Primary Teacher suicide Case : 26 ਜੁਲਾਈ ਤੋਂ ਲਾਪਤਾ ਅਧਿਆਪਕਾ ਦੀ ਲਾਸ਼ ਨੰਗਲ ਹਾਈਡਲ ਨਹਿਰ ਚੋਂ ਮਿਲੀ

SAD NEWS : 26 ਜੁਲਾਈ ਤੋਂ ਲਾਪਤਾ ਅਧਿਆਪਕਾ ਦੀ ਲਾਸ਼ ਨੰਗਲ ਹਾਈਡਲ ਨਹਿਰ ਚੋਂ ਮਿਲੀ 

ਨੰਗਲ/ ਸ੍ਰੀ ਅਨੰਦਪੁਰ ਸਾਹਿਬ, ਰੋਪੜ 2 ਅਗਸਤ 2025 ( ਜਾਬਸ ਆਫ ਟੁਡੇ)  26 ਜੁਲਾਈ ਤੋਂ ਲਾਪਤਾ ਪ੍ਰਾਇਮਰੀ ਸਕੂਲ ਦੀ ਅਧਿਆਪਿਕਾ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ।  8 ਦਿਨਾਂ ਬਾਅਦ ਅੱਜ ਯਾਨੀ 2 ਅਗਸਤ ਨੂੰ ਅਧਿਆਪਕਾ ਦੀ ਲਾਸ਼ ਮਿਲ ਗਈ ਹੈ। 

 ਅੱਜ 2 ਅਗਸਤ ਨੂੰ  ਨੰਗਲ ਹਾਈਡਲ ਨਹਿਰ ਵਿੱਚੋ  ਮਾਨਸਵੀ ਸ਼ਰਮਾ ਦੀ ਮ੍ਰਿਤਕ ਦੇਹ ਮਿਲੀ ਹੈ। ਇਹ ਅਧਿਆਪਿਕਾ ਸਰਕਾਰੀ ਪ੍ਰਾਇਮਰੀ ਸਕੂਲ ਮਾਣਕਪੁਰ ਵਿਖੇ ਤੈਨਾਤ ਸੀ। 
 ਗੰਗੂਵਾਲ (ਨੰਗਲ ਹਾਈਡਲ ਨਹਿਰ   ਨੇੜੇ ਅਨੰਦਪੁਰ ਸਾਹਿਬ) ਪੁੱਜਕੇ ਅਧਿਆਪਕਾ ਦੇ ਪਰਿਵਾਰ ਵਾਲਿਆਂ ਨੇ ਪਹਿਚਾਣ ਕੀਤੀ। ਇਸ ਉਪਰੰਤ ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਨੰਗਲ ਹਸਪਤਾਲ ਭੇਜਿਆ ਗਿਆ। ਹਾਲੇ ਤੱਕ ਸੁਸਾਇਡ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Also Read : 

ਪ੍ਰਾਇਮਰੀ ਸਕੂਲ ਦੀ ਅਧਿਆਪਕਾ ਲਾਪਤਾ, ਸਕੂਟੀ ਨਹਿਰ ਕਿਨਾਰੇ ਮਿਲੀ


ਮਾਣਕਪੁਰ,‌ਰੂਪਨਗਰ 26 ਜੁਲਾਈ 2025 ( ਜਾਬਸ  ਆਫ ਟੁਡੇ)ਸ਼ਨੀਵਾਰ ਸਵੇਰੇ ਮਾਣਕਪੁਰ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਇੱਕ ਅਧਿਆਪਕਾ ਦੀ ਸਕੂਟੀ ਸ਼ੱਕੀ ਹਾਲਾਤਾਂ ਵਿੱਚ ਨਹਿਰ ਕਿਨਾਰੇ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਅਧਿਆਪਕਾ ਦੀ ਪਛਾਣ ਪਿੰਡ ਦੀ ਪੱਤੀ ਦੀ ਰਹਿਣ ਵਾਲੀ ਮਿਨਸਵੀ ਸ਼ਰਮਾ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ, ਮਿਨਸਵੀ ਸ਼ਰਮਾ ਲਗਭਗ 4 ਮਹੀਨੇ ਪਹਿਲਾਂ ਹੀ ਮਾਣਕਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਨਿਯੁਕਤ ਹੋਈ ਸੀ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਿਨਸਵੀ ਸ਼ਰਮਾ ਨੂੰ ਨਾ ਤਾਂ ਸਕੂਟੀ 'ਤੇ ਆਉਂਦੇ ਦੇਖਿਆ ਅਤੇ ਨਾ ਹੀ ਇਸ ਨੂੰ ਉੱਥੇ ਖੜ੍ਹਾ ਕਰਦੇ ਹੋਏ ਦੇਖਿਆ, ਜਿਸ ਕਾਰਨ ਮਾਮਲਾ ਹੋਰ ਵੀ ਗੁੰਝਲਦਾਰ ਹੋ ਗਿਆ ਹੈ।

ਮਿਨਸਵੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਘਰੋਂ ਸਕੂਲ ਲਈ ਨਿਕਲੀ ਸੀ, ਪਰ ਉਸਦੀ ਸਿਰਫ਼ ਸਕੂਟੀ ਹੀ ਨਹਿਰ ਕਿਨਾਰੇ ਮਿਲੀ।

ਇਸ ਸਬੰਧੀ ਥਾਣਾ ਇੰਚਾਰਜ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲਿਸ ਜਲਦੀ ਹੀ ਮਿਨਸਵੀ ਸ਼ਰਮਾ ਬਾਰੇ ਪਤਾ ਲਗਾ ਲਵੇਗੀ।


PIC SOURCE: SOCIAL MEDIA 

ਸਾਡੇ ਨਾਲ ਜੁੜੋ / Follow Us:

WhatsApp Group 3 WhatsApp Group 1
Official WhatsApp Channel ( PUNJAB NEWS ONLINE)

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends