6th Class Mathematics Question Paper – September Exam 2025



6th Class Mathematics Question Paper – September Exam 2025

Time: 3 Hours   Total Marks: 80


ਭਾਗ - A (ਹਰੇਕ ਪ੍ਰਸ਼ਨ ਦਾ 1 ਅੰਕ ਹੈ)

1. ਸਹੀ ਵਿਕਲਪ ਦੀ ਚੋਣ ਕਰੋ :

(i) 4123 ਵਿੱਚ ਅੰਕ 2 ਦਾ ਸਥਾਨਕ ਮੁੱਲ ਕੀ ਹੋਵੇਗਾ?
(a) 200 (b) 2 (c) 20 (d) 23

(ii) 1 ਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ?
(a) 500 (b) 1000 (c) 100 (d) 10

(iii) 1, 5, 2, 9 ਨੂੰ ਇੱਕ ਵਾਰ ਵਰਤ ਕੇ ਬਣੀ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ –
(a) 9512 (b) 9251 (c) 9521 (d) 5912

(iv) ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ ਕਿਹੜੀ ਹੈ?
(a) 0 (b) 3 (c) 1 (d) 2

(v) 38899 ਦਾ ਅਗੇਤਰ ਕੀ ਹੈ?
(a) 38900 (b) 39900 (c) 39000 (d) 38800

(vi) ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾਤਮਕ ਤੱਤਸਮਕ ਹੈ?
(a) 2 (b) 0 (c) 3 (d) 1

(vii) ਕਿਹੜੀ ਸੰਖਿਆ ਹਰ ਸੰਖਿਆ ਦਾ ਗੁਣਨਖੰਡ ਹੈ?
(a) 3 (b) 0 (c) 1 (d) 2

(viii) -1 ਦੀ ਪਿਛੇਤਰ ਸੰਖਿਆ ਕਿਹੜੀ ਹੈ?
(a) 0 (b) 2 (c) 1 (d) -2

(ix) -2 ਤੋਂ 3 ਘਟਾਓ:
(a) 6 (b) -6 (c) -5 (d) 5

(x) ਦਿੱਤੀ ਗਈ ਸੰਖਿਆ ਰੇਖਾ ਕੀ ਦਰਸਾਉਂਦੀ ਹੈ? 



(a) 5+5+5+5+5 (b) 5+1 (c) 1+5 (d) 1+1+1+1+1

(xi) ਦਿੱਤੇ ਚਿੱਤਰ ਵਿੱਚ ਛਾਇਆ ਅੰਕਿਤ ਭਾਗ ਲਈ ਭਿੰਨ ਲਿਖੋ: 



(a) 5/2 (b) 2/5 (c) 2/6 (d) 3/6

(xii) ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਉਚਿਤ ਭਿੰਨ ਹੈ?
(a) 7/9 (b) 7/1 (c) 12/11 (d) 5/5

(xiii) ₹20 ਦਾ 2/5 ਪਤਾ ਕਰੋ:
(a) ₹8 (b) ₹40 (c) ₹10 (d) ₹12

(xiv) ਹੇਠ ਲਿਖਿਆਂ ਵਿੱਚੋਂ ਕਿਹੜਾ ਦਸ਼ਮਲਵ ਸਭ ਤੋਂ ਵੱਡਾ ਹੈ?
(a) 0.005 (b) 0.51 (c) 0.5 (d) 0.05

(xv) 75 ਗ੍ਰਾਮ = ......... ਕਿਲੋ ਗ੍ਰਾਮ।
(a) 75 (b) 0.75 (c) 0.075 (d) 7.5

(xvi) 1 ਮਿਲੀਲੀਟਰ ਕਿਸ ਦੇ ਬਰਾਬਰ ਹੁੰਦਾ ਹੈ?
(a) 0.001 ਲੀਟਰ (b) 0.0001 ਲੀਟਰ (c) 0.01 ਲੀਟਰ (d) 0.1 ਲੀਟਰ


2. ਸਹੀ ਜਾਂ ਗਲਤ ਉੱਤਰ ਚੁਣੋ :

(i) ਅੰਕਾਂ ਦੀ ਗਿਣਤੀ 10 ਹੈ। (ਸਹੀ / ਗਲਤ)
(ii) ਸਿਫ਼ਰ ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ ਹੈ। (ਸਹੀ / ਗਲਤ)
(iii) ਹਰੇਕ ਪੂਰਨ ਸੰਖਿਆ ਇੱਕ ਪ੍ਰਾਕ੍ਰਿਤਕ ਸੰਖਿਆ ਹੈ। (ਸਹੀ / ਗਲਤ)
(iv) 499 ਦਾ ਅਗੇਤਰ 500 ਹੈ। (ਸਹੀ / ਗਲਤ)
(v) 0 ਨਾ ਧਨਾਤਮਕ ਹੈ ਅਤੇ ਨਾ ਹੀ ਰਿਨਾਤਮਕ ਸੰਖਿਆ ਹੈ। (ਸਹੀ / ਗਲਤ)
(vi) ਸੰਪੂਰਨ ਸੰਖਿਆ ਦੀ ਇੱਕ ਅਗੇਤਰ ਤੇ ਪਿਛੇਤਰ ਸੰਖਿਆ ਹੁੰਦੀ ਹੈ। (ਸਹੀ / ਗਲਤ)
(vii) ਭਿੰਨਾਂ ਜਿਨ੍ਹਾਂ ਦੇ ਹਰ ਸਮਾਨ ਹੁੰਦੇ ਹਨ, ਇਕਾਈ ਭਿੰਨਾਂ ਅਖਵਾਉਂਦੀਆਂ ਹਨ। (ਸਹੀ / ਗਲਤ)


3. ਖਾਲੀ ਥਾਂ ਭਰੋ :

(i) ਇੱਕ ਕਰੋੜ = ............ ਮਿਲੀਅਨ
(ii) 5 ਕਿਲੋਮੀਟਰ = ........... ਮੀਟਰ
(iii) ਸਭ ਤੋਂ ਛੋਟੀ ਭਾਜ ਸੰਖਿਆ ........... ਹੈ।
(iv) (-2) + 8 = .................
(v) ਖਾਲੀ ਸਥਾਨ ਭਰੋ ( > , = , < ) 4/7 ....... 6/7
(vi) 235 ਪੈਸੇ = ₹ ..........
(vii) 24.25 - 13.12 = .................


ਭਾਗ - B (ਹਰੇਕ ਪ੍ਰਸ਼ਨ ਦੇ 2 ਅੰਕ ਹਨ)

  1. ਹੇਠ ਲਿਖੀਆਂ ਸੰਖਿਆਵਾਂ ਨੂੰ ਘਟਦੇ ਕ੍ਰਮ ਵਿੱਚ ਲਿਖੋ:
    75003, 20051, 7600, 60632

  2. ਚੋਣਾਂ ਵਿੱਚ ਸਫਲ ਉਮੀਦਵਾਰ ਨੂੰ 6317 ਵੋਟਾਂ ਮਿਲੀਆਂ, ਜਦੋਂ ਕਿ ਨੇੜਲੇ ਵਿਰੋਧੀ ਉਮੀਦਵਾਰ ਨੂੰ 3761 ਵੋਟਾਂ ਮਿਲੀਆਂ।
    ਸਫਲ ਉਮੀਦਵਾਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਕਿੰਨੇ ਫਰਕ ਨਾਲ ਹਰਾਇਆ?

  3. ਮੁੱਲ ਪਤਾ ਕਰੋ: 493 × 8 + 493 × 2

  4. 6 + 2 ਨੂੰ ਸੰਖਿਆ ਰੇਖਾ 'ਤੇ ਦਰਸਾਓ।


ਭਾਗ - C (ਹਰੇਕ ਪ੍ਰਸ਼ਨ ਦੇ 4 ਅੰਕ ਹਨ)

  1. ਸਰਲ ਕਰੋ : 30 + (-27) + 21 + (-19) + (-3) + 11 + (-9)

  2. ਸੰਖਿਆ ਰੇਖਾ ਦੀ ਸਹਾਇਤਾ ਨਾਲ ਜੋੜ ਪਤਾ ਕਰੋ : (-2) + 4 + (-5)

  3. 5/11 ਦੀਆਂ ਚਾਰ ਤੁੱਲ ਭਿੰਨਾਂ ਪਤਾ ਕਰੋ।
    ਜਾਂ
    27/5 ਨੂੰ ਮਿਸ਼੍ਰਤ ਭਿੰਨ ਵਿੱਚ ਦਰਸਾਓ।

  4. ਸਰਲ ਕਰੋ : 6 1/2 + 2 2/3
    ਜਾਂ
    ਲੋਹੇ ਦਾ 6 2/3 ਮੀਟਰ ਲੰਬਾ ਇੱਕ ਪਾਈਪ ਦੋ ਹਿੱਸਿਆਂ ਵਿੱਚ ਕੱਟਿਆ ਗਿਆ। ਇੱਕ ਟੁਕੜਾ 4 3/7 ਮੀਟਰ ਲੰਬਾ ਹੈ। ਦੂਜੇ ਟੁਕੜੇ ਦੀ ਲੰਬਾਈ ਪਤਾ ਕਰੋ।

  5. ਖਾਨ ਨੇ ₹63.25 ਗਣਿਤ ਦੀ ਕਿਤਾਬ ਲਈ ਅਤੇ ₹48.99 ਅੰਗਰੇਜ਼ੀ ਦੀ ਕਿਤਾਬ ਲਈ ਖਰਚ ਕੀਤੇ।
    ਖਾਨ ਦੁਆਰਾ ਕੀਤਾ ਗਿਆ ਕੁੱਲ ਖਰਚ ਪਤਾ ਕਰੋ।

  6. ਸਰਲ ਕਰੋ : 45.4 + 13.25 + 28.68
    ਜਾਂ
    42 - 27.563


ਭਾਗ - D (ਹਰੇਕ ਪ੍ਰਸ਼ਨ ਦੇ 6 ਅੰਕ ਹਨ)

  1. ਅਭਾਜ ਗੁਣਨਖੰਡ ਪਤਾ ਕਰੋ :
    (i) 420 (ii) 225
    ਜਾਂ
    ਹੇਠਾਂ ਲਿਖੀਆਂ ਸੰਖਿਆਵਾਂ ਦੀ 11 ਨਾਲ ਭਾਜਯੋਗਤਾ ਦੀ ਪੜਤਾਲ ਕਰੋ :
    (i) 4281970 (ii) 5648346

  2. ਮ.ਸ.ਵ (H.C.F) ਪਤਾ ਕਰੋ : 120, 156, 192
    ਜਾਂ
    ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜਿਸ ਨਾਲ 645 ਅਤੇ 792 ਨੂੰ ਭਾਗ ਦੇਣ 'ਤੇ ਕ੍ਰਮਵਾਰ 7 ਅਤੇ 9 ਬਾਕੀ ਬਚੇ।

  3. ਲ.ਸ.ਵ (L.C.M) ਪਤਾ ਕਰੋ : 36, 96, 180
    ਜਾਂ
    ਦੋ ਸੰਖਿਆਵਾਂ ਦਾ ਮ.ਸ.ਵ (H.C.F) ਅਤੇ ਲ.ਸ.ਵ (L.C.M) ਕ੍ਰਮਵਾਰ 13 ਅਤੇ 182 ਹੈ। ਜੇਕਰ ਇੱਕ ਸੰਖਿਆ 26 ਹੈ ਤਾਂ ਦੂਜੀ ਸੰਖਿਆ ਪਤਾ ਕਰੋ।



💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends