PSEB CLASS 8 AGRICULTURE GUESS PAPER MARCH 2026

PSEB Class 8th Agriculture (ਖੇਤੀਬਾੜੀ) Guess Paper 2025-26

(ਨਵੇਂ ਨਮੂਨਾ ਪ੍ਰਸ਼ਨ ਪੱਤਰ ਦੇ ਪੈਟਰਨ ਅਨੁਸਾਰ)


ਸਮਾਂ: 3 ਘੰਟੇ ਕੁੱਲ ਅੰਕ: 50

ਭਾਗ - I (Part - I)

1. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ:

  • (i) ਸਰਦੀ ਰੁੱਤ ਦਾ ਫੁੱਲ ਕਿਹੜਾ ਹੈ?
    (ੳ) ਸੂਰਜਮੁਖੀ (ਅ) ਬਰਫ਼ (ੲ) ਜ਼ੀਨੀਆ (ਸ) ਕੋਚੀਆ

  • (ii) ਪੰਜਾਬ ਵਿੱਚ ਸ਼ਹਿਦ ਦੀ ਮੱਖੀ ਦੀ ਕਿਹੜੀ ਕਿਸਮ ਪਾਲੀ ਜਾਂਦੀ ਹੈ?
    (ੳ) ਡੂਮਣਾ ਮੱਖੀ (ਅ) ਛੋਟੀ ਮੱਖੀ (ੲ) ਹਿੰਦੁਸਤਾਨੀ ਮੱਖੀ (ਸ) ਇਟਾਲੀਅਨ ਮੱਖੀ

  • (iii) ਹਰੀ ਖਾਦ ਲਈ ਕਿਹੜੀ ਫ਼ਸਲ ਬੀਜੀ ਜਾਂਦੀ ਹੈ?
    (ੳ) ਜੰਤਰ (ਅ) ਨਰਮਾ (ੲ) ਝੋਨਾ (ਸ) ਮੱਕੀ

  • (iv) ਪੰਜਾਬ ਵਿੱਚ ਖੁੰਬ ਦੀ ਕਿਹੜੀ ਕਿਸਮ ਸਭ ਤੋਂ ਵੱਧ ਉਗਾਈ ਜਾਂਦੀ ਹੈ?
    (ੳ) ਬਟਨ (ਅ) ਢੀਂਗਰੀ (ੲ) ਮਿਲਕੀ (ਸ) ਸ਼ਿਟਾਕੀ

2. ਬਰੈਕਟ ਵਿੱਚ ਦਿੱਤੇ ਗਏ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂ ਭਰੋ:

  • (i) ਇੱਕ ਏਕੜ ਵਿੱਚ _______ ਕਨਾਲਾਂ ਹੁੰਦੀਆਂ ਹਨ। (ਚਾਰ / ਅੱਠ)
  • (ii) ਇੱਕ ਹੈਕਟੇਅਰ ਵਿੱਚ _______ ਕਿੱਲੇ (ਏਕੜ) ਹੁੰਦੇ ਹਨ। (2.5 / 5)
  • (iii) _______ ਗ਼ੈਰ-ਰਵਾਇਤੀ ਊਰਜਾ ਦਾ ਸੋਮਾ ਹੈ। (ਬਾਇਓ ਗੈਸ / ਕੋਲਾ)
  • (iv) ਪੰਜਾਬ ਵਿੱਚ _______ ਸਭ ਤੋਂ ਵੱਧ ਉਗਾਈ ਜਾਣ ਵਾਲੀ ਸਬਜ਼ੀ ਹੈ। (ਆਲੂ / ਟਮਾਟਰ)

3. ਸਹੀ ਜਾਂ ਗ਼ਲਤ ਕਥਨਾਂ ਦੀ ਚੋਣ ਕਰੋ:

  • (i) ਪਟਵਾਰੀ ਇੰਤਕਾਲ ਦਰਜ ਕਰਦਾ ਹੈ।
  • (ii) ਖ਼ਾਰੀਆਂ ਜ਼ਮੀਨਾਂ ਨੂੰ ਸੁਧਾਰਨ ਲਈ ਜਿਪਸਮ ਵਰਤਿਆ ਜਾਂਦਾ ਹੈ।
  • (iii) ਖੁੰਬਾਂ ਨੂੰ ਖਿੱਚ ਕੇ ਤੋੜਨਾ ਚਾਹੀਦਾ ਹੈ।
  • (iv) ਕੇਂਦਰੀ ਪੰਜਾਬ ਵਿੱਚ ਝੋਨਾ-ਕਣਕ ਪ੍ਰਮੁੱਖ ਫ਼ਸਲੀ ਚੱਕਰ ਹੈ।

ਭਾਗ - II (Part - II)

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-2 ਵਾਕਾਂ ਵਿੱਚ ਦਿਓ:

  1. ਚੀਕਣੀ ਅਤੇ ਰੇਤਲੀ ਮਿੱਟੀ ਵਿੱਚ ਕੋਈ ਦੋ ਅੰਤਰ ਲਿਖੋ।
  2. ਬੀਜ ਰਾਹੀਂ ਤਿਆਰ ਕੀਤੇ ਜਾਣ ਵਾਲੇ ਕੋਈ ਦੋ ਫਲ਼ਦਾਰ ਪੌਦਿਆਂ ਦੇ ਨਾਂ ਲਿਖੋ।
  3. ਸੂਰਜੀ ਊਰਜਾ ਨਾਲ ਚੱਲਣ ਵਾਲੇ ਕਿਸੇ ਦੋ ਯੰਤਰਾਂ ਦੇ ਨਾਂ ਲਿਖੋ।
  4. ਸਿੱਧੀ ਧੁੱਪ ਵਿਚ ਫ਼ਲ ਅਤੇ ਸਬਜ਼ੀਆਂ ਨੂੰ ਸੁਕਾਉਣ ਦੇ ਕੋਈ ਦੋ ਨੁਕਸਾਨ ਲਿਖੋ?
  5. ਖੁੰਬਾਂ ਕਿਹੜੇ ਦੋ ਰੋਗਾਂ ਨਾਲ ਦੁਖੀ ਲੋਕਾਂ ਲਈ ਲਾਭਦਾਇਕ ਹਨ?
  6. ਸ਼ਹਿਦ ਦੇ ਮੰਡੀਕਰਨ ਬਾਰੇ ਨੋਟ ਲਿਖੋ।
  7. ਬਹੁ-ਭਾਂਤੀ ਖੇਤੀ ਤੋਂ ਕੀ ਭਾਵ ਹੈ?
  8. ਜੈਵਿਕ ਖੇਤੀ ਵਿਚ ਗੋਡੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ?
  9. ਟਰੈਕਟਰ ਨਾਲ ਚਲਣ ਵਾਲੀਆਂ ਕੋਈ ਚਾਰ ਮਸ਼ੀਨਾਂ ਦੇ ਨਾਂ ਲਿਖੋ।
  10. ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਕਿਸ ਆਧਾਰ ਤੇ ਕੀਤੀ ਜਾਂਦੀ ਹੈ?
  11. ਟਮਾਟਰਾਂ ਦੇ ਰਸ ਅਤੇ ਚਟਨੀ ਵਿੱਚ ਕੀ ਫ਼ਰਕ ਹੈ?

ਭਾਗ - III (Part - III)

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 4-5 ਵਾਕਾਂ ਵਿੱਚ ਦਿਓ (ਕੋਈ ਇੱਕ ਕਰੋ):

15. ਸਫ਼ੈਦੇ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਜਾਣਕਾਰੀ ਦਿਓ।
ਜਾਂ
ਗਿਰਦਾਵਰੀ ਕੀ ਹੁੰਦੀ ਹੈ? ਹਾੜ੍ਹੀ ਅਤੇ ਸਾਉਣੀ ਰੁੱਤ ਦੀ ਗਿਰਦਾਵਰੀ ਕਦੋਂ ਕੀਤੀ ਜਾਂਦੀ ਹੈ?

16. ਭੋਜਨ ਦੇ ਰੂਪ ਵਿੱਚ ਖੁੰਬਾਂ ਦੇ ਕੋਈ ਚਾਰ ਲਾਭ ਲਿਖੋ।
ਜਾਂ
ਕਾਮਾ ਮੱਖੀਆਂ ਦੁਆਰਾ ਕੀਤੇ ਜਾਣ ਵਾਲੇ ਕੋਈ ਚਾਰ ਕੰਮ ਲਿਖੋ।

17. ਖੇਤੀਬਾੜੀ ਨਾਲ ਸਬੰਧਿਤ ਕੋਈ ਚਾਰ ਸਹਾਇਕ ਧੰਦਿਆਂ ਦੇ ਨਾਂ ਲਿਖੋ।
ਜਾਂ
ਕੰਬਾਈਨ ਹਾਰਵੈਸਟਰ ਦੀ ਸਹੀ ਸਾਂਭ-ਸੰਭਾਲ ਲਈ ਧਿਆਨ ਰੱਖਣ ਯੋਗ ਕੋਈ ਚਾਰ ਗੱਲਾਂ ਲਿਖੋ।

18. ਫਲ ਅਤੇ ਸਬਜ਼ੀਆਂ ਦੀ ਪੈਕਿੰਗ ਕਰਨ ਦੇ ਕੋਈ ਚਾਰ ਤਰੀਕੇ ਲਿਖੋ।
ਜਾਂ
ਗਾਜਰ ਦਾ ਅਚਾਰ ਕਿਵੇਂ ਤਿਆਰ ਕੀਤਾ ਜਾਂਦਾ ਹੈ?

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends