REPUBLIC DAY 2026 FLAG HOISTING SCHEDULE CHANGED : ਪੰਜਾਬ ਸਰਕਾਰ ਵੱਲੋਂ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਵਿੱਚ ਬਦਲਾਅ

REPUBLIC DAY 2026 FLAG HOISTING SCHEDULE CHANGED : ਪੰਜਾਬ ਸਰਕਾਰ ਵੱਲੋਂ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਵਿੱਚ ਬਦਲਾਅ 

ਪ੍ਰਬੰਧਕੀ ਕਾਰਣਾ ਕਰਕੇ ਮਾਨਯੋਗ ਰਾਜਪਾਲ, ਪੰਜਾਬ ਜੀ ਜਿਲਾ ਫਾਜਿਲਕਾ (ਰਾਜ ਪੱਧਰੀ ਸਮਾਗਮ) ਵਿਖੇ ਅਤੇ ਸ੍ਰੀ ਹਰਜੋਤ ਸਿੰਘ ਬੈਂਸ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਸਕੂਲ ਸਿੱਖਿਆ ਅਤੇ ਸੂਚਨਾਂ ਤੇ ਲੋਕ ਸੰਪਰਕ ਮੰਤਰੀ, ਪੰਜਾਬ ਜੀ ਪਟਿਆਲਾ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਗਣਤੰਤਰ ਦਿਵਸ 2026: ਪੰਜਾਬ ਸਰਕਾਰ ਵੱਲੋਂ ਝੰਡਾ ਲਹਿਰਾਉਣ ਦੀ ਸੂਚੀ ਜਾਰੀ

ਗਣਤੰਤਰ ਦਿਵਸ 2026: ਪੰਜਾਬ ਸਰਕਾਰ ਵੱਲੋਂ ਝੰਡਾ ਲਹਿਰਾਉਣ ਲਈ ਉੱਘੀਆਂ ਸ਼ਖਸੀਅਤਾਂ ਦੀ ਸੂਚੀ ਜਾਰੀ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 26 ਜਨਵਰੀ 2026 ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੇ ਮੌਕੇ 'ਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਲਾਮੀ ਲੈਣ ਵਾਲੀਆਂ ਸ਼ਖਸੀਅਤਾਂ ਦੀ ਅਧਿਕਾਰਤ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਇਸ ਵਾਰ ਰਾਜ ਪੱਧਰੀ ਸਮਾਗਮ ਪਟਿਆਲਾ ਵਿਖੇ ਹੋਵੇਗਾ, ਜਿੱਥੇ ਮਾਨਯੋਗ ਰਾਜਪਾਲ, ਪੰਜਾਬ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਹੁਸ਼ਿਆਰਪੁਰ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

ਮੁੱਖ ਪ੍ਰੋਗਰਾਮਾਂ ਦਾ ਵੇਰਵਾ:

ਸ਼ਖਸੀਅਤ ਦਾ ਨਾਮ ਜ਼ਿਲ੍ਹਾ
ਮਾਨਯੋਗ ਰਾਜਪਾਲ, ਪੰਜਾਬ (ਰਾਜ ਪੱਧਰੀ) ਪਟਿਆਲਾ
ਸ੍ਰੀ ਭਗਵੰਤ ਮਾਨ (ਮੁੱਖ ਮੰਤਰੀ) ਹੁਸ਼ਿਆਰਪੁਰ
ਸ੍ਰੀ ਕੁਲਤਾਰ ਸਿੰਘ ਸੰਧਵਾਂ (ਸਪੀਕਰ) ਸੰਗਰੂਰ
ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ (ਡਿਪਟੀ ਸਪੀਕਰ) ਬਰਨਾਲਾ
ਸ੍ਰੀ ਹਰਪਾਲ ਸਿੰਘ ਚੀਮਾ (ਵਿੱਤ ਮੰਤਰੀ) ਬਠਿੰਡਾ
ਸ੍ਰੀ ਅਮਨ ਅਰੋੜਾ (ਕੈਬਨਿਟ ਮੰਤਰੀ) ਪਠਾਨਕੋਟ
ਡਾ. ਬਲਜੀਤ ਕੌਰ (ਕੈਬਨਿਟ ਮੰਤਰੀ) ਫਿਰੋਜ਼ਪੁਰ
ਸ਼੍ਰੀ ਹਰਜੋਤ ਸਿੰਘ ਬੈਂਸ (ਕੈਬਨਿਟ ਮੰਤਰੀ) ਫਾਜ਼ਿਲਕਾ
ਸ਼੍ਰੀ ਹਰਭਜਨ ਸਿੰਘ (ਕੈਬਨਿਟ ਮੰਤਰੀ) ਲੁਧਿਆਣਾ

ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸਮਾਗਮ ਦੇ ਸਬੰਧ ਵਿੱਚ ਤਿਆਰੀਆਂ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਨੇ ਪ੍ਰੋਟੋਕੋਲ ਅਨੁਸਾਰ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੀ ਤਾਕੀਦ ਕੀਤੀ ਹੈ ਤਾਂ ਜੋ ਗਣਤੰਤਰ ਦਿਵਸ ਦਾ ਜਸ਼ਨ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਸਕੇ।

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends