ON SCREEN MARKING OF ANSWER SHEETS : ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਦੀ ਆਨ ਸਕ੍ਰੀਨ ਮਾਰਕਿੰਗ ਲਈ ਡੰਮੀ ਸੀਟਾਂ ਨਾਲ ਟ੍ਰੇਨਿੰਗ
ਚੰਡੀਗੜ੍ਹ 10 ਮਾਰਚ 2026 ( ਜਾਬਸ ਆਫ ਟੁਡੇ) : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਮਾਰਚ 2026 ਦੀਆਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਮੁਲਾਂਕਣ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ। ਬੋਰਡ ਵੱਲੋਂ ਸੋਸ਼ਲ ਸਾਇੰਸ (ਸਮਾਜਿਕ ਸਿੱਖਿਆ) ਵਿਸ਼ੇ ਦੀਆਂ ਉੱਤਰ-ਪੱਤਰੀਆਂ ਦੀ ਚੈਕਿੰਗ ਲਈ 'ਆਨ-ਸਕਰੀਨ ਮਾਰਕਿੰਗ' (On-Screen Marking) ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ।
ਮੁੱਖ ਨੁਕਤੇ:
ਡਿਜੀਟਲ ਚੈਕਿੰਗ: ਅਧਿਆਪਕਾਂ ਨੂੰ ਉਹਨਾਂ ਦੇ ਰਜਿਸਟਰਡ ਮੋਬਾਈਲ ਨੰਬਰ ਅਤੇ ਈ-ਮੇਲ 'ਤੇ ਲਾਗਇਨ ਆਈ.ਡੀ. ਅਤੇ ਪਾਸਵਰਡ ਭੇਜੇ ਜਾ ਰਹੇ ਹਨ।
ਡੰਮੀ ਸ਼ੀਟਾਂ ਨਾਲ ਟ੍ਰੇਨਿੰਗ: 11 ਮਾਰਚ 2026 ਨੂੰ ਅਧਿਆਪਕਾਂ ਦੇ ਖਾਤੇ ਵਿੱਚ 5-5 ਡੰਮੀ ਉੱਤਰ-ਪੱਤਰੀਆਂ ਅਪਲੋਡ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਸ਼ਾਮ 4 ਵਜੇ ਤੱਕ ਮਾਰਕ ਕਰਨਾ ਲਾਜ਼ਮੀ ਹੋਵੇਗਾ।
ਗਾਈਡ ਵੀਡੀਓ: ਪ੍ਰਕਿਰਿਆ ਨੂੰ ਸਮਝਣ ਲਈ ਅਧਿਆਪਕਾਂ ਨੂੰ ਇੱਕ PPT ਅਤੇ ਗਾਈਡ ਵੀਡੀਓ ਦਾ ਲਿੰਕ ਵੀ ਭੇਜਿਆ ਗਿਆ ਹੈ।
ਸ਼ੰਕਾ ਨਿਵਾਰਨ ਸੈਸ਼ਨ: ਜਿਹੜੇ ਅਧਿਆਪਕ ਡੰਮੀ ਸ਼ੀਟਾਂ ਦੀ ਮਾਰਕਿੰਗ ਪੂਰੀ ਕਰ ਲੈਣਗੇ, ਉਹਨਾਂ ਲਈ 12 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਨਲਾਈਨ 'ਡਾਊਟ ਕਲੀਅਰ' ਸੈਸ਼ਨ ਰੱਖਿਆ ਗਿਆ ਹੈ, ਜਿੱਥੇ ਤਕਨੀਕੀ ਟੀਮ ਮਾਰਕਿੰਗ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ।
