School Games : ਜਲੰਧਰ ਦੇ ਬਲਾਕ ਨਕੋਦਰ-2 (ਜੋਨ ਨੰਬਰ.14) ਦੇ ਸਮੂਹ ਸਕੂਲਾਂ ਦੀਆਂ ਖੇਡਾਂ ਦੇ ਮੁਕਾਬਲੇ
ਨਕੋਦਰ, 30 ਜੁਲਾਈ (ਜਾਬਸ ਆਫ ਟੁਡੇ)
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਖੇਡ ਗਤੀਵਿਧੀਆਂ ਦੇ ਮੱਦੇਨਜ਼ਰ ਜਿਲ੍ਹਾ ਜਲੰਧਰ ਦੇ ਬਲਾਕ ਨਕੋਦਰ-2 (ਜੋਨ ਨੰਬਰ.14) ਦੇ ਸਮੂਹ ਸਰਕਾਰੀ/ਪ੍ਰਾਈਵੇਟ ਸਕੂਲਾਂ ਦੀਆਂ ਖੇਡਾਂ ਦੇ ਮੁਕਾਬਲਿਆਂ ਦਾ ਮਿਤੀ:28-07-25 ਤੋਂ 29-07-25 ਤੱਕ (ਲੜਕੇ) ਅਤੇ ਮਿਤੀ 30-07-25 ਤੋਂ 31-07-25 ਤੱਕ (ਲੜਕੀਆਂ) ਲਈ ਆਯੋਜਨ ਕੀਤਾ ਗਿਆ।
ਇਹਨਾਂ ਮੁਕਾਬਲਿਆਂ ਨੂੰ ਸ਼ੁਰੂ ਕਰਦਿਆਂ ਬਲਾਕ ਇੰਚਾਰਜ ਦਮਨਜੀਤ ਕੌਰ ਜੀ ਵੱਲੋਂ ਸਮੂਹ ਵਿੱਦਿਆਰਥੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਜ਼ੋਨ ਨੰਬਰ.14 ਦੀ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਕਮਲ ਗੁਪਤਾ (ਪ੍ਰਿੰਸੀਪਲ, ਸਸਸਸ ਮੱਲ੍ਹੀਆਂ ਕਲ੍ਹਾਂ) ਵੱਲੋਂ ਇਹਨਾਂ ਖੇਡਾਂ ਵਿੱਚ ਵੱਖ-ਵੱਖ ਮੁਕਾਬਲਿਆਂ ਲਈ ਬਲਾਕ ਦੇ ਸਕੂਲਾਂ ਦੇ ਵਿੱਚੋਂ ਅਧਿਕਾਰੀਆਂ ਅਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਖੇਡਾਂ ਦੇ ਜੇਤੂਆਂ ਵਿੱਚ ਕਬੱਡੀ ਸਰਕਲ ਸਟਾਈਲ ਵਿੱਚ (U-14,U-17,U-19) ਸਹਸ ਤਲਵੰਡੀ ਭਰੋਂ, ਸਸਸਸ ਚੱਕ ਕਲ੍ਹਾਂ ਅਤੇ ਸਸਸਸ ਲਿੱਤਰਾਂ ਦੇ ਬੱਚਿਆਂ ਨੇ ਪਹਿਲੇ ਸਥਾਨ ਹਾਸਲ ਕੀਤੇ।ਇਸੇ ਤਰ੍ਹਾਂ ਕ੍ਰਿਕਟ ਮੁਕਾਬਲੇ ਵਿੱਚ ਸਹਸ ਚੱਕ ਵੇਂਡਲ, ਸਮਿਸ ਟਾਹਲੀ ਅਤੇ ਐਮ.ਡੀ ਦਿਯਾਨੰਦ ਮਾਡਲ ਸਕੂਲ ਨਕੋਦਰ ਨੇ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ।ਇਸ ਮੌਕੇ ‘ਤੇ ਸ.ਕਮਲਜੀਤ ਸਿੰਘ (ਹੈੱਡਮਾਸਟਰ), ਰਾਜ ਰਾਣੀ (ਪੰਜਾਬੀ ਮਿਸਟ੍ਰੈਸ),ਵਿਪਨ ਕੁਮਾਰ (ਮੈਥ ਮਾਸਟਰ),ਨੀਲਮ ਕੁਮਾਰੀ (ਪੀ.ਟੀ.ਆਈ), ਰਵਿੰਦਰ ਸਿੰਘ (ਪੰਜਾਬੀ ਮਾਸਟਰ), ਸੰਧਿਆ ਯਾਦਵ (ਲੈਕਚਰਾਰ ਫਿਜੀਕਲ ਐਜੂਕੇਸ਼ਨ), ਰਮਲਾ ਦੇਵੀ (ਪੀ.ਟੀ.ਆਈ),ਨੋਨੀਕਾ (ਪੰਜਾਬੀ ਮਿਸਟ੍ਰੈਸ), ਸੰਦੀਪ ਕੌਰ (ਮਿਸਟ੍ਰੈਸ), ਜਰਨੈਲ ਸਿੰਘ (ਪ੍ਰਿੰਸੀਪਲ ਸੈਂਟ ਸੋਲਜਰ ਡਵਾਈਨ ਪਬਲਿਕ ਸਕੂਲ ਨਕੋਦਰ) ਆਦਿ ਵੱਲੋਂ ਖੇਡਾਂ ਦੇ ਮੁਕਾਬਲਿਆਂ ਵਿੱਚ ਡਿਊਟੀ ਨਿਭਾਈ ਗਈ।
