ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬਲਾਕ ਬੰਗਾ ਦਾ ਦੋ ਦਿਨਾਂ ਖੇਡ-ਮੇਲਾ ਸੰਪੰਨ, ਕਬੱਡੀ 'ਚੋਂ ਬੀਸਲਾ ਚੈਂਪੀਅਨ

 *ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬਲਾਕ ਬੰਗਾ ਦਾ ਦੋ ਦਿਨਾਂ ਖੇਡ-ਮੇਲਾ ਸੰਪੰਨ*


*( ਕਬੱਡੀ 'ਚੋਂ ਬੀਸਲਾ ਚੈਂਪੀਅਨ, ਸਮੁੱਚੀ ਟਰਾਫ਼ੀ ਤੇ ਮਕਸੂਦਪੁਰ ਦਾ ਕਬਜ਼ਾ। )*

ਬੰਗਾ, 19 ਅਕਤੂਬਰ 2025 

*ਬਲਾਕ ਬੰਗਾ ਦੇ ਪ੍ਰਾਇਮਰੀ ਸਕੂਲਾਂ ਦੀਆਂ ਦੋ ਦਿਨਾਂ ਖੇਡਾਂ ਜੋ ਕਿ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਰਦਾਸ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੰਗਾ ਸ੍ਰੀ ਜਗਦੀਪ ਸਿੰਘ ਜੌਹਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੀਸਲਾ ਵਿਖੇ ਸੀ.ਐੱਚ.ਟੀ. ਮੈਡਮ ਅਵਤਾਰ ਕੌਰ ਦੀ ਅਗਵਾਈ ਵਿੱਚ ਅਤੇ ਸੀ.ਐੱਚ.ਟੀ. ਮੈਡਮ ਗੀਤਾ, ਅਨੂੰ, ਭੁਪਿੰਦਰ ਕੌਰ ਸੰਧਵਾਂ ਅਤੇ ਮੇਜ਼ਬਾਨ ਸਕੂਲ ਤੋਂ ਮੈਡਮ ਗੁਰਪ੍ਰੀਤ ਕੌਰ ਬੀਸਲਾ ਦੀ ਹਾਜ਼ਰੀ ਵਿੱਚ ਸ਼ੁਰੂ ਕਰਵਾਈਆਂ ਗਈਆਂ, ਵਿੱਚ ਤਕਰੀਬਨ 350 ਦੇ ਕਰੀਬ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ। ਪਹਿਲੇ ਦਿਨ ਕਬੱਡੀ, ਖੋ-ਖੋ, ਬੈਡਮਿੰਟਨ, ਫੁੱਟਬਾਲ, ਯੋਗਾ, ਕੁਸ਼ਤੀ ਅਤੇ ਸ਼ਤਰੰਜ ਮੁਕਾਬਲੇ ਕਰਵਾਏ ਗਏ ਅਤੇ ਦੂਸਰੇ ਦਿਨ ਐਥਲੈਟਿਕਸ ਅਤੇ ਰੱਸਾ-ਕਸ਼ੀ ਦੇ ਮੁਕਾਬਲੇ ਕਰਵਾਏ ਗਏ। ਸੈਂਟਰ ਬੀਸਲਾ ਦੇ ਖਿਡਾਰੀਆਂ ਨੇ ਕਬੱਡੀ ਨੈਸ਼ਨਲ ਸਟਾਈਲ ਵਿੱਚ ਮਕਸੂਦਪੁਰ ਅਤੇ ਸਰਕਲ ਸਟਾਈਲ ਵਿੱਚ ਸੈਂਟਰ ਸੰਧਵਾਂ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਅਤੇ ਕਬੱਡੀ (ਕੁੜੀਆਂ), ਖੋ-ਖੋ (ਮੁੰਡੇ ਅਤੇ ਕੁੜੀਆਂ) ਦੋਹਾਂ ਮੁਕਾਬਲਿਆਂ ਵਿੱਚ ਉੱਪ-ਜੇਤੂ ਰਹਿ ਕੇ ਚੰਗੀ ਵਾਹ-ਵਾਹ ਖੱਟੀ । 




ਜਦੋਂ ਕਿ ਸੈਂਟਰ ਸੰਧਵਾਂ ਦੀਆਂ ਕੁੜੀਆਂ ਨੇ ਕਬੱਡੀ ਵਿੱਚ ਆਪਣੀ ਧਾਂਕ ਜਮਾਈ। ਖੋ-ਖੋ, ਬੈਡਮਿੰਟਨ, ਅਤੇ ਸ਼ਤਰੰਜ ਦੇ ਮੁੰਡੇ ਅਤੇ ਕੁੜੀਆਂ ਦੋਹਾਂ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਕੇ ਸੈਂਟਰ ਮਕਸੂਦਪੁਰ ਨੇ ਸੀ.ਐੱਚ.ਟੀ. ਮੈਡਮ ਗੀਤਾ ਦੀ ਅਗਵਾਈ ਹੇਠ ਸਮੁੱਚੀ ਟਰਾਫ਼ੀ ਤੇ ਕਬਜ਼ਾ ਕੀਤਾ। 

ਫੁੱਟਬਾਲ ਚੋਂ ਜੱਸੋਮਜਾਰਾ ਬਿਨਾਂ ਮੁਕਾਬਲਾ ਜੇਤੂ ਅਤੇ ਰੱਸਾਕਸ਼ੀ ਦੇ ਦਿਲਚਸਪ ਮੁਕਾਬਲੇ 'ਚੋਂ ਬੰਗਾ ਸੈਂਟਰ ਨੇ ਸੰਧਵਾਂ ਨੂੰ ਹਰਾ ਕੇ ਬਾਜ਼ੀ ਮਾਰੀ, ਜਦੋਂ ਕਿ ਕੁਸ਼ਤੀਆਂ ਅਤੇ ਐਥਲੈਟਿਕਸ ਮੁਕਾਬਲਿਆਂ ਵਿੱਚੋਂ ਰਲ਼ਵੇਂ-ਮਿਲ਼ਵੇਂ ਨਤੀਜੇ ਸਾਹਮਣੇ ਆਏ। ਮੇਜ਼ਬਾਨ ਸੈਂਟਰ ਵੱਲੋਂ ਸੀ.ਐੱਚ.ਟੀ. ਮੈਡਮ ਸ੍ਰੀਮਤੀ ਅਵਤਾਰ ਕੌਰ ਵੱਲੋਂ ਦੋਨੋ ਦਿਨ ਖੁੱਲ੍ਹੇ ਲੰਗਰਾਂ ਅਤੇ ਫਲ਼ਾਂ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਸੀ। ਖੇਡ ਕਮੇਟੀ ਮੈਂਬਰਾਂ, ਮੈਡਮ ਗੁਰਪ੍ਰੀਤ ਕੌਰ, ਹਰਮੀਤ ਕੌਰ, ਨਛੱਤਰ ਕੌਰ ਸੰਧਵਾਂ, ਸ੍ਰੀ ਓਂਕਾਰ ਸਿੰਘ ਮਰਵਾਹਾ, ਸ੍ਰੀ ਮਨੋਜ ਕੁਮਾਰ ਤੋਂ ਇਲਾਵਾ ਬੀ ਆਰ ਸੀ ਹਰਮੇਸ਼ ਲਾਲ, ਵੱਲੋਂ ਵਧੀਆ ਖੇਡਾਂ ਕਰਵਾਉਣ ਲਈ ਨਿਭਾਈ ਗਈ ਭੂਮਿਕਾ ਕਾਬਿਲ-ਏ-ਤਾਰੀਫ਼ ਰਹੀ। ਟੂਰਨਾਮੈਂਟ ਦੌਰਾਨ ਮਾਸਟਰ ਹਰਪਾਲ ਸਿੰਘ, ਰਵਿੰਦਰ ਸਿੰਘ, ਸਤਵਿੰਦਰ ਸਿੰਘ, ਭੁਪਿੰਦਰ ਕੁਮਾਰ, ਬਹਾਦਰ ਚੰਦ, ਬਲਜਿੰਦਰ ਕੁਮਾਰ, ਬਲਵਿੰਦਰ ਸਿੰਘ, ਗੁਰਸ਼ਰਨ ਸਿੰਘ ਆਦਿ ਨੇ ਰੈਫਰੀ ਦੀ ਭੂਮਿਕਾ ਨਿਭਾਈ। ਮਾਸਟਰ ਅਸ਼ੋਕ ਕੁਮਾਰ, ਸੁਦੇਸ਼ ਦੀਵਾਨ, ਮੈਡਮ ਪੁਸ਼ਪਾ, ਰੀਨਾ ਸੂਦ, ਮੈਡਮ ਰਿੰਪੀ ਆਦਿ ਨੇ ਖੇਡਾਂ ਸੰਚਾਲਨ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ । 



ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਮਾਸਟਰ ਜੁਗਰਾਜ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਮੈਡਮ ਪਰਮਜੀਤ ਕੌਰ ਖਾਲਸਾ ਮੰਢਾਲੀ, ਸੁਰਿੰਦਰ ਕੌਰ, ਨਰਿੰਦਰ ਕੌਰ, ਮੈਡਮ ਮਨਜੀਤ ਕੁਮਾਰੀ, ਕੁਲਵਿੰਦਰ ਕੌਰ, ਰੁਪਿੰਦਰਜੀਤ ਕੌਰ ਅਤੇ ਮਨਦੀਪ ਕੌਰ ਨੇ ਕੀਤੀ। ਇਸ ਸਮੇਂ ਮੈਡਮ ਸੁਖਦੀਪ ਕੌਰ ਹੈੱਡ ਟੀਚਰ, ਸੀਤਾ ਦੇਵੀ, ਨੀਸ਼ਾ ਲਾਦੀਆਂ, ਜਸਵਿੰਦਰ ਕੌਰ, ਗੁਰਦੀਪ ਕੌਰ, ਹਰਜਿੰਦਰ ਰਾਣੀ, ਤੇਜਵਿੰਦਰ ਕੌਰ, ਨਛੱਤਰ ਕੌਰ ਮਜਾਰੀ, ਰਾਜ ਕੁਮਾਰ ਚੱਕ-ਮੰਡੇਰ, ਜੇ ਪੀ ਸਿੰਘ, ਨਵਦੀਪ ਸਿੰਘ, ਦਵਿੰਦਰ ਸਿੰਘ, ਹਰਬਲਾਸ, ਰਮਨਦੀਪ ਸ਼ਰਮਾ, ਵਿਜੇ ਕੰਡਾ ਅਤੇ ਮਾਸਟਰ ਕਰਮਜੀਤ ਸਿੰਘ ਖਾਲਸਾ ਵੀ ਹਾਜ਼ਰ ਸਨ। ਮਾਸਟਰ ਅਸ਼ੋਕ ਕੁਮਾਰ ਜੰਡਿਆਲਾ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ। ਇਹਨਾਂ ਖੇਡਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੰਗਾ ਸ੍ਰੀ ਜਗਦੀਪ ਸਿੰਘ ਜੌਹਲ ਵੱਲੋਂ ਜਿੱਥੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਰਦਾਸ ਕਰਕੇ ਖੇਡਾਂ ਦੀ ਨਿਵੇਕਲੀ ਸ਼ੁਰੂਆਤ ਕੀਤੀ ਗਈ, ਉੱਥੇ ਉਹ ਖੁਦ ਵੀ ਖਿਡਾਰੀ ਹੋਣ ਕਾਰਨ ਪੂਰੇ ਖੇਡ-ਮੇਲੇ ਦੌਰਾਨ ਆਪਣੀ ਕੁਰਸੀ ਛੱਡ ਕੇ ਸਵੇਰ ਤੋਂ ਸ਼ਾਮ ਤੱਕ ਖੇਡ ਮੈਦਾਨਾਂ ਵਿੱਚ ਡਟੇ ਨਜ਼ਰ ਆਏ। ਬੀਸਲਾ ਸਕੂਲ ਦੇ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੇਜ਼ਬਾਨ ਸੈਂਟਰ ਵੱਲੋਂ ਸਰਪੰਚ ਅਤੇ ਗ੍ਰਾਮ ਪੰਚਾਇਤ ਸਮੇਤ ਖੇਡ ਮੇਲੇ ਵਿੱਚ ਸ਼ਾਮਲ ਸਮੁੱਚੀਆਂ ਸ਼ਖਸੀਅਤਾਂ ਦਾ ਟਰਾਫ਼ੀਆਂ ਨਾਲ਼ ਸਨਮਾਨ ਕੀਤਾ ਗਿਆ। ਇਹ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ ।*

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends