PSEB CLASS 12 PUNJABI GENERAL SOLVED QUESTION PAPER MARCH 2026

General Punjabi Question Paper 2026
Roll No. __________
Total No. of Questions: 10 002/B
Total No. of Printed Pages: 5 SS 2326

ਸਲਾਨਾ ਪਰੀਖਿਆ ਪ੍ਰਣਾਲੀ

GENERAL PUNJABI

(Common for All Groups and Vocational Stream)

Maximum Marks: 80 Time Allowed: 3 Hours

ਨੋਟ : (i) ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ 002 ਜ਼ਰੂਰ ਦਰਜ ਕਰੋ।

(ii) ਉੱਤਰ-ਪੱਤਰੀ ਦੇ 28 ਪੰਨੇ ਹਨ, ਇਹਨਾਂ ਦੀ ਗਿਣਤੀ ਚੈੱਕ ਕਰ ਲਓ।

(iii) ਸਾਰੇ ਪ੍ਰਸ਼ਨ ਜ਼ਰੂਰੀ ਹਨ।

20x1=20

1. ਵਸਤੁਨਿਸ਼ਠ ਪ੍ਰਸ਼ਨ :

ਭਾਗ-ੳ : ਹੇਠ ਲਿਖੇ ਕਥਨਾਂ ਵਿੱਚੋਂ ਦੱਸੋ ਕਿ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗ਼ਲਤ :

(i) ਪੋਹ ਮਹੀਨੇ ਹਨੇਰੇ ਪੱਖ ਦੀਆਂ ਪੰਦਰਾਂ ਤਿਥਾਂ ਨੂੰ ਸਰਾਧ ਕੀਤੇ ਜਾਂਦੇ ਹਨ। 1
(ii) ਮਰਾਸੀਆਂ ਕੋਲ਼ ਭਾਸ਼ਾਈ ਮੁਹਾਵਰੇ ਦੀ ਕਲਾ ਹੁੰਦੀ ਹੈ। 1
(iii) ‘ਹੁੱਲੇ-ਹੁਲਾਰੇ’ ਲੋਕ-ਨਾਚ ਇਸਤਰੀਆਂ ਦੁਆਰਾ ਹੋਲੀ ਅਤੇ ਲੋਹੜੀ ਸਮੇਂ ਨੱਚਿਆ ਜਾਂਦਾ ਸੀ। 1
(iv) 'ਆਪਣਾ ਦੇਸ' ਕਹਾਣੀ ਵਿੱਚ ਪੰਜਾਬੀਆਂ ਦੇ ਰੀਤੀ-ਰਿਵਾਜ ਦਾ ਚਿਤਰਨ ਹੈ। 1
(v) ਜਦੋਂ ਚੀਜ਼ ਘੱਟ ਹੋਵੇ ਤੇ ਮੰਗ ਬਹੁਤੀ ਹੋਵੇ ਤਾਂ 'ਅੰਨ੍ਹਾ ਵੰਡੇ ਰਿਓੜੀਆਂ' ਅਖਾਉਤ ਢੁਕਵੀਂ ਹੈ। 1

ਭਾਗ - ਅ : ਖ਼ਾਲੀ ਥਾਵਾਂ ਭਰੋ :

(i) ਲਿਖਤੀ ਰੂਪ ਵਿੱਚ ਆ ਕੇ ਨਕਲਾਂ _______ ਤੇ ਸਥਿਰ ਹੋ ਜਾਂਦੀਆਂ ਹਨ। 1
(ii) 'ਓਲਡ ਏਜ ਹੋਮ' _______ ਦਾ ਬਦਲ ਨਹੀਂ ਬਣ ਸਕਦੇ। 1
(iii) ਉਹ ਸਦੀਆਂ ਦੀ ਬੋਹੜ ਕਿਸ ਵੱਢੀ, ਕਿੱਥੇ ਉੱਡ ਗਿਆ ? ਉਹ ਪੁਰਾਣਾ _______। 1
(iv) ਅੱਖਾਂ ਦੇ ਵਿੱਚ ਛਲਕਣ _______, ਹਿੱਕਾਂ ਦੇ ਵਿੱਚ ਆਹਾਂ। 1
(v) ਅਖਾਉਤ ਪੂਰੀ ਕਰੋ : 'ਜਾਂਦੇ ਚੋਰ ਦੀ _______'। 1

ਭਾਗ - ੲ : ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ :

(i) ਪ੍ਰਹਿਲਾਦ ਭਗਤ ਦਾ ਸੰਬੰਧ ਕਿਸ ਤਿਉਹਾਰ ਨਾਲ਼ ਜੋੜਿਆ ਜਾਂਦਾ ਹੈ? 1
(ii) ਸ਼ੀਸ਼ੇ ਦੇ ਟੁਕੜੇ ਲਾ ਕੇ ਕੱਢੀ ਜਾਣ ਵਾਲ਼ੀ ਫੁਲਕਾਰੀ ਦਾ ਨਾਂ ਦੱਸੋ। 1
(iii) ਪੰਜਾਬੀ ਦੇ ਕਿਸ ਕਵੀ ਦੀ ਗ਼ਜ਼ਲ ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਹੈ? 1
(iv) ਬਹੁਤ ਰੌਲ਼ਾ ਪਾਉਣਾ ਪਰ ਅਮਲੀ ਰੂਪ ਵਿੱਚ ਕੁਝ ਨਾ ਕਰਨਾ ਲਈ ਕਿਹੜੀ ਅਖਾਉਤ ਹੈ? 1
(v) 'ਕੁੱਬੀ ਹੋਈ ਉਹਦੀ ਪਿੱਠ...' ਇਹ ਸਤਰਾਂ ਕਿਸ ਪਾਤਰ ਦਾ ਹੁਲੀਆ ਬਿਆਨ ਕਰਦੀਆਂ ਹਨ? 1

ਭਾਗ - ਸ : ਬਹੁ-ਚੋਣਵੇਂ ਉੱਤਰਾਂ ਵਾਲ਼ੇ ਪ੍ਰਸ਼ਨ :

(i) 'ਭੰਗੜੇ' ਨੂੰ ਹੋਰ ਕਿਹੜੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ? 1
(ੳ) ਕਿਰਸਾਣੀ-ਨਾਚ   (ਅ) ਫ਼ਸਲ-ਨਾਚ   (ੲ) ਵਿਸਾਖੀ-ਨਾਚ   (ਸ) ਉਪਰੋਕਤ ਸਾਰੇ
(ii) 'ਸਾਂਝ' ਕਹਾਣੀ ਵਿੱਚ ਪ੍ਰੋਫੈਸਰ ਨੂੰ ਕਿਹੜੀ ਅਖਾਉਤ ਯਾਦ ਆਈ? 1
(ੳ) 'ਭੰਡਾ-ਭੰਡਾਰੀਆ'   (ਅ) 'ਵਾਹ ਪਿਆ ਜਾਣੀਏ'   (ੲ) 'ਆਪੇ ਫਾਥੜੀਏ'   (ਸ) 'ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ'
(iii) ਕਿਰਪਾਲ ਕਜ਼ਾਕ ਦਾ ਲਿਖਿਆ ਕਿਹੜਾ ਲੇਖ ਪਾਠ-ਪੁਸਤਕ ਦਾ ਹਿੱਸਾ ਹੈ? 1
(ੳ) ਪੰਜਾਬ ਦੇ ਲੋਕ-ਨਾਚ   (ਅ) ਪੰਜਾਬੀ ਸੱਭਿਆਚਾਰਿਕ ਪਰਿਵਰਤਨ   (ੲ) ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ   (ਸ) ਪੰਜਾਬ ਦੇ ਮੇਲੇ ਤੇ ਤਿਉਹਾਰ
(iv) ਅਖਾਉਤ ਪੂਰੀ ਕਰੋ : 'ਘੜੇ ਨੂੰ ਹੱਥ ਲਾਇਆ...' 1
(ੳ) ਸਾਰਾ ਟੱਬਰ ਰਜਾਇਆ   (ਅ) ਸਾਰਾ ਟੱਬਰ ਤਿਹਾਇਆ   (ੲ) ਸਾਰਾ ਟੱਬਰ ਭਜਾਇਆ   (ਸ) ਸਾਰਾ ਟੱਬਰ ਨਚਾਇਆ

3x2=6

2. ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ :

"ਸੱਭਿਆਚਾਰ ਇੱਕ ਵਗਦਾ ਦਰਿਆ ਹੈ... ਉੱਤਰ-ਆਧੁਨਿਕ ਯੁੱਗ ਵਿੱਚ ਨਵੀਂ ਤਕਨੀਕ ਦੇ ਤੇਜ਼-ਤਰਾਰ ਆਵਾਜਾਈ ਅਤੇ ਸੰਚਾਰ-ਸਾਧਨ ਵਿਕਸਿਤ ਹੋ ਜਾਣ ਨਾਲ ਸੱਭਿਆਚਾਰ ਵੀ ਤੇਜ਼ੀ ਨਾਲ ਬਦਲ ਰਿਹਾ ਹੈ..."

(ੳ) ਸੱਭਿਆਚਾਰ ਵਿੱਚ ਪਰਿਵਰਤਨ ਆਉਣ ਦੇ ਕੀ ਕਾਰਨ ਹਨ? 2

(ਅ) ਇਹ ਪੈਰਾ ਕਿਸ ਲੇਖ ਵਿੱਚੋਂ ਲਿਆ ਗਿਆ ਹੈ ਅਤੇ ਲੇਖਕ ਕੌਣ ਹੈ? 2

(ੲ) ਪੈਰੇ ਵਿੱਚੋਂ ਦੋ ਵਿਰੋਧੀ ਸ਼ਬਦ ਚੁਣੋ। 2

4x3=12

3. ਕੋਈ ਚਾਰ ਪ੍ਰਸ਼ਨਾਂ ਦੇ ਉੱਤਰ ਲਿਖੋ :

  • (ੳ) ਲੋਕ-ਕਲਾ ਅਤੇ ਸ਼ਾਸਤਰੀ ਕਲਾ ਵਿੱਚ ਕੀ ਅੰਤਰ ਹੈ?
  • (ਅ) ਨਕਲਾਂ ਖੇਡਣ ਲਈ ਕਿਹੋ-ਜਿਹੇ ਪਿੜਾਂ ਦੀ ਵਰਤੋਂ ਕੀਤੀ ਜਾਂਦੀ ਹੈ?
  • (ੲ) 'ਪੰਜਾਬੀ ਸੱਭਿਆਚਾਰਿਕ ਪਰਿਵਰਤਨ' ਬਾਰੇ ਉਦਾਹਰਨਾਂ ਸਹਿਤ ਚਾਨਣਾ ਪਾਓ।
  • (ਸ) ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣ ਕੀ ਹਨ?
  • (ਹ) ਪੰਜਾਬ ਦੇ ਮੇਲਿਆਂ ਦੀ ਕੀ ਵਿਸ਼ੇਸ਼ਤਾ ਹੈ?
7

4. ਪੱਤਰ ਰਚਨਾ :

ਤੁਸੀਂ ਮੱਛੀ-ਪਾਲਣ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ। ਸਬਸਿਡੀ ਅਤੇ ਸਹੂਲਤਾਂ ਬਾਰੇ ਜਾਣਕਾਰੀ ਮੰਗਣ ਲਈ ਜ਼ਿਲ੍ਹਾ ਮੱਛੀ-ਪਾਲਣ ਅਫ਼ਸਰ ਨੂੰ ਪੱਤਰ ਲਿਖੋ।

ਜਾਂ

ਹੀਰੋ ਮੋਟਰਜ਼, ਦਿੱਲੀ ਤੋਂ ਏਜੰਸੀ ਲੈਣ ਲਈ ਆਪਣੀ ਯੋਗਤਾ ਦੱਸਦੇ ਹੋਏ ਪੱਤਰ ਲਿਖੋ।

3+1=4

5. ਪੈਰੇ ਦੀ ਸੰਖੇਪ ਰਚਨਾ (Summary) ਕਰੋ ਅਤੇ ਢੁੱਕਵਾਂ ਸਿਰਲੇਖ ਲਿਖੋ :

ਵਿਆਹ ਸੰਬੰਧੀ ਸਭ ਤੋਂ ਪਹਿਲੀ ਰਸਮ ਹੈ - ਵਰ ਦੀ ਚੌਣ ਕਰਨੀ... ਆਪਣੇ ਪਿੰਡ ਵਿੱਚ ਹੀ ਮੁੰਡੇ-ਕੁੜੀ ਦਾ ਰਿਸ਼ਤਾ ਕਰਨ ਦੀ ਪ੍ਰਥਾ ਨਹੀਂ ਹੈ ਕਿਉਂਕਿ ਪਿੰਡ ਦੀ ਧੀ ਸਾਂਝੀ ਧੀ ਸਮਝੀ ਜਾਂਦੀ ਹੈ।

6. ਵਿਆਕਰਨ :

(ੳ) ਸ਼ਬਦ-ਕੋਸ਼ ਤਰਤੀਬ ਅਨੁਸਾਰ ਲਿਖੋ: ਫ਼ਰਿਸ਼ਤਾ, ਗੁੜ੍ਹਤੀ, ਫ਼ਕੀਰ, ਕੰਙਣਾ, ਫ਼ੌਲਾਦੀ, ਫ਼ਿਲਹਾਲ, ਫਸਲ, ਦਸਤਕਾਰ। 3

(ਅ) ਵਾਕ-ਵਟਾਂਦਰਾ (ਕੋਈ ਚਾਰ): 4

  • ਜਿਹੜੇ ਬੱਚੇ ਸਮਝਦਾਰ ਹੁੰਦੇ ਹਨ, ਉਹ ਮਾਪਿਆਂ ਦਾ ਕਿਹਾ ਮੰਨਦੇ ਹਨ। (ਸਧਾਰਨ ਵਾਕ ਵਿੱਚ ਬਦਲੋ)
  • ਬਿਪਤਾ ਸਮੇਂ ਧੀਰਜ ਰੱਖੋ। (ਮਿਸ਼ਰਿਤ ਵਾਕ ਵਿੱਚ ਬਦਲੋ)
  • ਕਾਰ ਰਾਜੂ ਦੁਆਰਾ ਚਲਾਈ ਗਈ। (ਕਰਤਰੀ ਵਾਚ ਵਿੱਚ ਬਦਲੋ)
5x2=10

7. ਅਖਾਉਤਾਂ (ਕਿਸੇ ਪੰਜ ਨੂੰ ਵਾਕਾਂ ਵਿੱਚ ਵਰਤੋ):

1. ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ | 2. ਬਹਿ ਕੇ ਖਾਧਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਹਨ | 3. ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ | 4. ਉੱਖੜੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ।

4

8. ਕਵਿਤਾ ਦਾ ਕੇਂਦਰੀ ਭਾਵ (ਕਿਸੇ ਇੱਕ ਦਾ):

(ੳ) ਵਾਰਸ ਸ਼ਾਹ (ਅੰਮ੍ਰਿਤਾ ਪ੍ਰੀਤਮ) | (ਅ) ਵਗਦੇ ਪਾਣੀ (ਡਾ. ਦੀਵਾਨ ਸਿੰਘ ਕਾਲੇਪਾਣੀ) | (ੲ) ਮੇਰਾ ਬਚਪਨ (ਹਰਿਭਜਨ ਸਿੰਘ)

5

9. ਕਹਾਣੀ ਦਾ ਸਾਰ (ਕਿਸੇ ਇੱਕ ਦਾ):

(ੳ) ਮਾੜਾ ਬੰਦਾ (ਪ੍ਰੇਮ ਪ੍ਰਕਾਸ਼) | (ਅ) ਨੀਲੀ (ਕਰਤਾਰ ਸਿੰਘ ਦੁੱਗਲ)

Answer Key - General Punjabi 2026

ਉੱਤਰ-ਕੁੰਜੀ (Answer Key)

ਜਨਰਲ ਪੰਜਾਬੀ - 2026

ਪ੍ਰਸ਼ਨ 1: ਵਸਤੁਨਿਸ਼ਠ ਪ੍ਰਸ਼ਨ
ਭਾਗ-ੳ (ਸਹੀ/ਗ਼ਲਤ):
(i) ਗ਼ਲਤ (ਸਰਾਧ ਅੱਸੂ ਮਹੀਨੇ ਹੁੰਦੇ ਹਨ)
(ii) ਸਹੀ
(iii) ਸਹੀ
(iv) ਸਹੀ
(v) ਗ਼ਲਤ (ਇੱਥੇ 'ਇੱਕ ਹਿੰਗ ਲੱਗੇ ਨਾ ਫਟਕੜੀ...' ਜਾਂ 'ਇੱਕ ਅਨਾਰ ਸੌ ਬੀਮਾਰ' ਢੁਕਵਾਂ ਹੁੰਦਾ ਹੈ)
ਭਾਗ-ਅ (ਖ਼ਾਲੀ ਥਾਵਾਂ):
(i) ਰੂੜ੍ਹ / ਨਿਸ਼ਚਿਤ
(ii) ਨਿੱਘੇ ਘਰਾਂ / ਪਰਿਵਾਰ
(iii) ਵਿਰਸਾ
(iv) ਹੰਝੂ
(v) ਲੰਗੋਟੀ ਹੀ ਸਹੀ
ਭਾਗ-ੲ (ਇੱਕ ਸ਼ਬਦ):
(i) ਹੋਲੀ
(ii) ਸ਼ਿਸ਼ਾਦਾਰ ਫੁਲਕਾਰੀ (ਸ਼ਮਾਸ)
(iii) ਸੁਰਜੀਤ ਪਾਤਰ (ਜਾਂ ਪਾਠ-ਪੁਸਤਕ ਅਨੁਸਾਰ ਸਬੰਧਿਤ ਕਵੀ)
(iv) ਥੋਥਾ ਚਣਾ ਬਾਜੇ ਘਣਾ
(v) 'ਸਾਂਝ' ਕਹਾਣੀ ਦੀ ਬੁੱਢੀ ਮਾਈ
ਭਾਗ-ਸ (MCQs):
(i) (ਸ) ਉਪਰੋਕਤ ਸਾਰੇ
(ii) (ਸ) 'ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ' ਵਾਲ਼ੀ
(iii) (ੲ) ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ
(iv) (ਅ) ਸਾਰਾ ਟੱਬਰ ਤਿਹਾਇਆ
ਪ੍ਰਸ਼ਨ 2: ਪੈਰਾ ਰਚਨਾ
(ੳ) ਪੈਦਾਵਾਰੀ ਸਾਧਨਾਂ, ਸ਼ਕਤੀਆਂ, ਤਕਨੀਕੀ ਬਦਲਾਅ ਅਤੇ ਦੂਸਰੇ ਸੱਭਿਆਚਾਰਾਂ ਦੇ ਪ੍ਰਭਾਵ।
(ਅ) ਲੇਖ: ਪੰਜਾਬੀ ਸੱਭਿਆਚਾਰਿਕ ਪਰਿਵਰਤਨ; ਲੇਖਕ: ਡਾ. ਰਾਜਿੰਦਰ ਪਾਲ ਸਿੰਘ ਬਰਾੜ।
(ੲ) ਅੰਦਰਲੇ × ਬਾਹਰਲੇ, ਸਾਕਾਰਾਤਮਿਕ × ਨਕਾਰਾਤਮਿਕ।
ਪ੍ਰਸ਼ਨ 6: ਵਿਆਕਰਨ
(ੳ) ਸ਼ਬਦ-ਕੋਸ਼ ਤਰਤੀਬ:
ਕੰਙਣਾ, ਗੁੜ੍ਹਤੀ, ਦਸਤਕਾਰ, ਫਸਲ, ਫ਼ਕੀਰ, ਫ਼ਰਿਸ਼ਤਾ, ਫ਼ਿਲਹਾਲ, ਫ਼ੌਲਾਦੀ।
(ਅ) ਵਾਕ-ਵਟਾਂਦਰਾ:
(i) ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ।
(ii) ਜਦੋਂ ਬਿਪਤਾ ਪਵੇ ਤਾਂ ਧੀਰਜ ਰੱਖੋ।
(iii) ਰਾਜੂ ਨੇ ਕਾਰ ਚਲਾਈ।
ਪ੍ਰਸ਼ਨ 7: ਅਖਾਉਤਾਂ (ਭਾਵ)
(ੳ) ਹਿੰਗ ਲੱਗੇ ਨਾ ਫਟਕੜੀ...: ਖਰਚਾ ਕੁਝ ਨਾ ਹੋਵੇ ਪਰ ਕੰਮ ਬਹੁਤ ਵਧੀਆ ਹੋ ਜਾਵੇ।
(ਕ) ਘਰ ਦਾ ਜੋਗੀ ਜੋਗੜਾ...: ਆਪਣੇ ਇਲਾਕੇ ਦੇ ਸਿਆਣੇ ਬੰਦੇ ਦੀ ਕਦਰ ਨਾ ਕਰਨਾ ਪਰ ਬਾਹਰਲੇ ਦੀ ਬਹੁਤ ਇੱਜ਼ਤ ਕਰਨਾ।

ਨੋਟ: ਲੰਮੇ ਉੱਤਰਾਂ (ਸਾਰ ਅਤੇ ਕੇਂਦਰੀ ਭਾਵ) ਲਈ ਪਾਠ-ਪੁਸਤਕ ਦੇ ਮੂਲ ਪਾਠ ਦੀ ਸਹਾਇਤਾ ਲਓ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends