PSEB ਕਲਾਸ 10 (ਦਸਵੀਂ) ਸਮਾਜਿਕ ਵਿਗਿਆਨ (Social Science) ਸੈਂਪਲ ਪੇਪਰ 2025-26

PSEB ਦਸਵੀਂ ਸਮਾਜਿਕ ਵਿਗਿਆਨ ਪ੍ਰਸ਼ਨ ਪੱਤਰ

ਪ੍ਰਸ਼ਨ-ਪੱਤਰ: ਸਮਾਜਿਕ ਵਿਗਿਆਨ

ਜਮਾਤ - ਦਸਵੀਂ (Class X)

ਸਮਾਂ: 3 ਘੰਟੇ | ਕੁੱਲ ਅੰਕ: 80

✅ ਆਮ ਨਿਰਦੇਸ਼ (General Instructions)

  1. ਪ੍ਰਸ਼ਨ-ਪੱਤਰ 6 ਭਾਗਾਂ (ੳ, ਅ, ੲ, ਸ, ਹ, ਕ) ਵਿੱਚ ਵੰਡਿਆ ਗਿਆ ਹੈ।
  2. ਭਾਗ- ੳ: ਪ੍ਰਸ਼ਨ ਨੰਬਰ 1 ਦੇ 10 ਉਪਭਾਗ ਹਨ। ਹਰ ਪ੍ਰਸ਼ਨ 1 ਅੰਕ ਦਾ ਹੈ।
  3. ਭਾਗ- ਅ: ਪ੍ਰਸ਼ਨ ਨੰਬਰ 2 ਦੇ 10 ਉਪਭਾਗ ਹਨ। ਹਰ ਪ੍ਰਸ਼ਨ 1 ਅੰਕ ਦਾ ਹੈ।
  4. ਭਾਗ- ੲ: ਪ੍ਰਸ਼ਨ ਨੰਬਰ 3 ਦੇ 8 ਉਪਭਾਗ ਹਨ। ਹਰ ਪ੍ਰਸ਼ਨ 3 ਅੰਕ ਦਾ ਹੈ। ਉੱਤਰ 30 – 50 ਸ਼ਬਦਾਂ ਵਿੱਚ ਦੇਣਾ ਹੈ।
  5. ਭਾਗ- ਸ: ਪ੍ਰਸ਼ਨ ਨੰਬਰ 4 ਦੇ 4 ਉਪਭਾਗ (100% ਅੰਦਰੂਨੀ ਛੋਟ) ਹਨ। ਹਰ ਪ੍ਰਸ਼ਨ 5 ਅੰਕ ਦਾ ਹੈ। ਉੱਤਰ 80 – 100 ਸ਼ਬਦਾਂ ਵਿੱਚ ਦੇਣਾ ਹੈ।
  6. ਭਾਗ- ਹ: ਪ੍ਰਸ਼ਨ ਨੰਬਰ 5 ਸਰੋਤ ਆਧਾਰਿਤ ਹੈ। ਇਸ ਵਿੱਚ 4-4 ਅੰਕ ਦੇ ਦੋ ਪ੍ਰਸ਼ਨ ਹਨ (ਅਰਥ ਸ਼ਾਸਤਰ ਅਤੇ ਨਾਗਰਿਕ ਸ਼ਾਸਤਰ ਵਿੱਚੋਂ)।
  7. ਭਾਗ- ਕ: ਪ੍ਰਸ਼ਨ ਨੰਬਰ 6 ਮਾਨਚਿੱਤਰ ਨਾਲ ਸਬੰਧਤ ਹੈ। (ਭੂਗੋਲ ਅਤੇ ਇਤਿਹਾਸ)। ਹਰ ਸਥਾਨ 1 ਅੰਕ ਦਾ ਹੈ।

ਭਾਗ (ੳ)

1. ਬਹੁ-ਵਿਕਲਪੀ ਚੋਣ ਪ੍ਰਸ਼ਨ (MCQs) (10 x 1 = 10)

(i) ਕੱਚਾ ਲੋਹਾ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਕਾਰ ਦਾ ਸਰੋਤ ਹੈ?

  • (ੳ) ਨਵਿਆਉਣ ਯੋਗ
  • (ਅ) ਲਗਾਤਾਰ ਵਹਿਣ ਵਾਲਾ
  • (ੲ) ਜੈਵਿਕ ਸੋਮਾ
  • (ਸ) ਨਾ-ਨਵਿਆਉਣਯੋਗ

(ii) ਇਸਾਈਆਂ ਵਿਰੁੱਧ ਸੰਪ੍ਰਦਾਇਕ ਹਿੰਸਾ ਕਿਹੜੇ ਸੂਬੇ ਵਿੱਚ ਵਾਪਰੀ ਸੀ?

  • (ੳ) ਉੜੀਸਾ
  • (ਅ) ਕੇਰਲ
  • (ੲ) ਰਾਜਸਥਾਨ
  • (ਸ) ਮਨੀਪੁਰ

(iii) ਵਿਸ਼ਵ ਵਪਾਰ ਸੰਗਠਨ (WTO) ਦਾ ਮੁੱਖ ਦਫ਼ਤਰ ਕਿੱਥੇ ਹੈ?

  • (ੳ) ਵਾਸ਼ਿੰਗਟਨ ਸੰਯੁਕਤ ਰਾਜ
  • (ਅ) ਜਨੇਵਾ ਸਵਿਟਜ਼ਰਲੈਂਡ
  • (ੲ) ਕਾਠਮੰਡੂ (ਨੇਪਾਲ)
  • (ਸ) ਢਾਕਾ (ਬੰਗਲਾਦੇਸ਼)

(iv) ‘ਓਪ੍ਰੇਸ਼ਨ ਫ਼ਲੱਡ’ ਕਿਸ ਨਾਲ ਸਬੰਧਤ ਹੈ?

  • (ੳ) ਭਾਰਤ 'ਚ ਹੜ੍ਹਾਂ ਨਾਲ
  • (ਅ) ਦੁੱਧ ਉਤਪਾਦਨ ਨਾਲ
  • (ੲ) ਅੰਕੜਿਆਂ ਦੇ ਉਤਪਾਦਨ ਨਾਲ
  • (ਸ) ਦਰਿਆਵਾਂ ਨੂੰ ਜੋੜਨ ਨਾਲ

(v) ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ ਜੀ ਕਿੱਥੋਂ ਦੀ ਰਹਿਣ ਵਾਲੀ ਸੀ?

  • (ੳ) ਆਨੰਦਪੁਰ ਸਾਹਿਬ
  • (ਅ) ਪਟਨਾ
  • (ੲ) ਸੁਲਤਾਨਪੁਰ ਲੋਧੀ
  • (ਸ) ਬਟਾਲਾ

(vi) ਸਾਰਕ (SAARC) ਦੀ ਸਥਾਪਨਾ ਕਦੋਂ ਹੋਈ ਸੀ?

  • (ੳ) 24 ਅਕਤੂਬਰ, 1945
  • (ਅ) 08 ਦਸੰਬਰ 1985
  • (ੲ) 15 ਅਗਸਤ, 1947
  • (ਸ) 26 ਜਨਵਰੀ, 1987

(vii) ਮਾਨਵ ਵਿਕਾਸ ਸੂਚਕ ਅੰਕ (HDI) ਦਾ ਨਿਰਮਾਣ ਕਿਸ ਦੁਆਰਾ ਕੀਤਾ ਗਿਆ?

  • (ੳ) ਮੌਰਿਸ ਡੀ. ਮੌਰਿਸ
  • (ਅ) ਸੰਯੁਕਤ ਰਾਸ਼ਟਰ ਵਿਕਾਸ ਕਾਰਜਕਰਮ
  • (ੲ) ਸੰਯੁਕਤ ਰਾਸ਼ਟਰ ਸੰਘ
  • (ਸ) ਸੰਯੁਕਤ ਰਾਸ਼ਟਰ ਬਾਲ ਫੰਡ

(viii) ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ?

  • (ੳ) ਸੰਘਣੀ ਖੇਤੀ
  • (ਅ) ਜ਼ਰੂਰਤ ਤੋਂ ਜ਼ਿਆਦਾ ਸਿੰਚਾਈ
  • (ੲ) ਜੰਗਲਾਂ ਦੀ ਕਟਾਈ
  • (ਸ) ਪਸ਼ੂਆਂ ਦੇ ਚਰਨ ਕਾਰਨ

(ix) ਸੜਕ ਮਾਰਗਾਂ ਦੀ ਸੰਭਾਲ ਅਤੇ ਨਿਰਮਾਣ ਲਈ ਕੌਣ ਜ਼ਿੰਮੇਵਾਰ ਹੁੰਦਾ ਹੈ?

  • (ੳ) NHAI
  • (ਅ) ਲੋਕ ਨਿਰਮਾਣ ਵਿਭਾਗ (P.W.D.)
  • (ੲ) ਜ਼ਿਲ੍ਹਾ-ਪਰਸ਼ਦਾਂ
  • (ਸ) ਕੇਂਦਰ ਸਰਕਾਰ

(x) ਕਪਾਹ ਅਤੇ ਗੰਨਾ ਪ੍ਰਮੁੱਖ ਤੌਰ 'ਤੇ ਕਿਹੜੀ ਮਿੱਟੀ ਵਿੱਚ ਉਪਜਣ ਵਾਲੀਆਂ ਫ਼ਸਲਾਂ ਹਨ?

  • (ੳ) ਜਲੌਢੀ ਮਿੱਟੀ
  • (ਅ) ਲਾਲ ਮਿੱਟੀ
  • (ੲ) ਕਾਲੀ ਮਿੱਟੀ
  • (ਸ) ਲੈਟਰਾਈਟ ਮਿੱਟੀ

ਭਾਗ (ਅ)

2. ਵਸਤੂਨਿਸ਼ਠ ਪ੍ਰਸ਼ਨ (10 x 1 = 10)

ੳ- ਖ਼ਾਲੀ ਥਾਵਾਂ ਭਰੋ:

(i) ਆਰਥਿਕ ਵਿਕਾਸ ਵਿੱਚ ਮਾਤਰਾਤਮਕ ਬਦਲਾਅ ਅਤੇ ____________ ਬਦਲਾਅ ਸ਼ਾਮਲ ਕੀਤੇ ਜਾਂਦੇ ਹਨ।

(ii) ____________ ਸਾਲ ਵਿੱਚ 73ਵੀਂ ਅਤੇ 74ਵੀਂ ਸੰਵਿਧਾਨਕ ਸੋਧ ਕੀਤੀ ਗਈ।

(iii) ਭੁਗਤਾਨ ਬਾਕੀ ਦਾ ਸੰਬੰਧ ____________ ਅਰਥਵਿਵਸਥਾ ਨਾਲ ਹੈ।

(iv) ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਦੌਲਤ ਖ਼ਾਂ ਲੋਧੀ ਦੇ ਸਰਕਾਰੀ ਮੋਦੀਖਾਨੇ ਵਿੱਚ ____________ ਦੀ ਨੌਕਰੀ ਕੀਤੀ।

(v) ਭਾਰਤ ਵਿੱਚ ਹਰ ਸਾਲ ‘ਰਾਸ਼ਟਰੀ ਉਪਭੋਗਤਾ ਦਿਵਸ’ ____________ ਨੂੰ ਮਨਾਇਆ ਜਾਂਦਾ ਹੈ।

ਅ- ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ:

(vi) PQLI ਦਾ ਪੂਰਾ ਨਾਂ ਕੀ ਹੈ?

(vii) ਸਟਾਕ ਐਕਸਚੇਂਜ ਬਾਜ਼ਾਰ ਦੇ ਉਤਰਾਅ-ਚੜ੍ਹਾਅ ਦਾ ਮਾਪ ਕਿਸ ਦੁਆਰਾ ਕੀਤਾ ਜਾਂਦਾ ਹੈ?

(viii) ਸ਼੍ਰੀਲੰਕਾ ਦੇ ਮੂਲ ਲੋਕਾਂ ਦੀ ਭਾਸ਼ਾ ਕਿਹੜੀ ਹੈ?

(ix) ਹਰੀਕੇ ਕਿਹੜੀਆਂ ਦੋ ਦਰਿਆਵਾਂ ਦੇ ਸੰਗਮ ਦਾ ਸਥਾਨ ਹੈ?

(x) ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਕਿਹੜੇ ਗੁਰੂ ਸਾਹਿਬ ਵਲੋਂ ਧਾਰਨ ਕੀਤੀਆਂ ਗਈਆਂ ਸਨ?

ਭਾਗ (ੲ)

3. ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (8 x 3 = 24)

(ਹਰੇਕ ਪ੍ਰਸ਼ਨ ਦਾ ਉੱਤਰ 30-50 ਸ਼ਬਦਾਂ ਵਿੱਚ ਦਿਓ)

  1. ਸੰਘਾਤਮਕ ਸ਼ਾਸਨ ਪ੍ਰਣਾਲੀ ਵਿੱਚ ਕਿਹੜੇ-ਕਿਹੜੇ ਪੱਧਰ 'ਤੇ ਸਰਕਾਰਾਂ ਕੰਮ ਕਰਦੀਆਂ ਹਨ?
  2. ਆਰਥਿਕ ਵਾਧਾ ਅਤੇ ਆਰਥਿਕ ਵਿਕਾਸ ਵਿੱਚ ਮੁੱਖ ਅੰਤਰ ਦੱਸੋ।
  3. ਵਸਤੂ ਵਟਾਂਦਰਾ ਪ੍ਰਣਾਲੀ ਦੀਆਂ ਮੁੱਖ ਕਮੀਆਂ ਦਾ ਵਰਣਨ ਕਰੋ।
  4. ਜੈਵਿਕ ਅਤੇ ਅਜੈਵਿਕ ਸਰੋਤ ਕੀ ਹੁੰਦੇ ਹਨ? ਉਦਾਹਰਨਾਂ ਦੇ ਕੇ ਸਮਝਾਓ।
  5. ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਅਤੇ ਲੋਹਗੜ੍ਹ ਉੱਤੇ ਹਮਲਾ ਕਿਉਂ ਕੀਤਾ ਸੀ?
  6. ਸਮਾਜਿਕ ਵਰਗੀਕਰਨ ਦੇ ਕੋਈ ਦੋ ਕਾਰਕ ਕਿਹੜੇ ਹਨ?
  7. ਬਹੁ-ਮੰਤਵੀ ਦਰਿਆਈ ਪ੍ਰਾਜੈਕਟਾਂ ਦੇ ਕੋਈ ਤਿੰਨ ਫਾਇਦੇ ਵਿਸਥਾਰ ਸਹਿਤ ਲਿਖੋ।
  8. ‘ਦਸਵੰਧ’ ਤੋਂ ਕੀ ਭਾਵ ਹੈ ਅਤੇ ਸਿੱਖ ਧਰਮ ਦੇ ਵਿਕਾਸ ਵਿੱਚ ਇਸਦੀ ਭੂਮਿਕਾ ਕੀ ਹੈ?

ਭਾਗ (ਸ)

4. ਵਿਸਤਾਰਪੂਰਵਕ ਉੱਤਰਾਂ ਵਾਲੇ ਪ੍ਰਸ਼ਨ (4 x 5 = 20)

(ਹਰੇਕ ਪ੍ਰਸ਼ਨ ਦਾ ਉੱਤਰ 80-100 ਸ਼ਬਦਾਂ ਵਿੱਚ ਦਿਓ)

(i) ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕਿਹੜਾ-ਕਿਹੜਾ ਯੋਗਦਾਨ ਪਾਇਆ?

ਜਾਂ

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੋਜ਼ਾਨਾ ਜੀਵਨ ਬਾਰੇ ਵਿਸਥਾਰ ਸਹਿਤ ਲਿਖੋ।

(ii) ਟਿਕਾਊ ਵਿਕਾਸ ਤੋਂ ਕੀ ਭਾਵ ਹੈ? ਵਾਤਾਵਰਣੀ ਗਿਰਾਵਟ ਨੂੰ ਰੋਕਣ ਵਿੱਚ ਇਸਦੀ ਕੀ ਲੋੜ ਹੈ?

ਜਾਂ

ਭਾਰਤ ਵਿੱਚ ਪ੍ਰਾਥਮਿਕ, ਗੌਣ ਅਤੇ ਸੇਵਾ ਖੇਤਰਾਂ ਦੀ ਆਪਸੀ ਨਿਰਭਰਤਾ ਦਾ ਵਰਣਨ ਕਰੋ।

(iii) ਸੰਯੁਕਤ ਰਾਸ਼ਟਰ ਸੰਘ ਦੇ ਮੁੱਖ ਉਦੇਸ਼ਾਂ ਅਤੇ ਸਿਧਾਂਤਾਂ ਦਾ ਵਰਣਨ ਕਰੋ।

ਜਾਂ

ਪਹਾੜੀ ਖੇਤਰਾਂ ਵਿੱਚ ਭੌਂ-ਖੋਰ (Soil Erosion) ਨੂੰ ਰੋਕਣ ਲਈ ਕਿਹੜੇ-ਕਿਹੜੇ ਕਦਮ ਚੁੱਕੇ ਜਾ ਸਕਦੇ ਹਨ?

(iv) ਭਾਰਤ ਵਿੱਚ ਸੂਤੀ ਕੱਪੜਾ ਸਨਅਤ ਦੀ ਸਥਾਪਨਾ ਅਤੇ ਵਿਕਾਸ ਬਾਰੇ ਵਿਸਤਾਰਪੂਰਵਕ ਨੋਟ ਲਿਖੋ।

ਜਾਂ

ਸੜਕ ਮਾਰਗਾਂ (ਰੋਡਵੇਜ਼) ਦੇ ਕੋਈ ਪੰਜ ਗੁਣ ਲਿਖੋ ਅਤੇ ਦੱਸੋ ਕਿ ਇਹ ਕਿਵੇਂ ਰੇਲਵੇ ਤੋਂ ਭਿੰਨ ਹਨ।

ਭਾਗ (ਹ)

5. ਸਰੋਤ ਆਧਾਰਿਤ ਪ੍ਰਸ਼ਨ (4 + 4 = 8)

(ੳ) ਅਰਥ ਸ਼ਾਸਤਰ

ਮੁਦਰਾ ਦੇ ਮੁੱਖ ਕਾਰਜ: ਮੁਦਰਾ ਦਾ ਵਿਸ਼ਲੇਸ਼ਣ ਚਾਰ ਕਾਰਜਾਂ ਦੇ ਆਧਾਰ ‘ਤੇ ਕੀਤਾ ਜਾ ਸਕਦਾ ਹੈ: 1. ਵਟਾਂਦਰੇ ਦਾ ਮਾਧਮ- ਜਦੋਂ ਮੁਦਰਾ ਨੂੰ ਵਸਤੂਆਂ ਅਤੇ ਸੇਵਾਵਾਂ ਖਰੀਦਣ ਅਤੇ ਵੇਚਣ ਲਈ ਵਰਤਿਆ ਜਾਵੇ ਤਾਂ ਇਹ ਵਟਾਂਦਰੇ ਦੇ ਮਾਧਿਅਮ ਦੇ ਤੌਰ ‘ਤੇ ਕੰਮ ਕਰਦੀ ਹੈ। 2. ਮੁੱਲ ਦਾ ਮਾਪ- ਮੁਦਰਾ ਦੀ ਵਰਤੋਂ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਦਾ ਮਾਪ ਕਰਨ ਲਈ ਕੀਤੀ ਜਾਂਦੀ ਹੈ। 3. ਮੁਲਤਵੀ ਭੁਗਤਾਨ ਦਾ ਮਾਨਕ- ਮੁਲਤਵੀ ਭੁਗਤਾਨ ਦਾ ਅਰਥ ਹੈ ਭੁਗਤਾਨ ਭਵਿੱਖ ਵਿੱਚ ਕਰਨਾ। ਮੁਦਰਾ ਦੀ ਵਰਤੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਲਈ ਵੀ ਕੀਤੀ ਜਾਂਦੀ ਹੈ। 4. ਮੁੱਲ ਦਾ ਭੰਡਾਰ- ਮੁਦਰਾ ਨੂੰ ਮੁੱਲ ਦੇ ਭੰਡਾਰ ਵਜੋਂ ਵੀ ਵਰਤਿਆ ਜਾ ਸਕਦਾ ਹੈ। ਵਸਤੂ ਵਟਾਂਦਰਾ ਪ੍ਰਣਾਲੀ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਮੁਕਾਬਲੇ ਮੁਦਰਾ ਦਾ ਭੰਡਾਰ ਕਰਨਾ ਸੌਖਾ ਹੈ।
  1. ਮੁਲਤਵੀ ਭੁਗਤਾਨ ਦਾ ਮਾਨਕ ਕੀ ਦਰਸਾਉਂਦਾ ਹੈ? (2)
  2. ਮੁਦਰਾ ਵਟਾਂਦਰੇ ਦੇ ਮਾਧਿਅਮ ਵਜੋਂ ਕਿਵੇਂ ਕੰਮ ਕਰਦੀ ਹੈ? (2)

(ਅ) ਨਾਗਰਿਕ ਸ਼ਾਸਤਰ

ਇੱਕ ਆਮ ਵਿਅਕਤੀ ਸਾਰੇ ਦਿਨ ਵਿੱਚ ਕਈ ਵੱਖ-ਵੱਖ ਤਰ੍ਹਾਂ ਦੇ ਰੋਲ ਨਿਭਾਉਂਦਾ ਹੈ। ਇਹ ਰੋਲ ਹੇਠ ਲਿਖੇ ਹੋ ਸਕਦੇ ਹਨ- 1. ਪੁੱਤਰ ਜਾਂ ਧੀ 2. ਵਿਦਿਆਰਥੀ 3. ਮਾਤਾ ਜਾਂ ਪਿਤਾ 4. ਘਰ ਵਾਲਾ ਜਾਂ ਘਰ ਵਾਲੀ 5. ਦੋਸਤ ਜਾਂ ਮਿੱਤਰ 6. ਗ੍ਰਾਹਕ 7. ਨਾਗਰਿਕ। ਨਾਗਰਿਕਾਂ ਲਈ ਮੁੱਢਲੇ ਫਰਜ਼ਾਂ ਵਿੱਚ ਦੇਸ ਦੀ ਰੱਖਿਆ ਕਰਨੀ, ਲੋੜ ਪੈਣ ‘ਤੇ ਰਾਸ਼ਟਰੀ ਸੇਵਾ ਕਰਨਾ, ਧਾਰਮਿਕ, ਭਾਸ਼ਾਈ, ਖੇਤਰੀ ਅਤੇ ਵਰਗਾਂ ਸੰਬੰਧੀ ਵੱਖਰੇਵਿਆਂ ਤੋਂ ਉੱਪਰ ਉੱਠ ਕੇ, ਭਾਰਤ ਦੇ ਸਾਰੇ ਨਾਗਰਿਕਾਂ ਵਿੱਚ ਮੇਲ-ਜੋਲ ਅਤੇ ਸਾਂਝੇ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਕਰਨਾ ਅਤੇ ਅਜਿਹੇ ਰੀਤੀ-ਰਿਵਾਜਾਂ ਨੂੰ ਤਿਆਗਣਾ ਜੋ ਖਾਸ ਕਰਕੇ ਇਸਤਰੀਆਂ ਦੇ ਸਨਮਾਨ ਦੇ ਵਿਰੁੱਧ ਹੋਣ।
  1. ਇੱਕ ਆਮ ਵਿਅਕਤੀ ਇੱਕ ਦਿਨ ਵਿੱਚ ਕਿਹੜੇ ਕਿਹੜੇ ਰੋਲ ਨਿਭਾਉਂਦਾ ਹੈ? ਕੋਈ ਦੋ ਦੱਸੋ। (2)
  2. ਭਾਰਤੀ ਨਾਗਰਿਕਾਂ ਦਾ ਇੱਕ ਮੁੱਖ ਫਰਜ਼ ਕੀ ਹੈ ਜੋ ਔਰਤਾਂ ਦੇ ਸਨਮਾਨ ਨਾਲ ਸਬੰਧਤ ਹੈ? (2)

ਭਾਗ (ਕ)

6. ਮਾਨਚਿੱਤਰ ਨਾਲ ਸਬੰਧਤ ਪ੍ਰਸ਼ਨ (4 + 4 = 8)

(ੳ) ਭੂਗੋਲ:

ਭਾਰਤ ਦੇ ਨਕਸ਼ੇ ਵਿੱਚ ਹੇਠ ਲਿਖੇ 6 ਸਥਾਨਾਂ ਵਿੱਚੋਂ ਕੋਈ 4 ਸਥਾਨ ਭਰੋ:

  1. ਕਾਲੀ ਮਿੱਟੀ ਵਾਲਾ ਖੇਤਰ (ਗੁਜਰਾਤ)
  2. ਪੌੜੀਨੁਮਾ ਖੇਤੀ ਵਾਲਾ ਖੇਤਰ (ਉੱਤਰਾਖੰਡ)
  3. ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ (ਮੁੰਬਈ)
  4. ਸੁੰਦਰਬਨ (ਸਭ ਤੋਂ ਵੱਡਾ ਪਟਸਨ ਉਤਪਾਦਕ ਇਲਾਕਾ)
  5. ਮਹਾਰਾਸ਼ਟਰ ਵਿੱਚ ਸਥਿਤ ਲੋਨਾਰ ਝੀਲ
  6. ਸਿਲਚਰ (ਪੂਰਬ-ਪੱਛਮ ਗਲਿਆਰੇ ਦਾ ਪੂਰਬੀ ਸਿਰਾ)

(ਅ) ਇਤਿਹਾਸ:

1947 ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਵਿੱਚ ਹੇਠ ਲਿਖੇ 6 ਸਥਾਨਾਂ ਵਿੱਚੋਂ ਕੋਈ 4 ਸਥਾਨ ਭਰੋ:

  1. ਬਟਾਲਾ (ਬੀਬੀ ਸੁਲੱਖਣੀ ਜੀ ਦਾ ਸਥਾਨ)
  2. ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਤ ਸ਼ਹਿਰ ਕਰਤਾਰਪੁਰ
  3. ਸੱਚਾ ਸੌਦਾ ਨਾਲ ਸਬੰਧਤ ਸਥਾਨ
  4. ਹਰਗੋਬਿੰਦਪੁਰ
  5. ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ ਅੰਮ੍ਰਿਤਸਰ
  6. ਚੱਪੜ-ਚਿੜੀ ਦੀ ਲੜਾਈ ਦਾ ਸਥਾਨ

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends