ਪਾਸਪੋਰਟ ਸੇਵਾ ਕੇਂਦਰ, ਲੁਧਿਆਣਾ ਦੀ ਨई ਥਾਂ 'ਤੇ ਸ਼ਿਫਟਿੰਗ!
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਚੰਡੀਗੜ੍ਹ ਖੇਤਰੀ ਪਾਸਪੋਰਟ ਦਫਤਰ ਵੱਲੋਂ ਜਾਰੀ ਕੀਤੇ ਗਏ ਇੱਕ ਜਨਤਕ ਨੋਟਿਸ ਅਨੁਸਾਰ, ਪਾਸਪੋਰਟ ਸੇਵਾ ਕੇਂਦਰ, ਲੁਧਿਆਣਾ ਨੂੰ ਆਕਾਸ਼ ਦੀਪ ਕੰਪਲੈਕਸ, ਗਿਆਨ ਸਿੰਘ ਰੇੜੇਵਾਲਾ ਮਾਰਕੀਟ ਤੋਂ ਨਵੀਂ ਥਾਂ 'ਤੇ ਸ਼ਿਫਟ ਕੀਤਾ ਜਾ ਰਿਹਾ ਹੈ। ਨਵੀਂ ਥਾਂ ਹੈ ਗਲੋਬਲ ਬਿਜ਼ਨਸ ਪਾਰਕ, ਗ੍ਰੈਂਡ ਟਰੰਕ ਰੋਡ, ਨੇੜੇ ਜਲੰਧਰ ਬਾਈਪਾਸ, ਵਿਲੇਜ ਭੋਰਾ, ਲੁਧਿਆਣਾ।
ਇਹ ਨਵਾਂ ਪਾਸਪੋਰਟ ਸੇਵਾ ਕੇਂਦਰ 07 ਜੁਲਾਈ, 2025 ਤੋਂ ਸੰਚਾਲਨ ਸ਼ੁਰੂ ਕਰੇਗਾ। ਇਸ ਨਾਲ ਲੁਧਿਆਣਾ ਦੇ ਰਹਿਣ ਵਾਲਿਆਂ ਨੂੰ ਪਾਸਪੋਰਟ ਸੰਬੰਧੀ ਸੇਵਾਵਾਂ ਲਈ ਵਧੇਰੇ ਸੁਵਿਧਾਜਨਕ ਪਹੁੰਚ ਮਿਲੇਗੀ।
