HTET ਨਾ ਪਾਸ ਕੀਤਾ ਤਾਂ ਨੌਕਰੀ ਖਤਮ! ਸਰਕਾਰ ਨੇ ਮਾਰਚ 2027 ਤੱਕ ਦਿੱਤਾ ਆਖਰੀ ਮੌਕਾ

 


HTET ਨਾ ਪਾਸ ਕੀਤਾ ਤਾਂ ਨੌਕਰੀ ਖਤਮ! ਸਰਕਾਰ ਨੇ ਮਾਰਚ 2027 ਤੱਕ ਦਿੱਤਾ ਆਖਰੀ ਮੌਕਾ

ਪੰਚਕੂਲਾ 16 ਫਰਵਰੀ , ਜਾਬਸ ਆਫ ਟੁਡੇ: ਹਰਿਆਣਾ ਸਰਕਾਰ ਨੇ ਪ੍ਰਾਇਮਰੀ ਅਧਿਆਪਕਾਂ (PRT) ਲਈ ਇੱਕ ਅਹਿਮ ਫੈਸਲਾ ਲੈਂਦੇ ਹੋਏ HTET ਪਾਸ ਕਰਨ ਦੀ ਆਖਰੀ ਮਿਆਦ ਮਾਰਚ 2027 ਤੱਕ ਨਿਰਧਾਰਤ ਕਰ ਦਿੱਤੀ ਹੈ। ਇਹ ਫੈਸਲਾ ਉਹਨਾਂ ਉਮੀਦਵਾਰਾਂ ਲਈ ਲਾਗੂ ਹੋਵੇਗਾ ਜੋ ਵਿਗਿਆਪਨ ਨੰਬਰ 2/2012 ਅਧੀਨ ਤਜਰਬੇ ਦੇ ਆਧਾਰ ’ਤੇ ਚੁਣੇ ਗਏ ਸਨ।



ਜਾਰੀ ਹੁਕਮਾਂ ਅਨੁਸਾਰ, ਚਾਰ ਸਾਲਾਂ ਦੇ ਅਧਿਆਪਕੀ ਤਜਰਬੇ ਦੇ ਆਧਾਰ ’ਤੇ ਨਿਯੁਕਤ ਕੀਤੇ ਗਏ PRT ਅਧਿਆਪਕਾਂ ਲਈ ਪਹਿਲਾਂ HTET ਪਾਸ ਕਰਨਾ ਲਾਜ਼ਮੀ ਸ਼ਰਤ ਰੱਖੀ ਗਈ ਸੀ। ਵਿਭਾਗ ਵੱਲੋਂ ਪਹਿਲਾਂ ਵੀ ਇਸ ਸਬੰਧੀ ਪੱਤਰ ਜਾਰੀ ਕਰਕੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਯੁਕਤੀ ਪੱਤਰਾਂ ਵਿੱਚ ਇਹ ਸ਼ਰਤ ਸ਼ਾਮਲ ਕਰਨ ਲਈ ਕਿਹਾ ਗਿਆ ਸੀ ਕਿ ਭਵਿੱਖ ਵਿੱਚ HTET ਪਾਸ ਕਰਨਾ ਲਾਜ਼ਮੀ ਹੋਵੇਗਾ। ( ਜਾਬਸ ਆਫ ਟੁਡੇ)

⏰ PSEB Class 8 English Answer Key Feb 2026 | Tomorrow's Exam Solution & Guess Papers



ਹੁਣ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਨ੍ਹਾਂ ਅਧਿਆਪਕਾਂ ਨੇ ਅਜੇ ਤੱਕ HTET ਪਾਸ ਨਹੀਂ ਕੀਤਾ, ਉਹਨਾਂ ਨੂੰ ਮਾਰਚ 2027 ਤੱਕ ਇਹ ਪ੍ਰੀਖਿਆ ਪਾਸ ਕਰਨੀ ਹੋਵੇਗੀ। ਜੇਕਰ ਨਿਰਧਾਰਤ ਸਮੇਂ ਅੰਦਰ HTET ਪਾਸ ਨਾ ਕੀਤਾ ਗਿਆ ਤਾਂ ਸੰਬੰਧਤ ਅਧਿਆਪਕਾਂ ਦੀ ਸੇਵਾ ਬਿਨਾਂ ਕਿਸੇ ਹੋਰ ਨੋਟਿਸ ਦੇ ਖਤਮ ਕੀਤੀ ਜਾ ਸਕਦੀ ਹੈ।

ਵਿਭਾਗ ਵੱਲੋਂ ਇਹ ਹੁਕਮ ਸਾਰੇ ਜ਼ਿਲ੍ਹਾ ਐਲੀਮੈਂਟਰੀ ਐਜੂਕੇਸ਼ਨ ਅਧਿਕਾਰੀਆਂ ਨੂੰ ਭੇਜੇ ਗਏ ਹਨ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਨਾਲ ਹੀ, ਵਿਭਾਗ ਦੀ ਅਧਿਕਾਰਕ ਵੈੱਬਸਾਈਟ ’ਤੇ ਵੀ ਇਸ ਅਪਡੇਟ ਨੂੰ ਅੱਪਲੋਡ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਸਿੱਖਿਆ ਵਿਭਾਗ ਦੇ ਇਸ ਫੈਸਲੇ ਨਾਲ ਉਹਨਾਂ ਅਧਿਆਪਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਜਿਨ੍ਹਾਂ ਨੇ ਅਜੇ ਤੱਕ HTET ਪਾਸ ਨਹੀਂ ਕੀਤਾ। ਹੁਣ ਉਹਨਾਂ ਕੋਲ ਆਪਣੀ ਨੌਕਰੀ ਬਚਾਉਣ ਲਈ ਕੇਵਲ ਮਾਰਚ 2027 ਤੱਕ ਦਾ ਸਮਾਂ ਬਚਿਆ ਹੈ।



💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends