7ਵੀਂ, ਸਾਇੰਸ, ਪੰਜਾਬੀ ਮਾਧਿਅਮ,ਸਿਲੇਬਸ
ਅਧਿਆਇ-1 ਪੌਦਿਆਂ ਵਿੱਚ ਪੋਸ਼ਣ
PSEB Class 7 Science Solutions Chapter 1 Question Answers
ਅਭਿਆਸ (Exercise)
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ ________ ਕਹਿੰਦੇ ਹਨ।
ਉੱਤਰ- ਪੋਸ਼ਣ
(ii) ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਲਈ ਪੱਤਿਆਂ ਦੀ ਸਤ੍ਹਾ ‘ਤੇ ਮੌਜੂਦ ਸੂਖ਼ਮ ਛੇਕਾਂ ਰਾਹੀਂ ਹਵਾ ਤੋਂ ________ ਲਈ ਜਾਂਦੀ ਹੈ।
ਉੱਤਰ- ਕਾਰਬਨ ਡਾਈਆਕਸਾਈਡ
(iii) ਪ੍ਰਕਾਸ਼ ਸੰਸ਼ਲੇਸ਼ਣ ਦਾ ਪਹਿਲਾ ਉਤਪਾਦ ________ ਹੈ।
ਉੱਤਰ- ਗੁਲੂਕੋਜ਼
(iv) ਜਿਹੜੇ ਜੀਵ, ਦੂਸਰੇ ਪੌਦਿਆਂ ਦੁਆਰਾ ਤਿਆਰ ਕੀਤੇ ਭੋਜਨ ਉੱਪਰ ਨਿਰਭਰ ਕਰਦੇ ਹਨ, ਉਹਨਾਂ ਨੂੰ ________ ਕਹਿੰਦੇ ਹਨ।
ਉੱਤਰ- ਪਰਪੋਸ਼ੀ
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।
(i) ਕਾਰਬੋਹਾਈਡ੍ਰੇਟਸ ਭੋਜਨ ਦਾ ਜਰੂਰੀ ਅੰਗ ਨਹੀਂ ਹੈ।
ਉੱਤਰ- ਗਲਤ
(ii) ਸਾਰੇ ਹਰੇ ਪੌਦੇ ਸਵੈਪੋਸ਼ੀ ਹੁੰਦੇ ਹਨ।
ਉੱਤਰ- ਸਹੀ
(iii) ਯੂਗਲੀਨਾ ਇੱਕ ਅਜਿਹਾ ਜੀਵ ਹੈ ਜਿਸ ਵਿੱਚ ਪੌਦਿਆਂ ਅਤੇ ਜੰਤੂਆਂ ਦੋਵਾਂ ਦੇ ਗੁਣ ਹੁੰਦੇ ਹਨ।
ਉੱਤਰ- ਸਹੀ
(iv) ਪ੍ਰਕਾਸ਼ ਸੰਸ਼ਲੇਸ਼ਣ ਲਈ ਸੂਰਜੀ ਰੌਸ਼ਨੀ ਜਰੂਰੀ ਨਹੀਂ।
ਉੱਤਰ- ਗਲਤ
ਪ੍ਰਸ਼ਨ 3- ਕਾਲਮ 'ੳ' ਦਾ ਕਾਲਮ 'ਅ' ਨਾਲ ਮਿਲਾਨ ਕਰੋ-
ਮਿਲਾਨ ਦੇਖਣ ਲਈ ਇੱਥੇ ਕਲਿੱਕ ਕਰੋ
| ਕਾਲਮ 'ੳ' | ਕਾਲਮ 'ਅ' |
|---|---|
| (i) ਖੁੰਭ | (ੲ) ਮ੍ਰਿਤਜੀਵੀ |
| (ii) ਰਾਈਜ਼ੋਬੀਅਮ | (ਸ) ਫ਼ਲੀਦਾਰ ਪੌਦੇ |
| (iii) ਕਲੋਰੋਫਿਲ | (ੳ) ਪੱਤੇ |
| (iv) ਅਮਰਵੇਲ | (ਅ) ਪਰਜੀਵੀ |
ਪ੍ਰਸ਼ਨ 4- ਸਹੀ ਉੱਤਰ ਚੁਣੋ-
(i) ਅਜਿਹਾ ਸੂਖਮਜੀਵ ਜੋ ਹਵਾ ਵਿਚਲੀ ਨਾਈਟਰੋਜਨ ਨੂੰ ਮਿੱਟੀ ਵਿੱਚ ਸਥਿਰ ਕਰਦਾ ਹੈ-
ਉੱਤਰ- (ੲ) ਰਾਈਜ਼ੋਬੀਅਮ
(ii) ਜਿਹੜੇ ਜੀਵ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਅਤੇ ਆਪਣੇ ਭੋਜਨ ਲਈ ਦੂਜਿਆਂ 'ਤੇ ਨਿਰਭਰ ਕਰਦੇ ਹਨ-
ਉੱਤਰ- (ਅ) ਪਰਪੋਸ਼ੀ
(iii) ਪੌਦਿਆਂ ਦਾ ਭੋਜਨ ਦਾ ਕਾਰਖਾਨਾ-
ਉੱਤਰ- (ੳ) ਪੱਤਾ
(iv) ਇਹਨਾਂ ਵਿੱਚੋਂ ਮ੍ਰਿਤਜੀਵੀ ਹੈ-
ਉੱਤਰ- (ਅ) ਖੁੰਭ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਪੋਸ਼ਣ ਦੀ ਪਰਿਭਾਸ਼ਾ ਲਿਖੋ।
ਉੱਤਰ- ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ ਪੋਸ਼ਣ ਕਹਿੰਦੇ ਹਨ।
(ii) ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕੀ ਹੁੰਦੀ ਹੈ?
ਉੱਤਰ- ਹਰੇ ਪੌਦੇ ਸੂਰਜ ਦੀ ਰੌਸਨੀ ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਗੈਸ ਅਤੇ ਪਾਣੀ ਤੋਂ ਆਪਣਾ ਭੋਜਨ (ਗੁਲੂਕੋਜ) ਤਿਆਰ ਕਰਦੇ ਹਨ। ਇਸ ਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ।
ਕਾਰਬਨ ਡਾਈਆਕਸਾਈਡ ਗੈਸ + ਪਾਣੀ —(ਸੂਰਜ ਦੀ ਰੋਸ਼ਨੀ/ ਕਲੋਰੋਫਿਲ)—> ਗੁਲੂਕੋਜ + ਆਕਸੀਜਨ ਗੈਸ
(iii) ਪ੍ਰਕਾਸ਼ ਸੰਸ਼ਲੇਸ਼ਣ ਲਈ ਲੋੜੀਂਦੀ ਸਮੱਗਰੀ ਦੇ ਨਾਂ ਲਿਖੋ।
ਉੱਤਰ- ਕਾਰਬਨ ਡਾਈਆਕਸਾਈਡ ਅਤੇ ਪਾਣੀ।
(iv) ਕੀਟ ਆਹਾਰੀ ਪੌਦੇ ਕਿਹੜੇ ਹੁੰਦੇ ਹਨ?
ਉੱਤਰ- ਉਹ ਪੌਦੇ ਜਿਨ੍ਹਾਂ ਵਿੱਚ ਕੀਟਾਂ ਨੂੰ ਪਕੜਨ ਅਤੇ ਹਜ਼ਮ ਕਰਨ ਦੀ ਪ੍ਰਣਾਲੀ ਮੌਜੂਦ ਹੁੰਦੀ ਹੈ, ਉਹਨਾਂ ਨੂੰ ਕੀਟ ਆਹਾਰੀ ਪੌਦੇ ਕਹਿੰਦੇ ਹਨ। ਉਦਾਹਰਨ ਵਜੋਂ ਘੜਾ-ਬੂਟੀ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਪਰਜੀਵੀ ਪੋਸ਼ਣ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ- ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਦੂਜੇ ਸਜੀਵਾਂ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ, ਨੂੰ ਪਰਜੀਵੀ ਪੋਸ਼ਣ ਕਹਿੰਦੇ ਹਨ। ਉਦਾਹਰਨ ਵਜੋਂ ਅਮਰਵੇਲ।
(ii) ਸਹਿਜੀਵੀ ਸੰਬੰਧ ਦਾ ਵਰਣਨ ਕਰੋ।
ਉੱਤਰ- ਸਹਿਜੀਵੀ ਸੰਬੰਧ ਵਿੱਚ ਦੋ ਤਰ੍ਹਾਂ ਦੇ ਜੀਵ ਆਪਣੇ ਆਸਰੇ ਅਤੇ ਪੋਸ਼ਣ ਲਈ ਇੱਕ ਦੂਜੇ 'ਤੇ ਨਿਰਭਰ ਰਹਿੰਦੇ ਹਨ ਅਤੇ ਅਜਿਹਾ ਸੰਬੰਧ ਸਥਾਪਿਤ ਕਰਦੇ ਜਿਸ ਵਿੱਚ ਦੋਵਾਂ ਨੂੰ ਲਾਭ ਹੁੰਦਾ ਹੈ। ਜਿਵੇਂ- ਉਂਲੀ ਅਤੇ ਕਾਈ ਵਿੱਚ ਸਹਿਜੀਵਨ ਹੁੰਦਾ ਹੈ।
(iii) ਘੜਾ-ਬੂਟੀ ਪੌਦਾ ਕੀਟਾਂ ਨੂੰ ਕਿਵੇਂ ਫੜਦਾ ਹੈ?
ਉੱਤਰ- ਕੀਟਾਂ ਨੂੰ ਪਕੜਨ ਲਈ ਘੜਾ-ਬੂਟੀ ਦੇ ਪੱਤੇ ਘੜੇ ਵਰਗੀਆਂ ਰਚਨਾਵਾਂ ਵਿੱਚ ਬਦਲ ਜਾਂਦੇ ਹਨ। ਇਸ ਘੜੇ ਵਰਗੀ ਰਚਨਾ ਦੇ ਮੂੰਹ ਤੇ ਹੇਠਾਂ ਵੱਲ ਮੁੜੇ ਹੋਏ ਵਾਲ ਹੁੰਦੇ ਹਨ। ਜਦੋਂ ਕੀਟ ਇਸ ਉੱਤੇ ਬੈਠਦਾ ਹੈ ਤਾਂ ਉਹ ਹੇਠਾਂ ਵੱਲ ਤਿਲਕ ਜਾਂਦਾ ਹੈ ਅਤੇ ਮੁੜ ਉੱਪਰ ਨਹੀਂ ਚੜ੍ਹ ਸਕਦਾ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-
(i) ਮਿੱਟੀ ਵਿੱਚ ਪੋਸ਼ਕਾਂ ਦੀ ਪੂਰਤੀ ਕਿਵੇਂ ਹੁੰਦੀ ਹੈ?
ਉੱਤਰ- (1) ਮਿੱਟੀ ਵਿੱਚ ਰੂੜੀ ਖਾਦ ਅਤੇ ਰਸਾਇਣਿਕ ਖਾਦ ਮਿਲਾ ਕੇ।
(2) ਨਿਖੇੜਕਾਂ ਦੁਆਰਾ ਪੌਦਿਆਂ ਅਤੇ ਜੰਤੂਆਂ ਦੀ ਰਹਿੰਦ-ਖੂੰਹਦ ਨੂੰ ਨਿਖੇੜ ਕੇ।
(3) ਰਾਈਜ਼ੋਬੀਅਮ ਵਰਗੇ ਜੀਵਾਣੂਆਂ ਦੁਆਰਾ ਸਥਿਰੀਕਰਨ ਕਰਕੇ।
(2) ਨਿਖੇੜਕਾਂ ਦੁਆਰਾ ਪੌਦਿਆਂ ਅਤੇ ਜੰਤੂਆਂ ਦੀ ਰਹਿੰਦ-ਖੂੰਹਦ ਨੂੰ ਨਿਖੇੜ ਕੇ।
(3) ਰਾਈਜ਼ੋਬੀਅਮ ਵਰਗੇ ਜੀਵਾਣੂਆਂ ਦੁਆਰਾ ਸਥਿਰੀਕਰਨ ਕਰਕੇ।
(ii) ਪੋਸ਼ਕਾਂ ਤੋਂ ਕੀ ਭਾਵ ਹੈ? ਪੌਦਿਆਂ ਵਿੱਚ ਪੋਸ਼ਣ ਦੇ ਵੱਖ-ਵੱਖ ਢੰਗਾਂ ਦਾ ਵਰਣਨ ਕਰੋ।
ਉੱਤਰ- ਪੋਸ਼ਕ ਸਾਡੇ ਭੋਜਨ ਦੇ ਅੰਸ਼ ਜੋ ਸਾਡੇ ਸਰੀਰ ਲਈ ਜਰੂਰੀ ਹਨ, ਨੂੰ ਪੋਸ਼ਕ ਕਹਿੰਦੇ ਹਨ। ਜਿਵੇਂ- ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਆਦਿ।
ਪੌਦਿਆਂ ਵਿੱਚ ਪੋਸ਼ਣ ਦੇ ਵੱਖ-ਵੱਖ ਢੰਗ:-
(1) ਸਵੈਪੋਸ਼ੀ ਪੋਸ਼ਣ- ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਜਿਵੇਂ- ਹਰੇ ਪੌਦਿਆਂ ਵਿੱਚ ਪੋਸ਼ਣ।
(2) ਪਰਪੋਸ਼ੀ ਪੋਸ਼ਣ- ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਭੋਜਨ ਲਈ ਪੌਦੇ ਜਾਂ ਹੋਰ ਜੀਵਾਂ ‘ਤੇ ਨਿਰਭਰ ਕਰਦੇ ਹਨ। ਇਸ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:
(ੳ) ਮ੍ਰਿਤ ਆਹਾਰੀ ਪੌਦੇ- ਜਿਹੜੇ ਮ੍ਰਿਤ ਜੀਵਾਂ ਅਤੇ ਗਲੇ-ਸੜੇ ਪਦਾਰਥਾਂ 'ਤੇ ਨਿਰਭਰ ਕਰਦੇ ਹਨ। ਜਿਵੇਂ- ਉੱਲੀ।
(ਅ) ਪਰਜੀਵੀ ਪੌਦੇ- ਜਿਹੜੇ ਦੂਜੇ ਸਜੀਵਾਂ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ। ਜਿਵੇਂ- ਅਮਰਵੇਲ।
(ੲ) ਕੀਟ ਆਹਾਰੀ ਪੌਦੇ- ਜਿਨ੍ਹਾਂ ਵਿੱਚ ਕੀਟਾਂ ਨੂੰ ਪਕੜਨ ਅਤੇ ਹਜ਼ਮ ਕਰਨ ਦੀ ਪ੍ਰਣਾਲੀ ਹੁੰਦੀ ਹੈ। ਜਿਵੇਂ- ਘੜਾ-ਬੂਟੀ।
(ਸ) ਸਹਿਜੀਵੀ ਪੌਦੇ- ਜਦੋਂ ਦੋ ਜੀਵ ਇੱਕ-ਦੂਜੇ ਦੇ ਸਹਿਯੋਗ ਨਾਲ ਰਹਿੰਦੇ ਹਨ। ਜਿਵੇਂ- ਉੱਲੀ ਅਤੇ ਕਾਈ।