ਪ੍ਰਸ਼ਨ 11: ਕਾਲ ਬਦਲੋ (ਮਾਡਲ ਟੈਸਟ ਪੇਪਰ ਅਨੁਸਾਰ)
ਹੇਠ ਲਿਖੇ ਵਾਕ ਨੂੰ ਭੂਤ-ਕਾਲ ਅਤੇ ਭਵਿਖਤ-ਕਾਲ ਵਿੱਚ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ:
ਸਹੀ ਉੱਤਰ ਦੇਖਣ ਲਈ ਹੇਠਾਂ ਦਿੱਤੇ ਗਏ ਵਾਕਾਂ 'ਤੇ ਕਲਿੱਕ ਕਰੋ।
ਵਿਆਕਰਨਿਕ ਜਾਣਕਾਰੀ (ਕਾਲ ਬਾਰੇ):
ਕਾਲ ਕਿਸ ਨੂੰ ਕਹਿੰਦੇ ਹਨ? ਵਿਆਕਰਨ ਵਿਚ ਸਮੇਂ ਨੂੰ ਕਾਲ ਕਿਹਾ ਜਾਂਦਾ ਹੈ। ਕਾਲ ਕਿਰਿਆ ਦੀ ਵਿਆਕਰਨਕ ਸ਼੍ਰੇਣੀ ਹੈ।
ਮੁੱਖ ਕਾਲ ਕਿਹੜੇ-ਕਿਹੜੇ ਹਨ? ਭੂਤਕਾਲ (ਬੀਤ ਚੁੱਕਾ ਸਮਾਂ), ਵਰਤਮਾਨ ਕਾਲ (ਚੱਲ ਰਿਹਾ ਸਮਾਂ) ਅਤੇ ਭਵਿੱਖਤ ਕਾਲ (ਆਉਣ ਵਾਲਾ ਸਮਾਂ)।
ਮਾਡਲ ਟੈਸਟ ਪੇਪਰ ਵਾਲਾ ਪ੍ਰਸ਼ਨ
ਉਹ ਖੇਡਦਾ ਹੈ ।
ਭੂਤ-ਕਾਲ (Past Tense): ਉਹ ਖੇਡਦਾ ਸੀ।
ਭਵਿੱਖਤ-ਕਾਲ (Future Tense): ਉਹ ਖੇਡੇਗਾ।
ਕਾਲ ਨਾਲ ਸੰਬੰਧਿਤ ਵਸਤੂਨਿਸ਼ਠ ਪ੍ਰਸ਼ਨ (ਅਧਿਐਨ ਸਮੱਗਰੀ ਵਿੱਚੋਂ)
‘ਅਸੀਂ ਪੜ੍ਹਦੇ ਸਾਂ ।’ ਵਾਕ ਵਿੱਚ ਕਿਹੜਾ ਕਾਲ-ਰੂਪ ਹੈ ?
ਉੱਤਰ: ਭੂਤ-ਕਾਲ
ਵਧੇਰੇ ਅਭਿਆਸ ਲਈ ਵਾਕ (ਬਲਾਗ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ)
ਨੋਟ: ਪਾਠਕ੍ਰਮ ਵਿੱਚ "ਵਾਕ ਦਾ ਕਾਲ ਬਦਲਣਾ" ਸ਼ਾਮਲ ਹੈ, ਇਸ ਲਈ ਵਿਦਿਆਰਥੀਆਂ ਦੇ ਹੋਰ ਅਭਿਆਸ ਲਈ ਹੇਠਾਂ ਦਿੱਤੇ ਵਾਕ ਤਿਆਰ ਕੀਤੇ ਗਏ ਹਨ।
1. ਅਸੀਂ ਪੜ੍ਹਦੇ ਹਾਂ।
ਭੂਤ-ਕਾਲ: ਅਸੀਂ ਪੜ੍ਹਦੇ ਸਾਂ। (ਜਾਂ ਅਸੀਂ ਪੜ੍ਹਦੇ ਸੀ।)
ਭਵਿੱਖਤ-ਕਾਲ: ਅਸੀਂ ਪੜ੍ਹਾਂਗੇ।
2. ਬੱਚੇ ਰੌਲਾ ਪਾਉਂਦੇ ਹਨ।
ਭੂਤ-ਕਾਲ: ਬੱਚੇ ਰੌਲਾ ਪਾਉਂਦੇ ਸਨ।
ਭਵਿੱਖਤ-ਕਾਲ: ਬੱਚੇ ਰੌਲਾ ਪਾਉਣਗੇ।
3. ਮਾਤਾ ਜੀ ਖਾਣਾ ਬਣਾਉਂਦੇ ਹਨ।
ਭੂਤ-ਕਾਲ: ਮਾਤਾ ਜੀ ਖਾਣਾ ਬਣਾਉਂਦੇ ਸਨ।
ਭਵਿੱਖਤ-ਕਾਲ: ਮਾਤਾ ਜੀ ਖਾਣਾ ਬਣਾਉਣਗੇ।
4. ਕਿਸਾਨ ਖੇਤਾਂ ਵਿੱਚ ਹਲ ਚਲਾਉਂਦਾ ਹੈ।
ਭੂਤ-ਕਾਲ: ਕਿਸਾਨ ਖੇਤਾਂ ਵਿੱਚ ਹਲ ਚਲਾਉਂਦਾ ਸੀ।
ਭਵਿੱਖਤ-ਕਾਲ: ਕਿਸਾਨ ਖੇਤਾਂ ਵਿੱਚ ਹਲ ਚਲਾਏਗਾ।
5. ਮੈਂ ਸਕੂਲ ਜਾਂਦਾ ਹਾਂ।
ਭੂਤ-ਕਾਲ: ਮੈਂ ਸਕੂਲ ਜਾਂਦਾ ਸੀ। (ਜਾਂ ਮੈਂ ਸਕੂਲ ਗਿਆ।)
ਭਵਿੱਖਤ-ਕਾਲ: ਮੈਂ ਸਕੂਲ ਜਾਵਾਂਗਾ।