Time: 3 Hrs.
Max. Marks: 80
Q. 1 All parts are compulsory. Each question carries 1 mark: (1x20 = 20 marks)
ਸਾਰੇ ਪ੍ਰਸ਼ਨ ਲਾਜ਼ਮੀ ਹਨ। ਹਰੇਕ ਪ੍ਰਸ਼ਨ 1 ਅੰਕ ਦਾ ਹੈ:
Answer the following Questions / ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ:
i. Name the level of management that is responsible for the welfare and survival of the organization.
ਉਸ ਪ੍ਰਬੰਧਨ ਪੱਧਰ ਦਾ ਨਾਮ ਦੱਸੋ ਜੋ ਸੰਗਠਨ ਦੀ ਭਲਾਈ ਅਤੇ ਹੋਂਦ ਲਈ ਜ਼ਿੰਮੇਵਾਰ ਹੈ।
ii. Who is known as the Father of Scientific Management?
ਵਿਗਿਆਨਕ ਪ੍ਰਬੰਧਨ ਦੇ ਪਿਤਾਮਾ ਵਜੋਂ ਕਿਸਨੂੰ ਜਾਣਿਆ ਜਾਂਦਾ ਹੈ?
iii. State one feature of the business environment.
ਕਾਰੋਬਾਰੀ ਵਾਤਾਵਰਣ ਦੀ ਇੱਕ ਵਿਸ਼ੇਸ਼ਤਾ ਦੱਸੋ।
iv. Define 'Policy'.
'ਨੀਤੀ' ਨੂੰ ਪਰਿਭਾਸ਼ਿਤ ਕਰੋ।
v. What is meant by 'span of management'?
'ਪ੍ਰਬੰਧਨ ਦੇ ਵਿਸਥਾਰ' (Span of Management) ਤੋਂ ਕੀ ਭਾਵ ਹੈ?
Fill in the Blanks / ਖਾਲੀ ਥਾਵਾਂ ਭਰੋ:
vi. Management is a ............. process. (continuous/stationary)
ਪ੍ਰਬੰਧਨ ਇੱਕ ............. ਪ੍ਰਕਿਰਿਆ ਹੈ। (ਨਿਰੰਤਰ/ਸਥਿਰ)
vii. Principles of management are ............. in nature. (rigid/flexible)
ਪ੍ਰਬੰਧਨ ਦੇ ਸਿਧਾਂਤ ਸੁਭਾਅ ਵਿੱਚ .................. ਹਨ। (ਕਠੋਰ/ਲਚਕਦਾਰ)
viii. Recruitment is a .................... process. (positive/negative)
ਭਰਤੀ ਇੱਕ .................... ਪ੍ਰਕਿਰਿਆ ਹੈ। (ਸਕਾਰਾਤਮਕ/ਨਕਾਰਾਤਮਕ)
ix. Controlling looks ............... (forward/backward/both)
ਨਿਯੰਤਰਣ ............... ਦੇਖਦਾ ਹੈ। (ਅੱਗੇ/ਪਿੱਛੇ/ਦੋਵੇਂ)
x. ................. is the essence of management. (Coordination/Control)
................. ਪ੍ਰਬੰਧਨ ਦਾ ਸਾਰ ਹੈ। (ਤਾਲਮੇਲ/ਨਿਯੰਤਰਣ)
Write True or False / ਸਹੀ ਜਾਂ ਗਲਤ ਲਿਖੋ:
xi. Planning is a mental exercise.
ਯੋਜਨਾਬੰਦੀ ਇੱਕ ਮਾਨਸਿਕ ਕਸਰਤ ਹੈ।
xii. Accountability can be delegated.
ਜਵਾਬਦੇਹੀ ਸੌਂਪੀ ਜਾ ਸਕਦੀ ਹੈ।
xiii. Training and Development are the same concepts.
ਸਿਖਲਾਈ ਅਤੇ ਵਿਕਾਸ ਇੱਕੋ ਜਿਹੀਆਂ ਧਾਰਨਾਵਾਂ ਹਨ।
xiv. A consumer has the right to safety.
ਇੱਕ ਖਪਤਕਾਰ ਨੂੰ ਸੁਰੱਖਿਆ ਦਾ ਅਧਿਕਾਰ ਹੈ।
xv. Capital market deals in short-term funds.
ਪੂੰਜੀ ਬਜ਼ਾਰ ਥੋੜੇ ਸਮੇਂ ਦੇ ਫੰਡਾਂ ਨਾਲ ਨਜਿੱਠਦਾ ਹੈ।
Multiple choice questions / ਬਹੁ-ਚੋਣ ਵਾਲੇ ਪ੍ਰਸ਼ਨ:
xvi. Which of the following is not an element of the marketing mix?
ਹੇਠ ਲਿਖਿਆਂ ਵਿੱਚੋਂ ਕਿਹੜਾ ਮਾਰਕੀਟਿੰਗ ਮਿਸ਼ਰਣ ਦਾ ਤੱਤ ਨਹੀਂ ਹੈ?
(a) Product (ਉਤਪਾਦ)
(b) Price (ਕੀਮਤ)
(c) Place (ਸਥਾਨ)
(d) Planning (ਯੋਜਨਾਬੰਦੀ)
xvii. Management is:
ਪ੍ਰਬੰਧਨ ਹੈ:
(a) An Art (ਇੱਕ ਕਲਾ)
(b) A Science (ਇੱਕ ਵਿਗਿਆਨ)
(c) Both Art and Science (ਕਲਾ ਅਤੇ ਵਿਗਿਆਨ ਦੋਵੇਂ)
(d) None of these (ਇਹਨਾਂ ਵਿੱਚੋਂ ਕੋਈ ਨਹੀਂ)
xviii. Which of the following is an external source of recruitment?
ਹੇਠ ਲਿਖਿਆਂ ਵਿੱਚੋਂ ਕਿਹੜਾ ਭਰਤੀ ਦਾ ਬਾਹਰੀ ਸਰੋਤ ਹੈ?
(a) Promotion (ਤਰੱਕੀ)
(b) Transfer (ਤਬਾਦਲਾ)
(c) Campus Recruitment (ਕੈਂਪਸ ਭਰਤੀ)
(d) None of these (ਇਹਨਾਂ ਵਿੱਚੋਂ ਕੋਈ ਨਹੀਂ)
xix. The main objective of financial management is:
ਵਿੱਤੀ ਪ੍ਰਬੰਧਨ ਦਾ ਮੁੱਖ ਉਦੇਸ਼ ਹੈ:
(a) Profit Maximization (ਮੁਨਾਫਾ ਵੱਧ ਤੋਂ ਵੱਧ ਕਰਨਾ)
(b) Wealth Maximization (ਦੌਲਤ ਵੱਧ ਤੋਂ ਵੱਧ ਕਰਨਾ)
(c) Sales Maximization (ਵਿਕਰੀ ਵੱਧ ਤੋਂ ਵੱਧ ਕਰਨਾ)
(d) Cost Minimization (ਲਾਗਤ ਘੱਟੋ-ਘੱਟ ਕਰਨਾ)
xx. Consumer Protection Act 2019 came into force in:
ਖਪਤਕਾਰ ਸੁਰੱਖਿਆ ਐਕਟ 2019 ਲਾਗੂ ਹੋਇਆ:
(a) 1986
(b) 2019
(c) 2020
(d) 1991
Q. 2 All parts are compulsory. Each question carries 2 marks: (2x10 = 20 marks)
ਸਾਰੇ ਪ੍ਰਸ਼ਨ ਲਾਜ਼ਮੀ ਹਨ। ਹਰੇਕ ਪ੍ਰਸ਼ਨ 2 ਅੰਕ ਦਾ ਹੈ:
i. Define Management. ਪ੍ਰਬੰਧਨ ਨੂੰ ਪਰਿਭਾਸ਼ਿਤ ਕਰੋ।
ii. What is meant by 'Scalar Chain'? 'ਸਕੇਲਰ ਚੇਨ' (ਲੜੀਵਾਰ ਸੰਪਰਕ) ਤੋਂ ਕੀ ਭਾਵ ਹੈ?
iii. State any two features of Business Environment. ਕਾਰੋਬਾਰੀ ਵਾਤਾਵਰਣ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ।
iv. Differentiate between Rules and Methods. ਨਿਯਮਾਂ ਅਤੇ ਤਰੀਕਿਆਂ (ਵਿਧੀਆਂ) ਵਿੱਚ ਅੰਤਰ ਦੱਸੋ।
v. What is meant by Formal Organization? ਰਸਮੀ ਸੰਗਠਨ ਤੋਂ ਕੀ ਭਾਵ ਹੈ?
vi. Define 'Staffing'. 'ਸਟਾਫਿੰਗ' (ਅਮਲਾ ਭਰਤੀ) ਨੂੰ ਪਰਿਭਾਸ਼ਿਤ ਕਰੋ।
vii. State two non-financial incentives. ਕੋਈ ਦੋ ਗੈਰ-ਵਿੱਤੀ ਪ੍ਰੇਰਨਾਵਾਂ ਦੱਸੋ।
viii. Define 'Controlling'. 'ਨਿਯੰਤਰਣ' ਨੂੰ ਪਰਿਭਾਸ਼ਿਤ ਕਰੋ।
ix. What is Working Capital? ਕਾਰਜਸ਼ੀਲ ਪੂੰਜੀ ਕੀ ਹੈ?
x. Who is a 'Consumer' under CPA 2019? CPA 2019 ਦੇ ਤਹਿਤ 'ਖਪਤਕਾਰ' ਕੌਣ ਹੈ?
Q. 3 All parts are compulsory. Each question carries 4 marks: (4x4 = 16 marks)
ਸਾਰੇ ਪ੍ਰਸ਼ਨ ਲਾਜ਼ਮੀ ਹਨ। ਹਰੇਕ ਪ੍ਰਸ਼ਨ 4 ਅੰਕ ਦਾ ਹੈ:
i. Discuss any four principles of management given by Fayol.
OR
Differentiate between Time Study and Motion Study.
ਫਿਓਲ ਦੁਆਰਾ ਦਿੱਤੇ ਗਏ ਪ੍ਰਬੰਧਨ ਦੇ ਕੋਈ ਚਾਰ ਸਿਧਾਂਤਾਂ ਬਾਰੇ ਚਰਚਾ ਕਰੋ।
ਜਾਂ
ਸਮਾਂ ਅਧਿਐਨ ਅਤੇ ਗਤੀ ਅਧਿਐਨ ਵਿੱਚ ਅੰਤਰ ਦੱਸੋ।
ii. Explain any four limitations of Planning.
OR
Differentiate between Single Use Plan and Standing Plan.
ਯੋਜਨਾਬੰਦੀ ਦੀਆਂ ਕੋਈ ਚਾਰ ਸੀਮਾਵਾਂ ਦੀ ਵਿਆਖਿਆ ਕਰੋ।
ਜਾਂ
ਸਿੰਗਲ ਵਰਤੋਂ ਯੋਜਨਾ ਅਤੇ ਸਥਾਈ ਯੋਜਨਾ ਵਿੱਚ ਅੰਤਰ ਦੱਸੋ।
iii. Explain the process of Selection.
OR
Differentiate between Recruitment and Selection.
ਚੋਣ ਦੀ ਪ੍ਰਕਿਰਿਆ ਦੀ ਵਿਆਖਿਆ ਕਰੋ।
ਜਾਂ
ਭਰਤੀ ਅਤੇ ਚੋਣ ਵਿੱਚ ਅੰਤਰ ਦੱਸੋ।
iv. State any four Rights of Consumers.
OR
Explain the role of NGOs in Consumer Protection.
ਖਪਤਕਾਰਾਂ ਦੇ ਕੋਈ ਚਾਰ ਅਧਿਕਾਰ ਦੱਸੋ।
ਜਾਂ
ਖਪਤਕਾਰ ਸੁਰੱਖਿਆ ਵਿੱਚ ਗੈਰ-ਸਰਕਾਰੀ ਸੰਗਠਨਾਂ (NGOs) ਦੀ ਭੂਮਿਕਾ ਦੀ ਵਿਆਖਿਆ ਕਰੋ।
Q. 4 All parts are compulsory. Each question carries 6 marks: (6x2 = 12 marks)
ਸਾਰੇ ਪ੍ਰਸ਼ਨ ਲਾਜ਼ਮੀ ਹਨ। ਹਰੇਕ ਪ੍ਰਸ਼ਨ 6 ਅੰਕ ਦਾ ਹੈ:
i. Read the case given below and answer the following questions:
ਹੇਠਾਂ ਦਿੱਤੇ ਕੇਸ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਜਾਣ:
Unique India Ltd. could not improve its production due to the use of old technology in its manufacturing processes. The management decided to replace old methods with the latest technology. Suitable training facilities were arranged for workers to operate new machines. The management announced a goal to increase sales by 25%. Workers who achieve targets will be rewarded.
ਯੂਨੀਕ ਇੰਡੀਆ ਲਿਮਟਿਡ ਆਪਣੀਆਂ ਨਿਰਮਾਣ ਪ੍ਰਕਿਰਿਆਵਾਂ ਵਿੱਚ ਪੁਰਾਣੀ ਤਕਨਾਲੋਜੀ ਦੀ ਵਰਤੋਂ ਕਾਰਨ ਆਪਣੇ ਉਤਪਾਦਨ ਵਿੱਚ ਸੁਧਾਰ ਨਹੀਂ ਕਰ ਸਕਿਆ। ਪ੍ਰਬੰਧਨ ਨੇ ਪੁਰਾਣੇ ਤਰੀਕਿਆਂ ਨੂੰ ਨਵੀਨਤਮ ਤਕਨਾਲੋਜੀ ਨਾਲ ਬਦਲਣ ਦਾ ਫੈਸਲਾ ਕੀਤਾ। ਕਾਮਿਆਂ ਲਈ ਨਵੀਆਂ ਮਸ਼ੀਨਾਂ ਚਲਾਉਣ ਲਈ ਢੁਕਵੀਂ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਸੀ। ਪ੍ਰਬੰਧਨ ਨੇ ਵਿਕਰੀ ਵਿੱਚ 25% ਵਾਧਾ ਕਰਨ ਦਾ ਟੀਚਾ ਰੱਖਿਆ। ਟੀਚੇ ਪ੍ਰਾਪਤ ਕਰਨ ਵਾਲੇ ਕਾਮਿਆਂ ਨੂੰ ਇਨਾਮ ਦਿੱਤਾ ਜਾਵੇਗਾ।
1. What was the cause of low production initially? (ਸ਼ੁਰੂ ਵਿੱਚ ਘੱਟ ਉਤਪਾਦਨ ਦਾ ਕੀ ਕਾਰਨ ਸੀ?)
(a) Financial problems (ਵਿੱਤੀ ਸਮੱਸਿਆਵਾਂ)
(b) Competition (ਮੁਕਾਬਲਾ)
(c) Use of old technology (ਪੁਰਾਣੀ ਤਕਨਾਲੋਜੀ ਦੀ ਵਰਤੋਂ)
(d) None of these (ਇਹਨਾਂ ਵਿੱਚੋਂ ਕੋਈ ਨਹੀਂ)
2. Which decision was taken to improve production? (ਉਤਪਾਦਨ ਨੂੰ ਬਿਹਤਰ ਬਣਾਉਣ ਲਈ ਕਿਹੜਾ ਫੈਸਲਾ ਲਿਆ ਗਿਆ ਸੀ?)
(a) Changing old methods (ਪੁਰਾਣੇ ਤਰੀਕਿਆਂ ਨੂੰ ਬਦਲਣਾ)
(b) Investment (ਨਿਵੇਸ਼)
(c) Working environment (ਕੰਮ ਦਾ ਮਾਹੌਲ)
(d) Motivation (ਪ੍ਰੇਰਣਾ)
3. "The company's main objective is now to increase sales by 25%". Identify the feature of management. (ਕੰਪਨੀ ਦਾ ਮੁੱਖ ਉਦੇਸ਼ ਹੁਣ ਵਿਕਰੀ ਨੂੰ 25% ਵਧਾਉਣਾ ਹੈ"। ਪ੍ਰਬੰਧਨ ਦੀ ਵਿਸ਼ੇਸ਼ਤਾ ਦੀ ਪਛਾਣ ਕਰੋ।)
(a) Goal-oriented (ਟੀਚਾ-ਅਧਾਰਿਤ)
(b) Continuous process (ਨਿਰੰਤਰ ਪ੍ਰਕਿਰਿਆ)
(c) Pervasive (ਸਰਵ ਵਿਆਪਕ)
(d) Group activity (ਸਮੂਹ ਗਤੀਵਿਧੀ)
4. Providing training facilities highlights which importance of management? (ਸਿਖਲਾਈ ਦੀ ਸਹੂਲਤ ਪ੍ਰਦਾਨ ਕਰਨਾ ਪ੍ਰਬੰਧਨ ਦੀ ਕਿਹੜੀ ਮਹੱਤਤਾ ਨੂੰ ਦਰਸਾਉਂਦਾ ਹੈ?)
(a) Helps in achieving goals (ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ)
(b) Increases efficiency (ਕੁਸ਼ਲਤਾ ਵਧਾਉਂਦਾ ਹੈ)
(c) Helps achieving personal goals (ਨਿੱਜੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ)
(d) Creates dynamic organization (ਗਤੀਸ਼ੀਲ ਸੰਗਠਨ ਬਣਾਉਂਦਾ ਹੈ)
5. Rewarding workers for achieving targets refers to which type of goal? (ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਾਮਿਆਂ ਨੂੰ ਇਨਾਮ ਦੇਣਾ ਕਿਸ ਕਿਸਮ ਦੇ ਟੀਚੇ ਨੂੰ ਦਰਸਾਉਂਦਾ ਹੈ?)
(a) Organizational (ਸੰਗਠਨਾਤਮਕ)
(b) Social (ਸਮਾਜਿਕ)
(c) Personal (ਨਿੱਜੀ)
(d) Common (ਆਮ)
6. The management suggested changes in product as per market demand. This shows management creates a: (ਪ੍ਰਬੰਧਨ ਨੇ ਬਜ਼ਾਰ ਦੀ ਮੰਗ ਅਨੁਸਾਰ ਉਤਪਾਦ ਵਿੱਚ ਬਦਲਾਅ ਸੁਝਾਏ। ਇਹ ਦਰਸਾਉਂਦਾ ਹੈ ਕਿ ਪ੍ਰਬੰਧਨ ਬਣਾਉਂਦਾ ਹੈ:)
(a) Dynamic organization (ਗਤੀਸ਼ੀਲ ਸੰਗਠਨ)
(b) Rigid structure (ਕਠੋਰ ਢਾਂਚਾ)
(c) Social group (ਸਮਾਜਿਕ ਸਮੂਹ)
(d) None of these (ਇਹਨਾਂ ਵਿੱਚੋਂ ਕੋਈ ਨਹੀਂ)
ii. Read the case given below and answer the following questions:
ਹੇਠਾਂ ਦਿੱਤੇ ਕੇਸ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਜਾਣ:
Rudra Enterprises Ltd. has two divisions: Manufacturing and Trading. The finance controller estimated that the manufacturing division needs ₹80 crore working capital, while the trading division needs ₹20 crore. The company follows a liberal credit policy due to competition.
ਰੁਦਰ ਐਂਟਰਪ੍ਰਾਈਜ਼ਿਜ਼ ਲਿਮਟਿਡ ਦੋ ਕਾਰੋਬਾਰੀ ਡਿਵੀਜ਼ਨ ਚਲਾ ਰਿਹਾ ਹੈ: ਨਿਰਮਾਣ (Manufacturing) ਅਤੇ ਵਪਾਰ (Trading)। ਵਿੱਤ ਕੰਟਰੋਲਰ ਨੇ ਅਨੁਮਾਨ ਲਗਾਇਆ ਕਿ ਨਿਰਮਾਣ ਵਿਭਾਗ ਨੂੰ 80 ਕਰੋੜ ਰੁਪਏ ਦੀ ਕਾਰਜਸ਼ੀਲ ਪੂੰਜੀ ਦੀ ਲੋੜ ਹੋਵੇਗੀ ਜਦਕਿ ਵਪਾਰ ਵਿਭਾਗ ਨੂੰ 20 ਕਰੋੜ ਰੁਪਏ ਦੀ ਲੋੜ ਹੋਵੇਗੀ। ਕੰਪਨੀ ਮੁਕਾਬਲੇ ਦੇ ਕਾਰਨ ਉਦਾਰ ਕ੍ਰੈਡਿਟ ਨੀਤੀ ਦੀ ਪਾਲਣਾ ਕਰਦੀ ਹੈ।
1. Which factor affects the working capital requirement based on the type of business (Manufacturing vs Trading)? (ਕਾਰੋਬਾਰ ਦੀ ਕਿਸਮ (ਨਿਰਮਾਣ ਬਨਾਮ ਵਪਾਰ) ਦੇ ਅਧਾਰ 'ਤੇ ਕਾਰਜਸ਼ੀਲ ਪੂੰਜੀ ਦੀ ਲੋੜ ਨੂੰ ਕਿਹੜਾ ਕਾਰਕ ਪ੍ਰਭਾਵਿਤ ਕਰਦਾ ਹੈ?)
(a) Nature of business (ਕਾਰੋਬਾਰ ਦੀ ਪ੍ਰਕਿਰਤੀ)
(b) Scale of operations (ਸੰਚਾਲਨ ਦਾ ਪੈਮਾਨਾ)
(c) Seasonal factors (ਮੌਸਮੀ ਕਾਰਕ)
(d) Technology (ਤਕਨਾਲੋਜੀ)
2. What is the impact of a liberal credit policy on working capital? (ਕਾਰਜਸ਼ੀਲ ਪੂੰਜੀ 'ਤੇ ਉਦਾਰਵਾਦੀ ਕ੍ਰੈਡਿਟ ਨੀਤੀ ਦਾ ਕੀ ਪ੍ਰਭਾਵ ਹੈ?)
(a) More working capital needed (ਹੋਰ ਕਾਰਜਸ਼ੀਲ ਪੂੰਜੀ ਦੀ ਲੋੜ)
(b) Less working capital needed (ਘੱਟ ਕਾਰਜਸ਼ੀਲ ਪੂੰਜੀ ਦੀ ਲੋੜ)
(c) No effect (ਕੋਈ ਅਸਰ ਨਹੀਂ)
(d) Depends on situation (ਸਥਿਤੀ 'ਤੇ ਨਿਰਭਰ ਕਰੇਗਾ)
3. Which factor relates to the management of raw material and debtors turnover? (ਕੱਚੇ ਮਾਲ ਦਾ ਪ੍ਰਬੰਧਨ ਅਤੇ ਕਰਜ਼ਦਾਰਾਂ ਦਾ ਟਰਨਓਵਰ ਕਿਸ ਕਾਰਕ ਨਾਲ ਸਬੰਧਤ ਹੈ?)
(a) Operating efficiency (ਸੰਚਾਲਨ ਕੁਸ਼ਲਤਾ)
(b) Financial alternatives (ਵਿੱਤੀ ਵਿਕਲਪ)
(c) Growth prospects (ਵਿਕਾਸ ਦੀਆਂ ਸੰਭਾਵਨਾਵਾਂ)
(d) None of these (ਉਪਰੋਕਤ ਵਿੱਚੋਂ ਕੋਈ ਨਹੀਂ)
4. The time gap between purchase of raw material and production of finished goods refers to: (ਕੱਚੇ ਮਾਲ ਦੀ ਖਰੀਦ ਅਤੇ ਤਿਆਰ ਮਾਲ ਵਿੱਚ ਪਰਿਵਰਤਨ ਦੇ ਵਿਚਕਾਰ ਦਾ ਸਮਾਂ ਦਰਸਾਉਂਦਾ ਹੈ:)
(a) Production cycle (ਉਤਪਾਦਨ ਚੱਕਰ)
(b) Business cycle (ਵਪਾਰ ਚੱਕਰ)
(c) Seasonal factor (ਮੌਸਮੀ ਕਾਰਕ)
(d) None of these (ਇਹਨਾਂ ਵਿੱਚੋਂ ਕੋਈ ਨਹੀਂ)
5. If inflation rises, how does it affect working capital? (ਜੇਕਰ ਮਹਿੰਗਾਈ ਵਧਦੀ ਹੈ, ਤਾਂ ਇਹ ਕਾਰਜਸ਼ੀਲ ਪੂੰਜੀ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ?)
(a) Increases requirement (ਲੋੜ ਵਧਾਉਂਦਾ ਹੈ)
(b) Decreases requirement (ਲੋੜ ਘਟਾਉਂਦਾ ਹੈ)
(c) No change (ਕੋਈ ਬਦਲਾਅ ਨਹੀਂ)
(d) None of these (ਇਹਨਾਂ ਵਿੱਚੋਂ ਕੋਈ ਨਹੀਂ)
6. Manufacturing division requires more working capital than trading division because: (ਨਿਰਮਾਣ ਵਿਭਾਗ ਨੂੰ ਵਪਾਰ ਵਿਭਾਗ ਨਾਲੋਂ ਵਧੇਰੇ ਕਾਰਜਸ਼ੀਲ ਪੂੰਜੀ ਦੀ ਲੋੜ ਹੁੰਦੀ ਹੈ ਕਿਉਂਕਿ:)
(a) It involves processing of raw material (ਇਸ ਵਿੱਚ ਕੱਚੇ ਮਾਲ ਦੀ ਪ੍ਰੋਸੈਸਿੰਗ ਸ਼ਾਮਲ ਹੈ)
(b) It sells only for cash (ਇਹ ਸਿਰਫ ਨਕਦ ਲਈ ਵੇਚਦਾ ਹੈ)
(c) It has no debtors (ਇਸਦੇ ਕੋਈ ਕਰਜ਼ਦਾਰ ਨਹੀਂ ਹਨ)
(d) None of these (ਇਹਨਾਂ ਵਿੱਚੋਂ ਕੋਈ ਨਹੀਂ)
Q. 5 All parts are compulsory. Each question carries 6 marks: (6x2 = 12 marks)
ਸਾਰੇ ਪ੍ਰਸ਼ਨ ਲਾਜ਼ਮੀ ਹਨ। ਹਰੇਕ ਪ੍ਰਸ਼ਨ 6 ਅੰਕ ਦਾ ਹੈ:
i. Explain the importance of Delegation of Authority.
OR
Discuss the barriers to effective communication and measures to overcome them.
ਅਧਿਕਾਰ ਸੌਂਪਣ (Delegation) ਦੇ ਮਹੱਤਵ ਬਾਰੇ ਦੱਸੋ।
ਜਾਂ
ਪ੍ਰਭਾਵਸ਼ਾਲੀ ਸੰਚਾਰ ਵਿੱਚ ਰੁਕਾਵਟਾਂ ਅਤੇ ਉਹਨਾਂ ਨੂੰ ਦੂਰ ਕਰਨ ਦੇ ਉਪਾਵਾਂ ਬਾਰੇ ਚਰਚਾ ਕਰੋ।
ii. "Advertising is a necessary evil." Analyse the statement.
OR
Discuss the factors affecting the choice of Capital Structure.
"ਇਸ਼ਤਿਹਾਰਬਾਜ਼ੀ ਇੱਕ ਜ਼ਰੂਰੀ ਬੁਰਾਈ ਹੈ।" ਇਸ ਕਥਨ ਦਾ ਵਿਸ਼ਲੇਸ਼ਣ ਕਰੋ।
ਜਾਂ
ਪੂੰਜੀ ਢਾਂਚੇ (Capital Structure) ਦੀ ਚੋਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਬਾਰੇ ਚਰਚਾ ਕਰੋ।
*****