BREAKING NEWS: FIR ਡਾਊਨਲੋਡ ਕਰਨ 'ਤੇ 80 ਰੁਪਏ ਫੀਸ ਲੈਣ ਦਾ ਫੈਸਲਾ ਲਿਆ ਵਾਪਸ

ਪੰਜਾਬ ਸਰਕਾਰ ਦਾ ਵੱਡਾ ਫੈਸਲਾ: FIR ਡਾਊਨਲੋਡ ਕਰਨ 'ਤੇ ਲੱਗਣ ਵਾਲੀ ਫੀਸ ਵਾਪਸ BREAKING NEWS

ਪੰਜਾਬ ਸਰਕਾਰ ਦਾ ਵੱਡਾ ਫੈਸਲਾ: FIR ਡਾਊਨਲੋਡ ਕਰਨ 'ਤੇ 80 ਰੁਪਏ ਫੀਸ ਲੈਣ ਦਾ ਫੈਸਲਾ ਲਿਆ ਵਾਪਸ

ਚੰਡੀਗੜ੍ਹ: 26 ਮਾਰਚ 2026 (‌ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਆਮ ਜਨਤਾ ਨੂੰ ਵੱਡੀ ਰਾਹਤ ਦਿੰਦਿਆਂ ਪੁਲਿਸ ਦੀ ਵੈੱਬਸਾਈਟ ਤੋਂ FIR ਡਾਊਨਲੋਡ ਕਰਨ 'ਤੇ ਲਗਾਈ ਗਈ 80 ਰੁਪਏ ਦੀ ਫੀਸ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਹੈ। ਇਸ ਸਬੰਧੀ ਸਰਕਾਰ ਵੱਲੋਂ ਨਵੀਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ।

ਮੁੱਖ ਨੁਕਤੇ:

  • ਸਾਂਝ ਪੋਰਟਲ ਤੋਂ FIR ਡਾਊਨਲੋਡ ਕਰਨਾ ਹੁਣ ਬਿਲਕੁਲ ਮੁਫ਼ਤ ਹੋਵੇਗਾ।
  • ਸਾਂਝ ਕੇਂਦਰਾਂ ਤੋਂ FIR ਦੀ ਕਾਪੀ ਲੈਣ ਲਈ ਵੀ ਕੋਈ ਚਾਰਜ ਨਹੀਂ ਦੇਣਾ ਪਵੇਗਾ।
  • ਸਰਕਾਰ ਨੇ ਪੁਰਾਣੀ ਨੋਟੀਫਿਕੇਸ਼ਨ (80 ਰੁਪਏ ਸਰਵਿਸ ਚਾਰਜ) ਨੂੰ ਰੱਦ ਕਰ ਦਿੱਤਾ ਹੈ।

ਵਕੀਲਾਂ ਦੇ ਵਿਰੋਧ ਅਤੇ ਹਾਈਕੋਰਟ ਦੀ ਦਖਲਅੰਦਾਜ਼ੀ ਤੋਂ ਬਾਅਦ ਆਇਆ ਫੈਸਲਾ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ FIR ਡਾਊਨਲੋਡ ਕਰਨ 'ਤੇ ਲਗਾਈ ਗਈ ਫੀਸ ਦਾ ਚਾਰੇ ਪਾਸੇ ਵਿਰੋਧ ਹੋ ਰਿਹਾ ਸੀ। ਵਕੀਲਾਂ ਦੇ ਇੱਕ ਵਫਦ ਨੇ ਇਸ ਸਬੰਧੀ ਸਪੈਸ਼ਲ DGP ਨਾਲ ਮੁਲਾਕਾਤ ਕੀਤੀ ਸੀ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਇਸ ਫੈਸਲੇ ਵਿਰੁੱਧ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ।

ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਗਵਰਨਰ ਪੰਜਾਬ ਦੇ ਹੁਕਮਾਂ ਅਨੁਸਾਰ ਡਿਪਾਰਟਮੈਂਟ ਆਫ ਗੁੱਡ ਗਵਰਨੈਂਸ ਐਂਡ ਇਨਫਰਮੇਸ਼ਨ ਟੈਕਨਾਲੋਜੀ (D.K. Tiwari, ACS) ਵੱਲੋਂ 25 ਮਾਰਚ 2026 ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

ਹੁਣ ਕੋਈ ਵੀ ਨਾਗਰਿਕ ਪੰਜਾਬ ਪੁਲਿਸ ਦੇ ਸਾਂਝ ਪੋਰਟਲ (Sanjh Portal) ਰਾਹੀਂ ਬਿਨਾਂ ਕਿਸੇ ਖਰਚੇ ਦੇ ਆਪਣੀ FIR ਦੀ ਕਾਪੀ ਪ੍ਰਾਪਤ ਕਰ ਸਕੇਗਾ।

Share post to friends:

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends