TEACHER TRANSFER 2025 LINK ACTIVE : ਜ਼ਿਲੇ ਤੋਂ ਬਾਹਰ ਬਦਲੀਆਂ ਲਈ ਪੋਰਟਲ ਓਪਨ, ਕਰੋ ਅਪਲਾਈ

TEACHER TRANSFER 2025 LINK ACTIVE : ਜ਼ਿਲੇ ਤੋਂ ਬਾਹਰ ਬਦਲੀਆਂ ਲਈ ਪੋਰਟਲ ਓਪਨ, ਕਰੋ ਅਪਲਾਈ 

30/9/2025
ਕੂਲ ਸਿੱਖਿਆ ਵਿਭਾਗ ਵੱਲੋਂ ਜਿਲੇ ਤੋਂ ਬਾਹਰ ਬਦਲੀਆਂ ਲਈ ਸਟੇਸ਼ਨ ਚੋਣ ਲਈ ਲਿੰਕ ਐਕਟਿਵ ਕਰ ਦਿੱਤਾ ਗਿਆ ਹੈ।  ਜਿਨਾਂ ਅਧਿਆਪਕਾਂ ਨੇ ਜਿਲ੍ਹੇ ਤੋਂ ਬਾਹਰ ਬਦਲੀਆਂ ਕਰਵਾਣੀਆਂ ਹਨ ਉਹ  ਈ ਪੰਜਾਬ ਪੋਰਟਲ ਤੋਂ ਅਪਲਾਈ ਕਰ ਸਕਦੇ ਹਨ ।


TRANSFER 2025 : ਪੰਜਾਬ ਰਾਜ ਦੇ ਸਮੂਹ ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਜੋ ਕਿ ਮਿਤੀ 23.06.2025 ਤੋਂ ਮਿਤੀ 31.08.2025 ਤੱਕ ਨਿਰਧਾਰਿਤ ਕੀਤਾ ਗਿਆ ਸੀ, ਹੁਣ ਆਮ ਬਦਲੀਆਂ/ਤੈਨਾਤੀਆਂ ਦੇ ਸਮੇਂ ਵਿੱਚ ਮਿਤੀ 15.09.2025 ਤੱਕ ਦਾ ਵਾਧਾ ਕੀਤਾ ਜਾਂਦਾ ਹੈ ।


TEACHER TRANSFER 2025 : ਬਦਲੀਆਂ ਦੇ ਆਰਡਰ ਜਾਰੀ, ਕਰੋ ਡਾਊਨਲੋਡ 


ਬਦਲੀਆਂ ਦੇ ਆਰਡਰ ਈਪੰਜਾਬ ਪੋਰਟਲ ਤੇ ਅਪਲੋਡ ਕੀਤੇ ਜਾ ਚੁੱਕੇ ਹਨ। 
ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ । ਆਰਡਰ ਸਟਾਫ਼ ਆਈਡੀ ਅਤੇ ਸਕੂਲ ਆਈਡੀ ਤੇ ਅਪਲੋਡ ਕੀਤੇ ਗਏ ਹਨ।



TRANSFER 2025 : ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਲਈ ਸਮੇਂ ਵਿੱਚ ਵਾਧਾ 

20-8-2025

ਪੰਜਾਬ ਰਾਜ ਦੇ ਸਮੂਹ ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਜੋ ਕਿ ਮਿਤੀ 23.06.2025 ਤੋਂ ਮਿਤੀ 20.08.2025 ਤੱਕ ਨਿਰਧਾਰਿਤ ਕੀਤਾ ਗਿਆ ਸੀ, ਹੁਣ ਆਮ ਬਦਲੀਆਂ/ਤੈਨਾਤੀਆਂ ਦੇ ਸਮੇਂ ਵਿੱਚ ਮਿਤੀ 31.08.2025 ਤੱਕ ਦਾ ਵਾਧਾ ਕੀਤਾ ਗਿਆ ਹੈ।




15-8-2025 : TEACHER TRANSFER 2025 :ਸਟੇਸ਼ਨ ਚੋਣ ਲਈ  ਪੋਰਟਲ ਓਪਨ 


ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਦੁਆਰਾ ਓਪਨ ਕਰ ਦਿੱਤਾ ਗਿਆ ਹੈ ਜਿਨਾਂ ਅਧਿਆਪਕਾਂ ਨੇ ਅਪਲਾਈ ਕੀਤਾ ਹੈ। ਉਹ ਅਧਿਆਪਕ ਸਟੇਸ਼ਨ ਚੋਣ ਕਰ ਸਕਦੇ ਹਨ।। ਸਟੇਸ਼ਨ ਚੋਣ ਲਈ ਕਲਿੱਕ ਕਰੋ 


TEACHER TRANSFER 2025 : ਅਧਿਆਪਕਾਂ ਦੀਆਂ ਬਦਲੀਆਂ ਤੇ ਰੋਕ, ਪ੍ਰਕਿਰਿਆ ਮੁਕੰਮਲ ਬੰਦ,
ਚੰਡੀਗੜ੍ਹ, 8 ਅਗਸਤ 2025੍ ( ਜਾਬਸ ਆਫ ਟੁਡੇ)

ਸਾਲ 2025 ਦੌਰਾਨ ਵਿਭਾਗ ਵਲੋਂ ਜਨਤਕ ਸੂਚਨਾਂ ਮਿਤੀ 04.08.2025/06.08.2025 ਜਾਰੀ ਕਰਦੇ ਹੋਏ ਲਿਖਿਆ ਗਿਆ ਸੀ ਕਿ ਵਿਭਾਗ ਵਲੋਂ ਬਦਲੀਆਂ ਦੇ ਪਹਿਲੇ ਗੇੜ ਦੀਆਂ ਜਿਲ੍ਹੇ ਦੇ ਅੰਦਰ (Within District) ਬਦਲੀਆਂ ਕੀਤੀਆਂ ਜਾਣੀਆਂ ਹਨ। ਜਿੰਨਾਂ ਦਰਖਾਸਤਕਰਤਾਵਾਂ ਨੇ ਬਦਲੀ ਲਈ ਬੇਨਤੀ ਦਿੱਤੀ ਹੈ ਅਤੇ ਉਹ ਜਿਲ੍ਹੇ ਦੇ ਅੰਦਰ (Within District) ਬਦਲੀ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਈ ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ਬਦਲੀ ਲਈ Station Choice ਮਿਤੀ 08.08.2025 ਤੱਕ ਦੇ ਸਕਦੇ ਹਨ। 



 ਕੁਝ ਅਧਿਆਪਕਾਂ/ਕਰਮਚਾਰੀਆਂ ਵਲੋਂ ਪ੍ਰਤੀਬੇਨਤੀਆਂ ਪ੍ਰਾਪਤ ਹੋਈਆਂ ਹਨ ਕਿ ਇੰਟਰਨੈੱਟ ਦੀ ਪ੍ਰੀਕਿਆ ਹੌਲੀ ਹੋਣ ਕਾਰਨ ਪੋਰਟਲ ਖੁੱਲ੍ਹ ਨਹੀਂ ਰਿਹਾ, ਜਿਸ ਕਾਰਨ ਉਹਨਾਂ ਨੂੰ ਸਟੇਸਨ ਚੁਆਇਸ ਦੇਣ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਅਧਿਆਪਕਾਂ/ਕਰਮਚਾਰੀਆਂ ਦੀ ਸਮੱਸਿਆ ਅਤੇ ਕੁਝ ਤਕਨੀਕੀ ਕਾਰਨਾਂ ਨੂੰ ਵੇਖਦੇ ਹੋਏ ਜਿਲ੍ਹੇ ਦੇ ਅੰਦਰ (Within District) ਸਟੇਸਨ ਚੋਣ ਦੀ ਪ੍ਰੀਕਿਆ ਹਾਲ ਦੀ ਘੜੀ ਬੰਦ ਕੀਤੀ ਗਈ ਹੈ। ਅਗਲੇਰੀ ਕਾਰਵਾਈ ਲਈ ਜਨਤਕ ਸੂਚਨਾਂ ਜਾਰੀ ਕਰ ਦਿੱਤੀ ਜਾਵੇਗੀ। 




Teacher Transfer Update:- ਬਦਲੀਆਂ ਲਈ ਸਟੇਸ਼ਨ ਚੋਣ ਲਿੰਕ ਐਕਟਿਵ ਹੋ ਗਿਆ ਹੈ, ਜਿਨ੍ਹਾਂ ਅਧਿਆਪਕਾਂ ਨੇ ਬਦਲੀਆਂ ਲਈ ਅਪਲਾਈ ਕੀਤਾ ਹੈ, ਉਹ ਜ਼ਿਲੇ ਅੰਦਰ ਬਦਲੀਆਂ ਲਈ ਅਪਲਾਈ ਕਰ ਸਕਦੇ ਹਨ। https://www.epunjabschool.gov.in/
*Station choice Transfer link is active now*

 



ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਤਬਾਦਲਿਆਂ ਸਬੰਧੀ ਨਵੇਂ ਹੁਕਮ ਜਾਰੀ


**ਚੰਡੀਗੜ੍ਹ, 10 ਜੂਨ 2025**


ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਅਧਿਆਪਕਾਂ ਦੇ ਤਬਾਦਲਿਆਂ ਨੂੰ ਲੈ ਕੇ ਇੱਕ ਅਹਿਮ ਨੋਟਿਸ ਜਾਰੀ ਕੀਤਾ ਹੈ। ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ) ਵੱਲੋਂ ਜਾਰੀ ਕੀਤੇ ਗਏ ਇਸ ਹੁਕਮ ਵਿੱਚ ਉਨ੍ਹਾਂ ਅਧਿਆਪਕਾਂ ਅਤੇ ਕਰਮਚਾਰੀਆਂ ਦਾ ਡਾਟਾ ਅਪਡੇਟ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ਦੇ ਤਬਾਦਲੇ ਤਾਂ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਪੁਰਾਣੇ ਸਟੇਸ਼ਨਾਂ ਤੋਂ ਅਜੇ ਤੱਕ रिलीव ਨਹੀਂ ਕੀਤਾ ਗਿਆ ਹੈ।



ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਪਿਛਲੇ ਸਮੇਂ ਵਿੱਚ ਹੋਈਆਂ ਆਨਲਾਈਨ ਬਦਲੀਆਂ ਦੇ ਬਾਵਜੂਦ ਕਈ ਅਧਿਆਪਕਾਂ ਨੇ ਅਜੇ ਤੱਕ ਆਪਣੇ ਨਵੇਂ ਸਕੂਲਾਂ ਵਿੱਚ ਜੁਆਇਨ ਨਹੀਂ ਕੀਤਾ ਹੈ। ਇਸ ਕਾਰਨ ਜਿਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਬਦਲੀ ਹੋਈ ਹੈ, ਉੱਥੇ ਅਸਾਮੀਆਂ ਖਾਲੀ ਪਈਆਂ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।


ਇਸ ਮਸਲੇ ਨੂੰ ਹੱਲ ਕਰਨ ਲਈ, ਵਿਭਾਗ ਨੇ ਸਕੂਲ ਮੁਖੀਆਂ/ਡੀ.ਡੀ.ਓ. ਦੇ ਲਾਗਇਨ 'ਤੇ ਇੱਕ ਵਿਸ਼ੇਸ਼ ਲਿੰਕ ਬਣਾਇਆ ਹੈ। ਇਹ ਲਿੰਕ ਮਿਤੀ 10 ਜੂਨ 2025 ਤੋਂ 11 ਜੂਨ 2025 ਤੱਕ ਕਾਰਜਸ਼ੀਲ ਰਹੇਗਾ।


ਇਸ ਲਿੰਕ 'ਤੇ ਸਿਰਫ਼ ਉਨ੍ਹਾਂ ਅਧਿਆਪਕਾਂ ਦਾ ਡਾਟਾ ਅਪਡੇਟ ਕੀਤਾ ਜਾਣਾ ਹੈ, ਜਿਨ੍ਹਾਂ ਦੀ ਬਦਲੀ 50 ਪ੍ਰਤੀਸ਼ਤ ਸਟਾਫ਼ ਦੀ ਸ਼ਰਤ ਜਾਂ ਕਿਸੇ ਹੋਰ ਵਿਭਾਗੀ ਕਾਰਨ ਕਰਕੇ ਲਾਗੂ ਨਹੀਂ ਹੋ ਸਕੀ ਸੀ। ਇਸ ਪ੍ਰਕਿਰਿਆ ਦਾ ਉਦੇਸ਼ ਪ੍ਰਭਾਵਿਤ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨਾ ਅਤੇ ਪੜ੍ਹਾਈ ਦੇ ਮਾਹੌਲ ਨੂੰ ਸੁਚਾਰੂ ਬਣਾਉਣਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਡਾਟਾ ਨੂੰ ਇਕੱਠਾ ਕਰਕੇ ਜਲਦ ਤੋਂ ਜਲਦ ਅਜਿਹੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends