MASTER TO LECTURER PROMOTION: ਲੈਕਚਰਾਰਾਂ ਨੂੰ 2-2 ਸਟੇਸ਼ਨ ਅਲਾਟ, ਰਿਟਾਇਰਮੈਂਟ ਉਪਰੰਤ ਵੀ ਸਟੇਸ਼ਨ ਅਲਾਟ, ਬਿਨਾਂ ਪੋਸਟ ਤੇ ਵੀ ਸਟੇਸ਼ਨ ਅਲਾਟ, ਜੁਆਇੰਨ ਤੇ ਰੋਕ
ਡਾਇਰੈਕਟੋਰੇਟ ਆਫ ਸਕੂਲ ਐਜੁਕੇਸ਼ਨ (ਸੈਕੰਡਰੀ) ਪੰਜਾਬ, ਸ.ਅ.ਸ ਨਗਰ (ਪ੍ਰਮੋਸ਼ਨ ਸੈੱਲ) ਵੱਲੋਂ ਕੁਝ ਦਿਨ ਪਹਿਲਾਂ ਕੀਤੀਆਂ ਗਈਆਂ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪਦਉਨਤੀਆਂ ਵਿੱਚ ਖਾਮੀਆਂ ਪਾਈਆਂ ਗਈਆਂ ਹਨ । ਜਿਸ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਵੱਲੋਂ ਪਦ ਉੱਨਤ ਲੈਕਚਰਰਾਂ ਦੀਆਂ ਜੁਆਇੰਨਗ ਤੇ ਰੋਕ ਲਗਾਏ ਗਈ ਹੈ।
ਜੁਆਇੰਨ ਕਰਵਾਉਣ ਤੇ ਰੋਕ
ਕੀਤੀਆਂ ਗਈਆਂ ਪਦੁਨਤੀਆਂ ਵਿੱਚ ਕੁਝ ਲੈਕਚਰਾਰਾਂ ਨੂੰ 2-2 ਸਟੇਸ਼ਨ ਅਲਾਟ ਕੀਤੇ ਗਏ ਹਨ ਅਤੇ ਕੁਝ ਲੈਕਚਰਾਰ ਪ੍ਰਮੋਸ਼ਨ ਤੋਂ ਪਹਿਲਾਂ ਹੀ ਰਿਟਾਇਰ ਹੋ ਚੁੱਕੇ ਹਨ, ਉਹਨਾਂ ਨੂੰ ਉਹਨਾਂ ਨੂੰ ਵੀ ਪਦ ਉਨਤੀ ਉਪਰੰਤ ਸਟੇਸ਼ਨ ਅਲਾਟਮੈਂਟ ਕਰ ਦਿੱਤੀ ਗਈ ਹੈ। ਅਤੇ ਕੁਝ ਅਜਿਹੇ ਵੀ ਲੈਕਚਰਾਰਾਂ ਹਨ ਜਿਨ੍ਹਾਂ ਨੂੰ ਉਹ ਸਟੇਸ਼ਨ ਦਿੱਤੇ ਗਏ ਹਨ ਜਿਥੇ ਪੋਸਟ ਖਾਲੀ ਨਹੀਂ ਹੈ।
ਜਿਲਾ ਸਿੱਖਿਆ ਅਫਸਰ ਮੋਗਾ ਵੱਲੋਂ ਪ੍ਰਿੰਸੀਪਲਾਂ/ਹੈਡਮਾਸਟਰਾਂ ਨੰ ਹੁਕਮਾਂ ਜਾਰੀ ਕੀਤੇ ਗਏ ਹਨ ਕਿ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਹੋਈਆਂ ਪੋਮੋਸ਼ਨਾਂ ਸਬੰਧੀ ਭੇਜਦੇ ਹੋਏ ਲਿਖਿਆ ਗਿਆ ਹੈ ਇਹਨਾਂ ਕਰਮਚਾਰੀਆਂ ਤੋਂ ਬਿਨਾਂ ਬਾਕੀ ਸਾਰੇ ਕਰਮਚਾਰੀਆਂ ਨੂੰ ਸਬੰਧਤ ਸਕੂਲ ਤੋਂ ਫਾਰਗ ਕਰਨ ਉਪਰੰਤ ਅਲਾਟ ਕੀਤੇ ਗਏ ਸਟੇਸ਼ਨਾਂ ਤੇ ਹਾਜਰ ਕਰਵਾਇਆ ਜਾਵੇ। ।
ਉਕਤ ਪੱਤਰ ਵਿੱਚ ਦਿਤੀਆਂ ਗਈਆਂ ਹਦਾਇਤਾਂ/ਸ਼ਰਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ. ਇਸ ਦੀ ਸਾਰੀ ਜਿੰਮੇਵਾਰੀ ਸਬੰਧਤ ਪਿੰਸੀਪਲ/ਹੈਡਮਾਸਟਰ ਦੀ ਹੋਵੇਗੀ।
