ਾਨੀ ਦਿੱਤੀ ਜਾ ਰਹੀ ਹੈ ਤੇ ਖੱਜਰ ਖੁਆਰ ਕੀਤਾ ਜਾ ਰਿਹਾ ਹੈ। 

ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਕਿਹਾ ਕਿ ਗਰਮੀਆ ਦੇ ਦਿਨਾਂ ਚ ਡਿਊਟੀਆ ਕਰ ਰਹੇ ਅਧਿਆਪਕਾਂ ਦੀ ਜੋ ਹਾਲਤ ਵੇਖਣ ਨੂੰ ਮਿਲ ਰਹੀ ਹੈ , ਸਰਕਾਰ ਨੂੰ ਰਾਸ਼ਟਰ ਦੇ ਨਿਰਮਾਤਾ ਨਾਲ ਅਜਿਹਾ ਸਲੂਕ ਹਰਗਿਜ ਨਹੀ ਕਰਨਾ ਚਾਹੀਦਾ । ਯੂਨੀਅਨ ਆਗੂਆ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਦੇ ਅਧਿਕਾਰੀ ਏ ਸੀ ਕਮਰਿਆ ਚੋ ਬਾਹਰ ਨਿਕਲ ਕੇ ਵੇਖਣ ਫਿਰ ਪਤਾ ਲੱਗਦਾ ਕੰਮ ਕਿਦਾਂ ਚੱਲਦੇ ਜਾਂ ਫਿਰ ਇੱਕ ਦਿਨ ਹੀ ਫੀਲਡ ਚ ਆ ਕੇ ਡਿਊਟੀ ਕਰ ਕੇ ਵਿਖਾ ਦੇਣ , ਏ ਸੀ ਕਮਰਿਆ ਚ ਬੈਠ ਕੇ ਨੀਤੀਆਂ ਘੜਨੀਆ ਬਹੁਤ ਸੌਖੀਆ ਨੇ । 

ਛੁੱਟੀਆਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲਾਉਣ ਤੋਂ ਗਰੇਜ ਕੀਤਾ ਜਾਣਾ ਚਾਹੀਦਾ ਹੈ ਨਹੀ ਤਾਂ ਅਧਿਆਪਕ ਵਰਗ ਸਮਾ ਆਉਣ ਤੇ ਬਖਸ਼ੇਗਾ ਨਹੀ l ਈਟੀਯੂ ਪੰਜਾਬ (ਰਜਿ) ਇਸ ਦਾ ਸਖਤ ਵਿਰੋਧ ਕਰੇਗੀ ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਦਲਜੀਤ ਸਿੰਘ ਲਾਹੌਰੀਆ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ  ਸੋਹਣ ਸਿੰਘ ਮੋਗਾ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ  ਪਰਮਜੀਤ ਸਿੰਘ ਬੁੱਢੀਵਿੰਡ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਅਤੇ ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) l

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends