ਚੰਡੀਗੜ੍ਹ 3 ਜੁਲਾਈ 2025 ( ਜਾਬਸ ਆਫ ਟੁਡੇ) ਰਾਜ ਸਭਾ ਛੱਡ ਕੇ ਲੁਧਿਆਣਾ ਤੋਂ ਜ਼ਿਮਨੀ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਵਿੱਚ ਨਵੇਂ ਮੰਤਰੀ ਬਣ ਗਏ ਹਨ।
ਵੀਰਵਾਰ ਨੂੰ ਰਾਜ ਭਵਨ ਵਿਖੇ ਹੋਏ ਇੱਕ ਸਮਾਰੋਹ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।
ਸੂਤਰਾਂ ਅਨੁਸਾਰ, ਸੰਜੀਵ ਅਰੋੜਾ ਨੂੰ ਹਾਊਸਿੰਗ ਅਤੇ ਇੰਡਸਟਰੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਉਨ੍ਹਾਂ ਦੇ ਸਹੁੰ ਚੁੱਕਣ ਤੋਂ ਬਾਅਦ ਸਮਾਰੋਹ ਸਮਾਪਤ ਹੋ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ 'ਆਪ' ਸਰਕਾਰ ਦੇ ਕਰੀਬ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਵਿੱਚ ਇਹ ਸੱਤਵਾਂ ਮੰਤਰੀ ਮੰਡਲ ਵਿਸਤਾਰ ਹੈ। ਇਸ ਵਿਸਤਾਰ ਤੋਂ ਬਾਅਦ ਕਈ ਹੋਰ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਹੋਣ ਦੀ ਸੰਭਾਵਨਾ ਹੈ।
